Virat Kohli ਨੇ ਟੈਸਟ ਕ੍ਰਿਕਟ ਤੋਂ ਲਿਆ ਸੰਨਿਆਸ , ਇੱਕ ਯੁਗ ਦਾ ਹੋਇਆ ਅੰਤ

Virat Kohli ਨੇ ਟੈਸਟ ਕ੍ਰਿਕਟ ਤੋਂ ਲਿਆ ਸੰਨਿਆਸ , ਇੱਕ ਯੁਗ ਦਾ ਹੋਇਆ ਅੰਤ

ਭਾਰਤੀ ਕ੍ਰਿਕਟ ਦੇ ਸਭ ਤੋਂ ਚਮਕਦੇ ਸਿਤਾਰੇ ਅਤੇ ਮੌਜੂਦਾ ਯੁੱਗ ਦੇ ਸਭ ਤੋਂ ਪ੍ਰਸਿੱਧ ਬੱਲੇਬਾਜ਼ਾਂ ਵਿੱਚੋਂ ਇੱਕ Virat Kohli ਨੇ ਅੱਜ ਟੈਸਟ ਕ੍ਰਿਕਟ ਤੋਂ ਆਪਣੇ ਸੰਨਿਆਸ ਦਾ ਐਲਾਨ ਕਰ ਦਿੱਤਾ ਹੈ। ਇਸ ਐਲਾਨ ਦੇ ਨਾਲ ਦੁਨੀਆਂ ਭਰ ਦੇ ਕ੍ਰਿਕਟ ਪ੍ਰੇਮੀਆਂ ਨੂੰ ਹੈਰਾਨ ਕਰ ਕੇ ਰੱਖ ਦਿੱਤਾ ਹੈ। Virat Kohli ਦੇਸ਼ ਵਿੱਚ ਕ੍ਰਿਕਟ ਦੇ ਬਾਦਸ਼ਾਹ ਦੇ ਤੌਰ ਦੇ ਉੱਤੇ ਜਾਣੇ ਜਾਂਦੇ ਹਨ ਅਤੇ ਆਪਣੇ ਅੰਦਾਜ਼ ਵਾਸਤੇ ਦੁਨੀਆਂ ਭਰ ਦੇ ਵਿੱਚ ਉਹਨਾਂ ਦੀ ਇੱਕ ਵੱਖਰੀ ਪਹਿਚਾਣ ਹੈ।

Virat Kohli ਦਾ ਕਰੀਅਰ

Virat Kohli ਨੇ 2011 ਵਿੱਚ ਵੈਸਟ ਇੰਡੀਜ਼ ਦੇ ਖਿਲਾਫ ਆਪਣਾ ਟੈਸਟ ਕ੍ਰਿਕਟ ਦੀ ਸ਼ੁਰੂਆਤ ਕੀਤੀ। ਉਹਨਾਂ ਨੇ 113 Test Match ਖੇਡੇ, ਜਿਸ ਵਿੱਚ 8848 Run ਬਣਾਏ। ਉਹਨਾਂ ਦੇ ਨਾਮ 29 Test Century ਦੀਆਂ ਅਤੇ 50 Half centuries ਦਰਜ ਹਨ ਅਤੇ ਉਹਨਾਂ ਦਾ ਸਰਵ ਉੱਚ Score 254 ਹੈ, ਜਿਸ ਵਿੱਚ ਕਿ ਉਹ Not out ਵੀ ਰਹੇ।

Virat Kohli ਨੇ 2014 ਤੋਂ 2022 ਤੱਕ ਭਾਰਤੀ ਟੈਸਟ ਟੀਮ ਦੀ ਕਮਾਨ ਵੀ ਸੰਭਾਲੀ ਅਤੇ ਟੀਮ ਨੂੰ ਵਿਸ਼ਵ ਪੱਧਰ ਤੇ ਨਵੀਆਂ ਉਚਾਈਆਂ ਤੱਕ ਪਹੁੰਚਾਇਆ। ਆਪਣੇ Test Captaincy ਦੇ ਅਧੀਨ ਭਾਰਤ ਨੇ 40 ਟੈਸਟ ਮੈਚ ਵੀ ਜਿੱਤੇ ਜੋ ਕਿ ਕਿਸੀ ਵੀ ਭਾਰਤੀ ਕਪਤਾਨ ਦਾ ਸਭ ਤੋਂ ਵੱਧ ਮੈਚ ਜਿੱਤਣ ਦਾ ਰਿਕਾਰਡ ਹੈ।

 

Virat Kohli ਨੇ ਸੋਸ਼ਲ ਮੀਡੀਆ ਰਾਹੀ ਟੈਸਟ ਕ੍ਰਿਕਟ ਤੋਂ ਸਨਿਆਸ ਲੈਣ ਦਾ ਐਲਾਨ ਕੀਤਾ। ਉਹਨਾਂ ਨੇ ਕਿਹਾ:-

“ਮੈਂ ਆਪਣੇ ਮਨ ਅਤੇ ਦਿਲ ਨਾਲ ਇਸ ਫੈਸਲੇ ਤੇ ਪਹੁੰਚਿਆ ਹਾਂ ਭਾਰਤ ਲਈ ਟੈਸਟ ਕ੍ਰਿਕਟ ਖੇਡਣਾ ਮੇਰੇ ਲਈ ਸਨਮਾਨ ਸੀ ਹੁਣ ਸਮਾਂ ਆ ਗਿਆ ਹੈ ਕਿ ਨਵੇਂ ਚਿਹਰੇ ਅੱਗੇ ਆਉਣ”।

ਕ੍ਰਿਕਟ ਜਗਤ ਦੇ ਸਾਬਕਾ ਖਿਡਾਰੀ ਅਤੇ Fans ਨੇ Kohli ਦੇ ਇਸ ਵੱਡੇ ਯੋਗਦਾਨ ਲਈ ਉਹਨਾਂ ਦੀ ਤਰੀਫ ਵੀ ਕੀਤੀ ਹੈ। Sachin Tendulkar ਨੇ ਲਿਖਿਆ ਹੈ ਕਿ:-

ਵਿਰਾਟ ਨੇ ਭਾਰਤੀ ਟੈਸਟ ਕ੍ਰਿਕਟ ਨੂੰ ਇੱਕ ਨਵੀਂ ਪਹਿਚਾਣ ਦਿੱਤੀ ਉਹ ਹਮੇਸ਼ਾ ਯਾਦ ਰੱਖੇ ਜਾਣਗੇ।

ਵਿਰਾਸਤ

Kohli ਦੀ ਟੈਸਟ ਕ੍ਰਿਕਟ ਤੋਂ ਰਵਾਇਤੀ ਰਵਾਨਗੀ ਨੇ ਇੱਕ ਸੋਨੇ ਦੇ ਅਧਿਆਇ ਦਾ ਅੰਤ ਕਰ ਦਿੱਤਾ ਹੈ। ਉਹਨਾਂ ਦੀ ਬੇਖੌਫ ਬੱਲੇਬਾਜ਼ੀ ਅਤੇ ਉਤਸਾਹ ਭਰੇ ਜੋਸ਼ ਅਤੇ ਟੀਮ ਦੀ ਲੀਡਰਸ਼ਿਪ ਨੇ ਭਾਰਤ ਨੂੰ ਵਿਸ਼ਵ ਕ੍ਰਿਕਟ ਵਿੱਚ ਇੱਕ ਮਜਬੂਤ ਟੀਮ ਵਜੋਂ ਸਥਾਪਿਤ ਕੀਤਾ ।

Leave a Reply

Your email address will not be published. Required fields are marked *