ਨਜਾਇਜ਼ ਕਬਜ਼ਿਆਂ ਨੂੰ ਲੈ ਕੇ ਟਰੈਫਿਕ ਪੁਲਿਸ ਨੇ ਨਿਗਮ ਦੇ ਨਾਲ ਕੀਤੀ ਕਾਰਵਾਈ
ਮਾਨਯੋਗ ਕਮਿਸ਼ਨਰ ਪੁਲਿਸ, ਸ੍ਰੀ ਗੁਰਪ੍ਰੀਤ ਸਿੰਘ ਭੁੱਲਰ, ਆਈ.ਪੀ.ਐਸ. ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ, ਸ੍ਰੀਮਤੀ ਅਮਨਦੀਪ ਕੌਰ, ਪੀ.ਪੀ.ਐਸ. ਵਧੀਕ ਡਿਪਟੀ ਕਮਿਸ਼ਨਰ ਪੁਲਿਸ, ਟਰੈਫਿਕ, ਅੰਮ੍ਰਿਤਸਰ ਵੱਲੋਂ ਮਹਿਕਮਾ ਕਾਰਪੋਰੇਸ਼ਨ ਦੀ ਟੀਮ ਨੂੰ ਨਾਲ ਲੈ ਕੇ ਰਿਆਲਟੋ ਚੌਕ ਤੋ ਅਸ਼ੋਕਾ ਚੋਕ ਤਕ, ਹਾਲ ਗੇਟ ਤੋ ਰਾਮ ਬਾਗ ਚੌਕ ਤੋ ਮਹਾਂ ਸਿੰਘ ਗੇਟ ਤੋ ਘਿਉ ਮੰਡੀ ਚੌਕ ਤੋ ਹੈਰੀਟੇਜ ਵਾਕ ਅਤੇ ਸ੍ਰੀ ਦਰਬਾਰ ਸਾਹਿਬ ਦੇ ਆਲੇ ਦੁਆਲੇ ਦਾ ਏਰੀਆ, ਰਾਮਸਰ ਬਜਾਰ ਅਤੇ ਸ਼ਹੀਦਾਂ ਸਾਹਿਬ ਗੁਰਦੁਆਰੇ ਦੇ ਬਾਹਰੋ ਨਜਾਇਜ ਇੰਨਕਰੋਚਮੈਂਟਾਂ ਹਟਾਈਆਂ ਗਈਆਂ ਤੇ ਟਰੈਫਿਕ ਨੂੰ ਰੈਗੁਲੇਟ ਕੀਤਾ ਗਿਆ।
ਇਸ ਤੋਂ ਇਲਾਵਾ ਜੋਨ ਇੰਚਾਰਜਾਂ ਵੱਲੋਂ ਆਪਣੇ-ਆਪਣੇ ਜਨ ਏਰੀਆ ਵਿੱਚ ਨਾਕੇ ਲਗਾਕੇ ਟਰਿਪਲ ਰਾਈਡਿੰਗ, ਬਿਨਾ ਹੈਲਮਟ, ਬਿਨਾਂ ਹਾਈ ਸਕਿਉਰਟੀ ਨੰਬਰ ਪਲੇਟਾਂ ਦੇ ਚਲਾਨ ਕੀਤੇ ਗਏ। ਇਹ ਮੁਹਿੰਮ ਭਵਿੱਖ ਵਿੱਚ ਵੀ ਜਾਰੀ ਰੱਖੀ ਜਾਵੇਗੀ ਤਾਂ ਜੋ ਸ਼ਹਿਰ ਵਾਸੀਆਂ ਨੂੰ ਟਰੈਫਿਕ ਸਬੰਧੀ ਕੋਈ ਮੁਸ਼ਕਿਲ ਪੇਸ਼ ਨਾ ਆਵੇ।