T-20 Match ‘ਚ ਪੰਜਾਬ ਦੀ ਧੀ Amanjot Kaur ਨੇ ਗੱਡੇ ਝੰਡੇ

ਭਾਰਤ ਦੀ ਮਹਿਲਾ ਕ੍ਰਿਕਟ ਟੀਮ ਨੇ England ਨੂੰ ਦੂਸਰੇ T-20 ਮੈਚ ਵਿੱਚ ਸ਼ਿਰਕਤ ਦਿੱਤੀ ਹੈ , ਭਾਰਤ ਦੀ ਇਸ ਜਿੱਤ ਵਿੱਚ ਪੰਜਾਬ ਦੇ Mohali ਦੀ ਜੰਮਪਲ ਕੁੜੀ Amanjot Kaur ਦਾ ਨਾਮ ਸੁਰਖੀਆਂ ਵਿੱਚ ਹੈ, ਜਿਸ ਨੇ ਕਿ ਆਪਣੇ ਪ੍ਰਦਰਸ਼ਨ ਨਾਲ ਇਸ ਮੈਚ ਵਿੱਚ ਗੇਂਦ ਅਤੇ ਬੱਲੇ ਨਾਲ ਭਾਰਤ ਨੂੰ ਜਿੱਤ ਹਾਸਿਲ ਕਾਰਵਾਈ ।

Amanjot Kaur ਪੰਜਾਬ ਦੇ ਮੋਹਾਲੀ ਦੀ ਰਹਿਣ ਵਾਲੀ ਹੈ ਅਤੇ ਇੱਕ ਸਧਾਰਨ ਪਰਿਵਾਰ ਤੋਂ ਸੰਬੰਧ ਰੱਖਦੀ ਹੈ , ਉਸਦੇ ਪਿਤਾ ਇੱਕ ਛੋਟੀ ਦੁਕਾਨ ਚਲਾਉਂਦੇ ਨੇ ਅਤੇ ਮੁਸ਼ਕਿਲ ਨਾਲ ਉਹਨਾਂ ਨੇ ਆਪਣੀ ਬੇਟੀ ਦਾ ਪਾਲਨ ਪੋਸ਼ਣ ਕੀਤਾ , Amanjot Kaur ਲੋਕ ਭੁਪਿੰਦਰ ਕੌਰ ਦੇ ਨਾਮ ਦੇ ਨਾਲ ਵੀ ਜਾਣਦੇ ਨੇ। ਬਚਪਨ ਵਿੱਚ ਹੀ ਚੰਡੀਗੜ੍ਹ ਵਿੱਚ ਉਸਨੇ ਕ੍ਰਿਕਟ ਸਿੱਖੀ ਅਤੇ ਕੜੀ ਮਿਹਨਤ ਕਰਕੇ ਉਹ ਪੰਜਾਬ ਲਈ ਖੇਡਦੀ ਨਜ਼ਰ ਆਈ ।

 

ਜਨਵਰੀ 2023 ਵਿੱਚ Amanjot Kaur ਨੇ ਭਾਰਤ ਵਾਸਤੇ T-20 ਵਿੱਚ ਸ਼ਮੂਲੀਅਤ ਕੀਤੀ ਅਤੇ ਆਪਣੇ ਪਹਿਲੇ ਮੈਚ ਵਿੱਚ ਹੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਜਿਸ ਕਾਰਨ ਉਹ Player of The Match ਵੀ ਰਹੀ।

Amanjot Kaur ਪੰਜਾਬ ਤੋਂ ਪਹਿਲਾਂ ਚੰਡੀਗੜ੍ਹ ਵਾਸਤੇ ਖੇਡ ਰਹੀ ਸੀ ਪਹਿਲਾਂ ਉਹ WIPL 2023 ਯਾਨੀ Women ਪ੍ਰੀਮੀਅਰ ਲੀਗ ਵਿੱਚ ਮੁੰਬਈ ਇੰਡੀਅਨ ਵੱਲੋਂ 50 ਲੱਖ ਰੁਪਏ ਵਿੱਚ ਉਸ ਨੂੰ ਖਰੀਦਿਆ ਗਿਆ ਸੀ . ਉਸ ਤੋਂ ਬਾਅਦ ਇੰਗਲੈਂਡ ਵਿੱਚ ਚੱਲ ਰਹੀ ਟੀ-20 ਮੈਚ ਵਿੱਚ ਉਸਨੇ ਕੱਲ Bristal ਵਿੱਚ ਕਮਾਲ ਕੀਤਾ।

Bristal ਵਿੱਚ 1 ਜੁਲਾਈ ਨੂੰ ਖੇਡੇ ਗਏ ਮੈਚ ਵਿੱਚ Amanjot Kaur ਨੇ ਬੱਲੇ ਨਾਲ 40 ਗੇਂਦਾਂ ਵਿੱਚ 63 ਰਨ ਦੀ ਨੋਟਾ ਪਾਰੀ ਖੇਡੀ ਅਤੇ ਆਪਣੇ ਕਰੀਅਰ ਦਾ ਬੈਸਟ ਸਕੋਰ ਵੀ ਬਣਾਇਆ । ਸਿਰਫ ਬੱਲੇ ਹੀ ਨਹੀਂ ਬਲਕਿ Amanjot Kaur ਨੇ ਬਾਲਿੰਗ ਵਿੱਚ ਵੀ ਤਿੰਨ ਓਵਰਾਂ ਵਿੱਚ 28 ਸਕੋਰ ਦੇ ਕੇ ਇੱਕ ਵਿਕਟ ਹਾਸਿਲ ਕੀਤੀ , ਭਾਰਤ ਨੇ ਇਹ ਮੈਚ 24 ਦੌੜਾਂ ਨਾਲ ਜਿੱਤ ਕੇ ਸੀਰੀਜ਼ ਵਿੱਚ ਦੋ ਜ਼ੀਰੋ ਦੀ ਅਗਵਾਈ ਵੀ ਹਾਸਲ ਕੀਤੀ ਹੈ , ਇਸ ਸ਼ਾਨਦਾਰ ਪ੍ਰਦਰਸ਼ਨ ਕਰਕੇ Amanjot Kaur ਨੂੰ Man Of The Match ਵੀ ਚੁਣਿਆ ਗਿਆ ਅਤੇ ਇਸ ਵੇਲੇ ਸੋਸ਼ਲ ਮੀਡੀਆ ਤੇ ਉਹ ਟਰੈਂਡ ਵੀ ਕਰ ਰਹੀ ਹੈ।

Leave a Reply

Your email address will not be published. Required fields are marked *