ਨਸ਼ੇ ਦੀ ਨਾਮੁਰਾਦ ਬਿਮਾਰੀ ਨੂੰ ਜੜ੍ਹੋ ਪੁੱਟਣ ਲਈ ਅਤੇ ਨਸ਼ਿਆ ਦੇ ਮਾੜੇ ਪ੍ਰਭਾਵਾ ਤੋਂ ਜਾਗਰੂਕ ਕਰਨ ਲਈ ਸਪੈਸ਼ਲ ਡੀ.ਜੀ.ਪੀ ਰੇਲਵੇ, ਪੰਜਾਬ ਅਤੇ ਕਮਿਸ਼ਨਰ ਪੁਲਿਸ,ਅੰਮ੍ਰਿਤਸਰ ਵੱਲੋਂ ਕੀਤੀ ਗਈ ਪਬਲਿਕ ਨਾਲ ਮੀਟਿੰਗ
ਯੁੱਧ ਨਸ਼ਿਆ ਵਿਰੁੱਧ ਦਾ ਅਗਾਜ਼ ਮਹੀਨਾ ਮਾਰਚ-2025 ਤੋਂ ਸੁਰੂ ਕੀਤਾ ਗਿਆ ਹੈ ਤੇ 109 ਦਿਨਾਂ ਵਿੱਚ ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਵੱਲੋਂ ਐਨ.ਡੀ.ਪੀ.ਐਸ ਐਕਟ ਅਧੀਨ 478 ਮੁਕੱਦਮੇਂ ਦਰਜ਼, 965 ਨਸ਼ਾ ਤੱਸਕਰਾਂ ਗ੍ਰਿਫ਼ਤਾਰ ਕਰਕੇ ਹੈਰੋਇਨ 77 ਕਿਲੋ 589 ਗ੍ਰਾਮ, ਡਰੱਗ ਮਨੀ 02 ਕਰੋੜ 7 ਲੱਖ 31 ਹਜ਼ਾਰ 365 ਰੁਪਏ (20,7,31,365/-ਰੁਪਏ), ਅਫੀਮ 03 ਕਿਲੋ 917 ਗ੍ਰਾਮ, ਗਾਜ਼ਾ 05 ਕਿਲੋ, ਭੂਕੀ 25 ਕਿਲੋ, ਕੋਕਿਨ 112 ਗ੍ਰਾਮ ਅਤੇ ਨਸ਼ਾ ਤੱਸਕਰੀ ਦੌਰਾਨ ਵਰਤੇ 46 ਵਹੀਕਲ ਬ੍ਰਾਮਦ ਕੀਤੇ ਹਨ।

ਮਾਨਯੋਗ ਮੁੱਖ ਮੰਤਰੀ ਪੰਜਾਬ ਅਤੇ ਡੀ.ਜੀ.ਪੀ, ਪੰਜਾਬ ਜੀ ਦੀਆਂ ਹਦਾਇਤਾਂ ਅਨੁਸਾਰ ਨਸ਼ੇ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ ਨਸ਼ੇ ਨੂੰ ਜੜ੍ਹ ਤੋ ਖਤਮ ਕਰਨ ਅਤੇ ਨਸ਼ਾਂ ਤੱਸਕਰਾਂ ਨੂੰ ਨੱਥ ਪਾਉਣ ਅਤੇ ਨਸ਼ੇ ਦੀ ਦਲਦਲ ਵਿੱਚ ਫਸੇ ਵਿਅਕਤੀਆਂ ਨੂੰ ਜਾਗਰੂਕ ਕਰਕੇ ਨਸ਼ਾ ਛੁਡਾਓ ਕੇਂਦਰਾਂ ਵਿੱਚ ਭਰਤੀ ਕਰਨ ਲਈ ਚਲਾਇਆ:, ਯੁੱਧ ਨਸ਼ਿਆਂ ਵਿਰੁੱਧ, ਜਿਸ ਸਬੰਧੀ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ, ਮਜੀਠਾ ਰੋਡ ਬਾਈਪਾਸ, ਅੰਮ੍ਰਿਤਸਰ ਅਪਰੇਸ਼ਨ ਸੰਪਰਕ ਤਹਿਤ ਮੀਟਿੰਗ ਕੀਤੀ ਗਈ।
ਸ੍ਰੀਮਤੀ ਸ਼ਸ਼ੀ ਪ੍ਰਭਾ ਦਿਵੇਦੀ , ਆਈ.ਪੀ.ਐਸ, ਸਪੈਸ਼ਲ ਡੀ.ਜੀ.ਪੀ, ਰੇਲਵੇ, ਪੰਜਾਬ ਜੀ ਵੱਲੋਂ ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਵਿੱਖੇ ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ।

ਉਹਨਾਂ ਕਿਹਾ ਨਸ਼ੇ ਦਾ ਧੰਦਾ ਕਰਨ ਵਾਲਿਆ ਖਿਲਾਫ ਪੰਜਾਬ ਪੁਲਿਸ ਵੱਲੋਂ ਬੜੀ ਸਖ਼ਤੀ ਨਾਲ ਜ਼ੀਰੋ ਟੋਲਰਸ ਪੋਲਿਸੀ ਤਹਿਤ ਕਾਨੂੰਨੀ ਕਾਰਵਾਈ ਕਰਕੇ ਗ੍ਰਿਫ਼ਤਾਰੀਆ ਕਰਕੇ ਨਸ਼ੀਲੇ ਪਦਾਰਥ ਦੀਆ ਵੱਡੀਆ ਖੇਪਾ ਅਤੇ ਡਰੱਗ ਮਨੀ ਬ੍ਰਾਮਦ ਕੀਤੀ ਜਾ ਰਹੀ ਹੈ। ਇਸਤੋ ਇਲਾਵਾ ਨਸ਼ਾਂ ਤੱਸਕਰੀ ਨਾਲ ਬਣਾਈ ਗਈ ਚੱਲ-ਅਚੱਲ ਪ੍ਰਾਪਰਟੀ ਨੂੰ ਫਰੀਜ਼ ਤੇ ਡਿਮੋਲਿਸ਼ ਵੀ ਕੀਤਾ ਜਾ ਰਿਹਾ ਹੈ।


