ਮੌਸਮ ਵਿਭਾਗ ਵੱਲੋਂ ਲੂ ਲੱਗਣ ਦਾ ਅਲਰਟ ਜਾਰੀ
ਪੰਜਾਬ ਦੇ ਕੁਝ ਹਿੱਸਿਆਂ ਵਿੱਚ 7 ਅਪ੍ਰੈਲ ਤੋਂ ਲੂ ਚੱਲਣ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਮੌਸਮ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ 9 ਅਪ੍ਰੈਲ ਤੱਕ ਲੂ ਚੱਲ ਸਕਦੀ ਹੈ। ਅਪ੍ਰੈਲ ਦੀ ਸ਼ੁਰੂਆਤ ਦੇ ਵਿੱਚ ਹੀ ਤੇਜ਼ੀ ਨਾਲ ਗਰਮੀ ਪੈਣੀ ਸ਼ੁਰੂ ਹੋ ਚੁੱਕੀ ਹੈ।
ਜੇਕਰ ਅਸੀਂ ਵੀਰਵਾਰ ਦੀ ਗੱਲ ਕਰੀਏ ਤਾਂ ਪਟਿਆਲਾ ਦੇ ਵਿੱਚ 37.2 ਡਿਗਰੀ ਬਠਿੰਡਾ ਵਿੱਚ 36.5 ਲੁਧਿਆਣਾ ਚ 34.6 ਅਤੇ ਰੂਪ ਨਗਰ ਵਿੱਚ 34.5 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਹੈ , ਮੌਸਮ ਦੇ ਜਾਣਕਾਰਾਂ ਦਾ ਮੰਨਨਾ ਹੈ ਕਿ ਅੱਜ ਕੱਲ ਮੌਸਮ ਚਾਹੇ ਥੋੜਾ ਠੰਡਾ ਹੈ ਲੇਕਿਨ ਅਗਲੇ ਹਫਤੇ ਦੀ ਸ਼ੁਰੂਆਤ ਵਿੱਚ ਗਰਮੀ ਬਹੁਤ ਵੱਧਦੀ ਹੋਈ ਨਜ਼ਰ ਆਏਗੀ ਕੁਲ ਮਿਲਾ ਕੇ ਇਹ ਮੰਨਿਆ ਜਾ ਸਕਦਾ ਹੈ ਕਿ ਇਸ ਸਾਲ ਗਰਮੀ ਬਹੁਤ ਜਿਆਦਾ ਰਹੇਗੀ ਜਿਸ ਨੂੰ ਲੈ ਕੇ ਲੋਕਾਂ ਨੂੰ ਆਪਣੇ ਆਪ ਦਾ ਬਚਾਅ ਕਰਨ ਦੀ ਲੋੜ ਹੈ।