ਜਾਅਲੀ ਪਾਸਪੋਰਟ ਬਣਾ ਕੇ ਨੌਜਵਾਨ ਨੂੰ ਵਿਦੇਸ਼ ਭੇਜਣ ਵਾਲੇ 3 ਟਰੈਵਲ ਏਜੰਟ ਗ੍ਰਿਫਤਾਰ
ਜਾਅਲੀ ਪਾਸਪੋਰਟ ਦੀ ਵਰਤੋਂ ਕਰਕੇ ਪੰਜਾਬ ਦੇ ਇੱਕ ਨੌਜਵਾਨ ਨੂੰ ਕੈਨੇਡਾ ਭੇਜਣ ਦੀ ਕੋਸ਼ਿਸ਼ ਕਰਨ ਵਾਲੇ ਤਿੰਨ ਟਰੈਵਲ ਏਜੰਟਾਂ ਨੂੰ Delhi Police ਨੇ ਗ੍ਰਿਫਤਾਰ ਕਰ ਲਿਆ ਹੈ। ਦਿੱਲੀ ਪੁਲਿਸ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ 10 ਅਪ੍ਰੈਲ ਨੂੰ ਇੱਕ ਵਿਅਕਤੀ ਜਿਸ ਕੋਲ ਕਮਲਜੀਤ ਸਿੰਘ ਦੇ ਨਾਮ ਦਾ ਭਾਰਤੀ ਪਾਸਪੋਰਟ ਸੀ ਉਹ ਇੰਦਰਾ ਗਾਂਧੀ ਹਵਾਈ ਅੱਡੇ ਤੋਂ Toronto ਜਾਣ ਵਾਲੀ ਫਲਾਈਟ ‘ਚ ਸਵਾਰ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ , ਉਸ ਤੋਂ ਬਾਅਦ ਉਸਦੇ ਪਾਸਪੋਰਟ ਵਿੱਚ ਲੱਗੀ ਤਸਵੀਰ ਕੁਛ ਸ਼ੱਕੀ ਨਜ਼ਰ ਆਈ , ਜਿਸ ਤੋਂ ਬਾਅਦ ਪੜਤਾਲ ਕੀਤੀ ਗਈ ਤਾਂ ਇਹ ਗੱਲ ਸਾਹਮਣੇ ਆਈ ਕਿ ਕਮਲਜੀਤ ਸਿੰਘ ਜਿਸਨੇ ਪਾਸਪੋਰਟ ਬਣਵਾਇਆ ਹੈ ਉਸ ਦਾ ਅਸਲੀ ਨਾਮ ਮਨਪ੍ਰੀਤ ਸਿੰਘ ਹੈ ਜੋ ਕਿ ਮੋਹਾਲੀ ਦਾ ਰਹਿਣ ਵਾਲਾ ਹੈ , ਉਸ ਨੇ ਆਪਣਾ ਗੁਨਾਹ ਵੀ ਕਬੂਲ ਕੀਤਾ।
ਇਸ ਤੋਂ ਬਾਅਦ ਉਸ ਨੇ ਦੱਸਿਆ ਕਿ ਰੁਪਿੰਦਰ ਸਿੰਘ ਨਾਮ ਦੇ ਵਿਅਕਤੀ ਨੇ ਉਸ ਨੂੰ ਨਕਲੀ ਪਾਸਪੋਰਟ ਬਣਾਉਣ ਦੇ ਵਿੱਚ ਉਸਦੀ ਮਦਦ ਕੀਤੀ ਜਿਸ ਵਿੱਚ 20 ਲੱਖ ਰੁਪਏ ਐਡਵਾਂਸ ਦਿੱਤੇ ਸਨ। ਜਦਕਿ ਕੁੱਲ ਸੌਦਾ 32 ਲੱਖ ਰੁਪਏ ਵਿੱਚ ਤੈਅ ਹੋਇਆ ਸੀ , ਮਨਪ੍ਰੀਤ ਮੁਤਾਬਿਕ ਉਸਦੇ ਦੋਸਤ ਨੇ ਟਰੈਵਲ ਏਜੰਟ ਰੁਪਿੰਦਰ ਨਾਲ ਉਸ ਦੀ ਮੁਲਾਕਾਤ ਕਰਵਾਈ ਸੀ ਬਾਅਦ ਵਿੱਚ ਉਸਦੇ ਦੋਸਤਾਂ ਨੇ ਗੁਜਰਾਤ ਦੇ ਹਰੀਸ਼ ਚੌਧਰੀ ਅਤੇ ਯੂਪੀ ਦੇ ਵਿਸ਼ਾਲ ਧਿਮਾਨ ਨੂੰ ਦਿੱਲੀ ਦੇ ਮਹਿਲਪੁਰ ਦੇ ਇੱਕ ਹੋਟਲ ਚ ਰੱਖਿਆ ਜਿੱਥੇ ਕਿ ਉਸ ਨੂੰ ਜਾਅਲੀ ਪਾਸਪੋਰਟ ਦਿੱਤਾ ਗਿਆ ਉਸ ਤੋਂ ਬਾਅਦ ਤਿੰਨ ਏਜੈਂਟਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।