ਸਿੱਖਿਆ ਅਕਸਰ ਸ਼ਹਿਰਾਂ ਤੱਕ ਸੀਮਤ ਰਹਿੰਦੀ ਹੈ, ਪਰ ਪੰਜਾਬ ਨੇ ਇਸ ਕਥਨ ਨੂੰ ਖਤਮ ਕਰ ਦਿੱਤਾ ਹੈ ਕਿ ਜਿੱਥੇ ਕਿ ਵੇਖਿਆ ਗਿਆ ਹੈ ਕਿ ਇਸ ਵਾਰ ਪਿੰਡਾਂ ਵਿੱਚ ਪੜ੍ਹਾਈ ਦਾ ਪਾਸ ਪ੍ਰਤੀਸ਼ਤ ਸ਼ਹਿਰਾਂ ਨਾਲੋਂ ਵਧਿਆ ਹੈ , ਸ਼ਹਿਰੀ ਸਕੂਲਾਂ ਦੀ ਗੱਲ ਕੀਤੀ ਜਾਏ ਤਾਂ ਉਹਨਾਂ ਦਾ ਪਾਸ ਪ੍ਰਤੀਸ਼ਤ 94.71 ਫੀਸਦੀ ਹੈ। ਦੂਜੇ ਪਾਸੇ ਪਿੰਡਾਂ ਦੇ ਸਕੂਲਾਂ ਦਾ ਪਾਸ ਪ੍ਰਤੀਸ਼ਤ 96.09% ਹੈ।
ਜਿਹੜੀਆਂ ਤਿੰਨ ਕੁੜੀਆਂ ਨੇ ਸੂਬੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ, ਉਹ ਤਿੰਨੋਂ ਕੁੜੀਆਂ ਪੰਜਾਬ ਦੇ ਪਿੰਡਾਂ ਦੀਆਂ ਰਹਿਣ ਵਾਲੀਆਂ ਨੇ। ਜਿਨਾਂ ਨੇ 650 ਵਿੱਚੋਂ 650 ਨੰਬਰ ਲੈ ਕੇ ਟੋਪ Position ਹਾਸਲ ਕੀਤੀ ਹੈ, ਜਿਸ ਵਿੱਚ ਫਰੀਦਕੋਟ ਦੀ ਅਕਸ਼ਨੂਰ ਕੌਰ , ਮੁਕਤਸਰ ਦੀ ਰਤਿੰਦਰ ਦੀਪ ਕੌਰ ਦੂਜੇ ਅਤੇ ਮਲੇਰਕੋਟਲਾ ਦੀ ਅਰਸ਼ਦੀਪ ਕੌਰ ਤੀਜੇ ਸਥਾਨ ਤੇ ਰਹੀ ਹੈ ਅਤੇ ਤਿੰਨੋਂ ਕੁੜੀਆਂ ਨੇ ਪਿੰਡ ਦੇ ਸਕੂਲ ਵਿੱਚ ਪੜ੍ਹਾਈ ਕੀਤੀ।
ਇਸ ਸਾਲ ਕੁੱਲ 2,77,746 ਬੱਚਿਆਂ ਨੇ ਦਸਵੀਂ ਦੀ ਪ੍ਰੀਖਿਆ ਦਿੱਤੀ ਜਿਸ ਵਿੱਚ 2,65,548 ਪਾਸ ਹੋਏ। 782 Student ਫੇਲ ਹੋ ਗਏ ਅਤੇ 11391 ਸਟੂਡੈਂਟ ਦੀ Compartment ਆਈ ਅਤੇ 25 ਸਟੂਡੈਂਟ ਦਾ Result ਰੋਕਿਆ ਗਿਆ ਹੈ। ਚਾਰ Transgender ਨੇ ਵੀ ਦਸਵੀਂ ਦੀ ਪ੍ਰੀਖਿਆ ਦਿੱਤੀ, ਜਿਸ ਦੇ ਵਿੱਚ ਦੋ ਪਾਸ ਹੋਏ।
ਕੁੜੀਆਂ ਦਾ ਪਾਸ ਪ੍ਰਤੀਸ਼ਤ 96.85 ਫੀਸਦੀ ਹੈ ਅਤੇ ਮੁੰਡਿਆਂ ਦਾ 94.50 ਫੀਸਦੀ ਹੈ। ਕੁੜੀਆਂ ਦਾ ਪਾਸ ਪ੍ਰਤੀਸ਼ਤ ਮੁੰਡਿਆਂ ਤੋਂ 2.35 ਫੀਸਦੀ ਵੱਧ ਹੈ।
ਸ਼ਹਿਰੀ ਸਕੂਲਾਂ ਦੀ ਗੱਲ ਕੀਤੀ ਜਾਏ ਤਾਂ ਉਹਨਾਂ ਦਾ ਪਾਸ ਪ੍ਰਤੀਸ਼ਤ 94.71℅ ਫੀਸਦੀ ਹੈ, ਦੂਜੇ ਪਾਸੇ ਪਿੰਡਾਂ ਦੇ ਸਕੂਲਾਂ ਦਾ ਪਾਸ ਪ੍ਰਤੀਸ਼ਤ 96.09% ਹੈ।
ਸਰਕਾਰੀ ਸਕੂਲਾਂ ਦਾ ਪਾਸ ਪ੍ਰਤੀਸ਼ਤ 95.47% ਹੈ ਅਤੇ ਪ੍ਰਾਈਵੇਟ ਸਕੂਲਾਂ ਦਾ 96.96 ਫੀਸਦੀ ਰਿਹਾ ਹੈ। ਐਡਡ ਸਕੂਲਾਂ ਦਾ ਪਾਸ ਪ੍ਰਤੀਸ਼ਤ 91.2 ਫੀਸਦੀ ਰਿਹਾ ਹੈ।
ਕੁੱਲ ਮਿਲਾ ਕੇ ਅਗਰ ਗੱਲ ਕੀਤੀ ਜਾਵੇ ਤਾਂ ਇਸ ਪੂਰੇ ਸਕੂਲਾਂ ਦੇ ਨਤੀਜਿਆਂ ਚ ਇੱਕ ਪਾਸੇ ਜਿੱਥੇ ਕੁੜੀਆਂ ਨੇ ਮੱਲਾਂ ਮਾਰੀਆਂ ਨੇ, ਦੂਜੇ ਪਾਸੇ ਪਿੰਡ ਦੇ ਬੱਚਿਆਂ ਨੇ ਵੀ ਇਸ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਈ ਹੈ ਕਿਉਂਕਿ ਉਹਨਾਂ ਦਾ ਪਾਸ ਪ੍ਰਤੀਸ਼ਤ ਸ਼ਹਿਰ ਦੇ ਪਾਸ ਪ੍ਰਤੀਸ਼ਤ ਤੋਂ ਵੱਧ ਹੈ।