ਮੀਟਿੰਗ ਵਿੱਚ ਹਾਜ਼ਰੀਨਾਂ ਨੇ ਪ੍ਰਣ ਲਿਆ ਕਿ ਉਹ ਨਸ਼ੇ ਤੋਂ ਪੂਰੀ ਤਰ੍ਹਾਂ ਦੂਰ ਰਹਿਗੇ ਅਤੇ ਆਪਣੇ ਆਲੇ ਦੁਆਲੇ ਦੇ ਇਲਾਕੇ ਵਿੱਚ ਲੋਕਾਂ ਨੂੰ ਇਸ ਨਸ਼ਾ ਰੂਪੀ ਬਿਮਾਰੀ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨਗੇ। ਉਹ ਯੁੱਧ ਨਸ਼ਿਆ ਵਿਰੁੱਧ ਚੱਲ ਰਹੀ ਜੰਗ ਦਾ ਹਿੱਸਾ ਬਣਕੇ ਨਸ਼ੇ ਦੇ ਮਾੜੇ ਪ੍ਰਭਾਵਾ ਤੇ ਇਸਤੋਂ ਹੋਣ ਵਾਲੇ ਜਾਨੀ ਤੇ ਮਾਲੀ ਨੁਕਸਾਨ ਬਾਰੇ ਵੱਧ ਤੋਂ ਵੱਧ ਜਾਗਰੂਕਤਾਂ ਫੈਲਾਉਂਣਗੇ।
ਉਹਨਾਂ ਕਿਹਾ ਨਸ਼ੇ ਦਾ ਧੰਦਾ ਕਰਨ ਵਾਲਿਆ ਅਤੇ ਸਮਾਜ ਦੀ ਸ਼ਾਤੀ ਭੰਗ ਕਰਨ ਵਾਲੇ ਮਾੜੇ ਅਨਸਰਾਂ ਬਾਰੇ ਕੋਈ ਸੂਚਨਾਂ ਹੋਵੇ ਤਾਂ ਇਹ 24X7 ਸੂਚਨਾਂ Emergency Response Support System 112 ਜਾਂ Amritsar City Anti Drug helpline No. 77101-04818 ਤੇ ਦਿੱਤੀ ਜਾਵੇ। ਸੂਚਨਾਂ ਦੇਣ ਵਾਲੇ ਵਿਅਕਤੀ ਦੀ ਪਹਿਚਾਣ ਪੂਰਨ ਤੌਰ ਤੇ ਗੁਪਤ ਰੱਖੀ ਜਾਵੇਗੀ ਤੇ ਮਿਲੀ ਸੂਚਨਾਂ ਦੇ ਅਧਾਰ ਤੇ ਪੁਲਿਸ ਵੱਲੋਂ ਤੁਰੰਤ ਐਕਸ਼ਨ ਲਿਆ ਜਾਵੇਗਾ। ਪੰਜਾਬ ਪੁਲਿਸ ਪਬਲਿਕ ਦੀ ਸੇਵਾ ਲਈ ਹਰ ਵਕਤ ਹਾਜ਼ਿਰ ਹੈ।
ਯੁੱਧ ਨਸ਼ਿਆ ਵਿਰੁੱਧ ਦਾ ਅਗਾਜ਼ ਮਹੀਨਾ ਮਾਰਚ-2025 ਤੋਂ ਸੁਰੂ ਕੀਤਾ ਗਿਆ ਹੈ। ਜਿਸਤੇ ਤਹਿਤ ਮਿਤੀ 01-03-2025 ਤੋਂ ਮਿਤੀ 17-06-2025 ਤੱਕ 109 ਦਿਨਾਂ ਵਿੱਚ ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਵੱਲੋਂ ਐਨ.ਡੀ.ਪੀ.ਐਸ ਐਕਟ ਅਧੀਨ 478 ਮੁਕੱਦਮੇਂ ਦਰਜ਼ ਰਜਿਸਟਰ ਕੀਤੇ ਤੇ 965 ਨਸ਼ਾ ਤੱਸਕਰਾਂ ਨੂੰ ਗ੍ਰਿਫ਼ਤਾਰ ਕਰਕੇ ਹੈਰੋਇਨ 77 ਕਿਲੋ 589 ਗ੍ਰਾਮ, ਅਫੀਮ 03 ਕਿਲੋ 917 ਗ੍ਰਾਮ, ਗਾਜ਼ਾ 05 ਕਿਲੋ, ਭੂਕੀ 25 ਕਿਲੋ, ਕੋਕਿਨ 112 ਗ੍ਰਾਮ ਅਤੇ ਡਰੱਗ ਮਨੀ 02 ਕਰੋੜ 7 ਲੱਖ 31 ਹਜ਼ਾਰ 365 ਰੁਪਏ (20,7,31,365/-ਰੁਪਏ), ਅਤੇ ਨਸ਼ਾ ਤੱਸਕਰੀ ਦੌਰਾਨ ਵਰਤੇ 46 ਵਹੀਕਲ ਬ੍ਰਾਮਦ ਕੀਤੇ ਹਨ।
