Sunita Williams ਦੀ ਹੋਣ ਜਾ ਰਹੀ ਹੈ ਧਰਤੀ ‘ਤੇ ਵਾਪਸੀ

ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਧਰਤੀ ‘ਤੇ ਆ ਰਹੀ ਵਾਪਸ 

NASA ਦੀ ਮਸ਼ਹੂਰ ਪੁਲਾੜ ਯਾਤਰੀ Sunita Williams , ਜੋ ਪਿਛਲੇ 9 ਮਹੀਨਿਆਂ ਤੋਂ ਪੁਲਾੜ ਵਿੱਚ ਫਸੀ ਹੋਈ ਸੀ, ਆਖਰਕਾਰ ਧਰਤੀ ‘ਤੇ ਵਾਪਸ ਆ ਰਹੀ ਹੈ। Sunita Williams ਦੇ ਨਾਲ, ਪੁਲਾੜ ਯਾਤਰੀ ਬੁੱਚ ਵਿਲਮੋਰ ਅਤੇ ਦੋ ਹੋਰ ਪੁਲਾੜ ਯਾਤਰੀ ਵੀ ਧਰਤੀ ‘ਤੇ ਵਾਪਸ ਆ ਰਹੇ ਹਨ। ਇਹ ਚਾਰ ਪੁਲਾੜ ਯਾਤਰੀ ਕੱਲ ਸਵੇਰੇ 3:27 ਵਜੇ ਸਪੇਸਐਕਸ ਦੇ CEO ਐਲੋਨ ਮਸਕ ਦੇ ਡਰੈਗਨ ਪੁਲਾੜ ਯਾਨ ਤੋਂ ਫਲੋਰੀਡਾ ਦੇ ਤੱਟ ‘ਤੇ ਉਤਰਨਗੇ।

Sunita Williams & Butch Wilmore ( Source:- Google)

ਚਾਰ ਪੁਲਾੜ ਯਾਤਰੀਆਂ ਦੀ ਇਹ ਵਾਪਸੀ ਲੰਬੇ ਸਮੇਂ ਬਾਅਦ ਹੋ ਰਹੀ ਹੈ, ਕਿਉਂਕਿ ਉਨ੍ਹਾਂ ਦਾ ਅਸਲ ਮਿਸ਼ਨ Boeing ਦੇ Starliner Capsule ਨਾਲ ਸ਼ੁਰੂ ਹੋਇਆ ਸੀ, ਪਰ ਇਸ ਵਿੱਚ ਸਮੱਸਿਆਵਾਂ ਦੇ ਕਾਰਨ, ਉਨ੍ਹਾਂ ਨੂੰ ਦੁਬਾਰਾ ਸਪੇਸਐਕਸ ਕੈਪਸੂਲ ਨਾਲ ਵਾਪਸੀ ਦੇ ਰਸਤੇ ‘ਤੇ ਫੈਸਲਾ ਕਰਨਾ ਪਿਆ।

Sunita Williams ( Source:- Google)

Sunita Williams ਅਤੇ ਬੁੱਚ ਵਿਲਮੋਰ ਜੂਨ 2024 ਤੋਂ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ISS) ‘ਤੇ ਫਸੇ ਹੋਏ ਸਨ। ਵੱਖ-ਵੱਖ ਤਕਨੀਕੀ ਮੁੱਦਿਆਂ ਅਤੇ ਦੇਰੀ ਕਾਰਨ ਉਨ੍ਹਾਂ ਦੀ ਵਾਪਸੀ ਵਿੱਚ ਕਈ ਮਹੀਨੇ ਲੱਗ ਗਏ। ਹੁਣ ਚਾਰੇ ਪੁਲਾੜ ਯਾਤਰੀ ਆਪਣੇ ਮਿਸ਼ਨ ਨੂੰ ਪੂਰਾ ਕਰ ਰਹੇ ਹਨ ਅਤੇ ਉਨ੍ਹਾਂ ਦੇ ਧਰਤੀ ‘ਤੇ ਸੁਰੱਖਿਅਤ ਵਾਪਸ ਆਉਣ ਦੀ ਉਮੀਦ ਹੈ।

Sunita Williams ( Source:- Google)

Leave a Reply

Your email address will not be published. Required fields are marked *