ਯੁੱਧ ਨਸ਼ੀਆਂ ਦੇ ਵਿਰੁੱਧ” ਕਰਮਜੀਤ ਸਿੰਘ ਰਿੰਟੂ ਨੇ ਨਸ਼ਾ ਵਿਰੋਧੀ ਸਹੁੰ ਚੁਕਾਈ: ਜਾਗਰੂਕਤਾ ਮਾਰਚ ਕੱਢਿਆ
Chairman Improovement Trust ਅੰਮ੍ਰਿਤਸਰ ਕਰਮਜੀਤ ਸਿੰਘ ਰਿੰਟੂ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ “ਯੁੱਧ ਨਸ਼ੀਆਂ ਦੇ ਵਿਰੁੱਧ” ਤਹਿਤ ਅੱਜ ਅੰਮ੍ਰਿਤਸਰ ਉੱਤਰੀ ਵਿਧਾਨ ਸਭਾ ਹਲਕੇ ਦੇ ਵਾਰਡ ਨੰਬਰ 3, 4 ਅਤੇ 5 ਵਿੱਚ ਨਸ਼ਿਆਂ ਵਿਰੁੱਧ ਜਾਗਰੂਕਤਾ ਪੈਦਾ ਕਰਨ ਲਈ ਪ੍ਰੋਗਰਾਮ ਆਯੋਜਿਤ ਕੀਤੇ ਗਏ। ਇਨ੍ਹਾਂ ਪ੍ਰੋਗਰਾਮਾਂ ਵਿੱਚ ਕਰਮਜੀਤ ਸਿੰਘ ਰਿੰਟੂ ਨੇ ਨਸ਼ਾ ਵਿਰੋਧੀ ਸਹੁੰ ਚੁਕਾਈ ਅਤੇ ਇਸ ਤੋਂ ਬਾਅਦ ਪ੍ਰਮੁੱਖ ਨਿਵਾਸੀਆਂ ਨਾਲ ਇੱਕ ਜਾਗਰੂਕਤਾ ਮਾਰਚ ਕੱਢਿਆ ਗਿਆ।
ਚੇਅਰਮੈਨ ਕਰਮਜੀਤ ਸਿੰਘ ਰਿੰਟੂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਾ ਵਿਰੋਧੀ ਮੁਹਿੰਮ ‘ਯੁੱਧ ਨਸ਼ਿਆ ਦੇ ਵਿਰੁਧ’ ਤਹਿਤ ਜ਼ਮੀਨੀ ਪੱਧਰ ‘ਤੇ ਕੰਮ ਕੀਤਾ ਗਿਆ ਹੈ। ਨਸ਼ੇ ਤੋਂ ਛੁਟਕਾਰਾ ਪਾਉਣ ਲਈ ਸ਼ੁਰੂ ਤੋਂ ਲੈ ਕੇ ਅੰਤ ਤੱਕ ਪ੍ਰਬੰਧ ਕੀਤੇ ਗਏ। ਉਨ੍ਹਾਂ ਕਿਹਾ ਕਿ ਇਸ ਯਾਤਰਾ ਵਿੱਚ ਸਰਕਾਰ ਦਾ ਉਦੇਸ਼ ਹਰ ਪਿੰਡ ਅਤੇ ਵਾਰਡ ਨੂੰ ਨਸ਼ਾ ਮੁਕਤ ਬਣਾਉਣ ਵੱਲ ਕਦਮ ਚੁੱਕਣਾ ਹੈ। ਉਨ੍ਹਾਂ ਕਿਹਾ ਕਿ ਹੈਲਪਲਾਈਨ ਨੰਬਰ 98236-00007, 9779100200 ਸ਼ੁਰੂ ਕੀਤੇ ਗਏ ਹਨ ਜਿਨ੍ਹਾਂ ‘ਤੇ ਕੋਈ ਵੀ ਵਿਅਕਤੀ ਨਸ਼ਾ ਤਸਕਰੀ ਨਾਲ ਸਬੰਧਤ ਜਾਣਕਾਰੀ ਦੇ ਸਕਦਾ ਹੈ। ਉਸਦਾ ਨਾਮ ਗੁਪਤ ਰੱਖਿਆ ਜਾਵੇਗਾ।
ਇਸ ਮੌਕੇ ਸੀਨੀਅਰ ਡਿਪਟੀ ਮੇਅਰ ਪ੍ਰਿਯੰਕਾ ਸ਼ਰਮਾ, ਵਾਰਡ ਨੰਬਰ 3 ਦੇ ਇੰਚਾਰਜ ਰਾਹੁਲ ਕੁਮਾਰ, ਵਾਰਡ ਨੰਬਰ 4 ਦੇ ਇੰਚਾਰਜ ਕੌਂਸਲਰ ਮਨਦੀਪ ਆਹੂਜਾ, ਵਾਰਡ ਨੰਬਰ 5 ਦੇ ਇੰਚਾਰਜ ਪ੍ਰਿਯੰਕਾ ਅਗਰਵਾਲ, ਬਲਵਿੰਦਰ ਸਿੰਘ ਕਾਲਾ, ਰਿਤੇਸ਼ ਸ਼ਰਮਾ, ਰਵਿੰਦਰ ਭੱਟੀ, ਸਾਹਿਲ ਸਾਗਰ, ਡਾ. ਸੰਜੀਵ ਅਰੋੜਾ, ਰਿਸ਼ੀ ਅਗਰਵਾਲ, ਪੰਕਜ ਕੁਮਾਰ, ਕਪਿਲ ਅਰੋੜਾ, ਐਸਐਚਓ ਰੌਬਿਨ ਹੰਸ, ਐਸਐਚਓ ਗੁਰਪ੍ਰੀਤ ਸਿੰਘ ਅਤੇ ਤਿੰਨੋਂ ਵਾਰਡਾਂ ਦੇ ਇਲਾਕੇ ਦੇ ਲੋਕਾਂ ਨੇ ਸ਼ਮੂਲੀਅਤ ਕੀਤੀ।