Traffic ਪੁਲਿਸ ਨੇ ਸੜਕਾਂ ‘ਤੇ ਨਜਾਇਜ਼ ਕਬਜ਼ਿਆਂ ਨੂੰ ਹਟਾਇਆ

ਟਰੈਫਿਕ ਪੁਲਿਸ ਨੇ ਸੜਕਾਂ ‘ਤੇ ਨਜਾਇਜ਼ ਕਬਜ਼ਿਆਂ ਨੂੰ ਹਟਾਇਆ

ਮਾਨਯੋਗ ਕਮਿਸ਼ਨਰ ਪੁਲਿਸ, ਅੰਮ੍ਰਿਤਸਰ , ਸ੍ਰੀ ਗੁਰਪ੍ਰੀਤ ਸਿੰਘ, ਭੁੱਲਰ, ਆਈ.ਪੀ.ਐਸ. ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ, ਸ੍ਰੀਮਤੀ ਅਮਨਦੀਪ ਕੋਰ. ਪੀ.ਪੀ.ਐਸ. ਵਧੀਕ ਡਿਪਟੀ ਕਮਿਸ਼ਨਰ ਪੁਲਿਸ, ਟਰੈਫਿਕ, ਅੰਮ੍ਰਿਤਸਰ ਵੱਲੋ ਸਮੇਤ ਜੋਨ ਇੰਚਾਰਜਾਂ ਨਾਲ ਬੱਸ ਸਟੈਂਡ ਦਾ ਆਲਾ ਦੁਆਲਾ, ਬੱਸ ਸਟੈਂਡ ਤੋਂ ਮਹਾਂ ਸਿੰਘ, ਸ਼ੇਰਾ ਵਾਲਾ ਗੇਟ, ਘਿਉ ਮੰਡੀ ਚੌਕ, ਸੁਲਤਾਨਵਿੰਡ ਚੌਂਕ ਤੋਂ ਗੁਰਦੁਆਰਾ ਸ਼ਹੀਦਾ ਸਾਹਿਬ ਚਾਟੀਵਿੰਡ ਚੌਂਕ ਤੋਂ ਮੋਨੀ ਚੌਂਕ ਤੱਕ ਦੋਨਾਂ ਸਾਈਡਾਂ ਤੋਂ ਏਰੀਆ ਵਿੱਚ ਦੁਕਾਨਦਾਰਾਂ ਵੱਲੋਂ ਸੜਕਾਂ/ਫੁੱਟਪਾਥਾਂ ਤੇ ਕੀਤੇ ਗਏ ਨਜਾਇਜ ਕਬਜਿਆਂ ਨੂੰ ਹਟਾਇਆ ਗਿਆ ਅਤੇ ਟਰੈਫਿਕ ਨੂੰ ਸਹੀ ਢੰਗ ਨਾਲ ਰੈਗੂਲੇਟ ਕੀਤਾ ਗਿਆ। ਦੁਕਾਨਦਾਰਾਂ ਨੂੰ ਹਦਾਇਤ ਕੀਤੀ ਗਈ ਕਿ ਜੇਕਰ ਅੱਗੇ ਤੋ ਉਹਨਾ ਵੱਲੋ ਦੁਕਾਨਾ ਦਾ ਸਮਾਨ ਬਾਹਰ ਸੜਕਾਂ/ਫੁੱਟਪਾਥਾਂ ਪਰ ਰੱਖਿਆ ਗਿਆ ਤਾਂ ਉਹਨਾ ਖਿਲਾਫ ਸਖਤੀ ਨਾਲ ਕਾਰਵਾਈ ਕੀਤੀ ਜਾਵੇਗੀ।

