Shashank Tiwari:- ਸ਼ਹਾਦਤ ਦੀ ਅਨਮੋਲ ਕਹਾਣੀ ਵਿੱਚ ਲੈਫਟੀਨੈਂਟ ਨੇ ਦਿੱਤੀ ਜਾਨ

ਸ਼ਹਾਦਤ ਦੀ ਅਨਮੋਲ ਕਹਾਣੀ ਵਿੱਚ ਲੈਫਟੀਨੈਂਟ ਨੇ ਦਿੱਤੀ ਜਾਨ

ਗਸ਼ਤ ਦੇ ਦੌਰਾਨ ਡੁੱਬਦੇ ਜਵਾਨ ਨੂੰ ਬਚਾਉਣ ਵਾਸਤੇ ਲੈਫਟੀਨੈਂਟ Shashank Tiwari ਨੇ ਦਿੱਤੀ ਸ਼ਹਾਦਤ

ਉੱਤਰ ਸਿੱਕਿਮ ਦੇ ਉਂਚਾਈ ਵਾਲੇ ਇਲਾਕੇ ਵਿੱਚ ਗਸ਼ਤ ਦੌਰਾਨ ਇੱਕ ਸਾਥੀ ਸੈਨਿਕ ਨੂੰ ਬਚਾਉਣ ਦੇ ਚੱਕਰ ਵਿੱਚ 23 ਸਾਲ ਦੇ ਲੈਫਟੀਨੈਂਟ Shashank Tiwari ਨੇ ਆਪਣੀ ਜਾਨ ਦੇ ਦਿੱਤੀ ਹੈ।

ਇਹ ਘਟਨਾ ਉਸ ਵੇਲੇ ਹੋਈ ਜਦੋਂ ਇੱਕ ਆਪਰੇਸ਼ਨਲ ਪੈਟਰੋਲਿੰਗ ਟੀਮ ਨੂੰ ਉਹ ਲੀਡ ਕਰ ਰਹੇ ਸਨ ਤੇ ਤਕਰੀਬਨ 11 ਵਜੇ ਦੇ ਕਰੀਬ ਇੱਕ ਅਗਨੀ ਵੀਰ ਸਟੀਫਨ ਸੁੱਬਾ ਇੱਕ ਪੁੱਲ ਪਾਰ ਕਰਨ ਵੇਲੇ ਆਪਣਾ ਸੰਤੁਲਨ ਖੋ ਬੈਠੇ ਅਤੇ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ ਗਏ। ਉਹਨਾਂ ਨੂੰ ਬਚਾਉਣ ਵਾਸਤੇ ਲੈਫਟੀਨੈਂਟ Shashank Tiwari ਨੇ ਬਿਨਾਂ ਕੋਈ ਦੇਰੀ ਕੀਤੇ ਖੁਦ ਬਰਫੀਲੇ ਪਾਣੀ ਵਿੱਚ ਛਲਾਂਗ ਮਾਰ ਦਿੱਤੀ ਅਤੇ ਉਹਨਾਂ ਦੇ ਨਾਲ ਨਾਇਕ ਪੁਕਾਰ ਕਟੇਲ ਵੀ ਪਹੁੰਚੇ। ਦੋਨਾਂ ਨੇ ਮਿਲ ਕੇ ਅਗਨੀ ਵੀਰ ਸਟੀਫਨ ਸੂਬਾ ਨੂੰ ਸੁਰੱਖਿਅਤ ਬਾਹਰ ਕੱਢ ਲਿਆ, ਪਰ ਪਾਣੀ ਦਾ ਵਹਾਅ ਇਨਾ ਤੇਜ ਸੀ ਕਿ ਲੈਫਟੀਨੈਂਟ Shashank Tiwari  ਖੁਦ ਇਸ ਪਾਣੀ ਵਿੱਚ ਰੁੜ ਗਏ ਅਤੇ ਅੱਧੇ ਘੰਟੇ ਬਾਅਦ ਉਹਨਾਂ ਦਾ ਸਰੀਰ ਬਾਹਰ ਕੱਢਿਆ ਗਿਆ।

 

ਅਯੋਧਿਆ ਦੇ ਰਹਿਣ ਵਾਲੇ ਸ਼ਹੀਦ ਲੈਫਟੀਨੈਂਟ Shashank Tiwari  ਦੀ ਮ੍ਰਿਤਕ ਦੇਹ ਨੂੰ ਰਾਤ 8 ਵਜੇ ਅਯੋਧਿਆ ਪਹੁੰਚਾਇਆ ਗਿਆ, ਜਿੱਥੇ ਕਿ ਸ਼ੁਕਰਵਾਰ ਰਾਤ ਉਹਨਾਂ ਨੂੰ ਮਿਲਟਰੀ ਹਸਪਤਾਲ ਵਿੱਚ ਰੱਖਿਆ ਗਿਆ ਅਤੇ ਅੱਜ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਏਗਾ , Shashank Tiwari ਕੁਆਰੇ ਸਨ ਅਤੇ ਉਹਨਾਂ ਦੇ ਪਿਤਾ ਜੰਗ ਬਹਾਦਰ ਤਿਵਾਰੀ ਮਰਚੈਂਟ ਨੇਵੀ ਵਿੱਚ ਹਨ ਅਤੇ ਉਹ ਹੁਣ ਅਮਰੀਕਾ ਵਿੱਚ ਤੈਨਾਤ ਹਨ।

 

ਪੁੱਤ ਦੀ ਮੌਤ ਬਾਰੇ ਪਤਾ ਲੱਗਣ ਤੋਂ ਬਾਅਦ ਪਿਤਾ ਹੁਣ ਭਾਰਤ ਵਾਪਸ ਆ ਰਹੇ ਨੇ। ਸ਼ਹੀਦ ਲੈਫਟਨੈਂਟ Shashank Tiwari ਦੀ ਮਾਤਾ ਦੀ ਵੀ ਤਬੀਅਤ ਠੀਕ ਨਹੀਂ ਰਹਿੰਦੀ ਅਤੇ ਉਹ ਹਾਰਟ ਦੇ ਮਰੀਜ਼ ਹਨ ਅਤੇ ਉਹਨਾਂ ਨੂੰ ਹਾਲੇ ਇਸ ਖਬਰ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ। ਉਧਰ ਸੇਨਾ ਨੇ ਕਿਹਾ ਹੈ ਕਿ ਸਸ਼ਾਕ ਨੇ ਇੱਕ ਅਫਸਰ ਦੀ ਭੂਮਿਕਾ ਨੂੰ ਬਖੂਬੀ ਨਿਭਾਇਆ ਹੈ, ਕਿਉਂਕਿ ਇੱਕ ਅਫਸਰ ਅਤੇ ਜਵਾਨ ਦੇ ਵਿੱਚ ਗਹਿਰਾ ਰਿਸ਼ਤਾ ਹੁੰਦਾ ਹੈ ਅਤੇ ਦੋਨੋਂ ਇੱਕ ਦੂਸਰੇ ਦੀ ਸੇਵਾ ਵਾਸਤੇ ਰਹਿੰਦੇ ਨੇ ਅਤੇ ਉਸਨੇ ਅੱਜ ਇਸ ਕੰਮ ਨੂੰ ਕਰਕੇ ਦਿਖਾਇਆ ਹੈ ਅਤੇ ਇੱਕ ਚੰਗੇ ਨੇਤਰਤਵ ਦਾ ਉਦਾਹਰਨ ਵੀ ਪੇਸ਼ ਕੀਤਾ ਹੈ।

Leave a Reply

Your email address will not be published. Required fields are marked *