ਇਸ ਤੋਂ ਇਲਾਵਾ ਮਜੀਠਾ ਰੋਡ ਬਾਈਪਾਸ ਤੋਂ ਲੈ ਕੇ ਗੁਰੂ ਨਾਨਕ ਦੇਵ ਹਸਪਤਾਲ ਤੱਕ ਸੜਕ ਦੇ ਦੋਨਾਂ ਪਾਸੇ ਸੜਕ ਤੇ ਲੱਗੀਆਂ ਹੋਈਆਂ, ਰੇਹੜੀਆਂ/ਫੜੀਆਂ ਦੁਕਾਨਦਾਰਾਂ ਵੱਲੋਂ ਸੜਕਾਂ/ਫੁੱਟਪਾਥਾਂ ਤੇ ਕੀਤੇ ਗਏ ਨਜਾਇਜ ਕਬਜਿਆਂ ਨੂੰ ਹਟਾਇਆ ਗਿਆ, ਇਸ ਤੋਂ ਇਲਾਵਾ ਰੋਂਗ ਪਾਰਕਿੰਗ ਵਾਹਨਾਂ ਦੇ ਚਲਾਨ ਵੀ ਕੱਟੇ ਗਏ। ਅਤੇ ਸਿਟੀ ਟਰੈਫਿਕ ਦੇ ਐਜੂਕੇਸ਼ਨ ਸਟਾਫ ਵੱਲੋਂ ਆਟੋ ਰਿਕਸ਼ਾ/ਈ-ਰਿਕਸ਼ਾ ਚਾਲਕਾਂ ਦੇ ਪ੍ਰਧਾਨ ਤੀਰਥ ਸਿੰਘ, ਸਰਦੂਲ ਸਿੰਘ, ਮਨਜੀਤ ਸਿੰਘ, ਦਿਲਬਾਗ ਸਿੰਘ, ਸਾਰਜ ਸਿੰਘ ਅਤੇ ਕਰੀਬ 500 ਡਰਾਈਵਰਾਂ ਨਾਲ ਮੀਟਿੰਗ ਕਰਕੇ ਟਰੈਫਿਕ ਨਿਯਮਾਂ ਬਾਰੇ ਜਾਣੂੰ ਕਰਾਇਆ ਗਿਆ ਅਤੇ ਹਦਾਇਤ ਕੀਤੀ ਗਈ ਕਿ ਈ-ਰਿਕਸ਼ਾਂ/ਆਟੋ ਰਿਕਸ਼ਾਂ ਦੇ ਚਾਲਕਾਂ ਵੱਲੋਂ ਪ੍ਰੋਪਰ ਯੂਨੀਫਾਰਮ ਵਿਚ ਰਹਿਣਗੇ ਅਤੇ ਨੇਮ ਪਲੇਟ ਲੱਗੀ ਹੋਵੇਗੀ, ਜਿਸ ਪਰ ਲਾਇਸੰਸ ਨੰਬਰ ਵੀ ਲਿਖਿਆ ਹੋਵੇਗਾ।

ਸਵਾਰੀਆਂ ਨੂੰ ਖੱਬੇ ਹੱਥ ਵਾਲੀ ਸਾਈਡ ਰੋਕ ਕੇ ਚੜਾਉਣ/ਉਤਾਰਨ ਨੂੰ ਯਕੀਨੀ ਬਣਾਉਣਗੇ ਤਾਂ ਜੋ ਟਰੈਫਿਕ ਨਿਰ-ਵਿਘਨ ਚੱਲ ਸਕੇ। ਇਹ ਮੁਹਿੰਮ ਭੱਵਿਖ ਵਿੱਚ ਵੀ ਲਗਾਤਾਰ ਜਾਰੀ ਰੱਖੀ ਜਾਵੇਗੀ, ਤਾਂ ਜੋ ਸ਼ਹਿਰ ਵਾਸੀਆਂ ਨੂੰ ਟਰੈਫਿਕ ਸਬੰਧੀ ਕਿਸੇ ਕਿਸਮ ਦੀ ਮੁਸ਼ਕਿਲ ਪੇਸ਼ ਨਾ ਆਵੇ।

 

Leave a Reply

Your email address will not be published. Required fields are marked *