Punjab ਦੀ Ludhiana ਸੀਟ ਦੇ ਨਾਲ Gujarat ਦੀਆਂ 2 ਅਤੇ kerala ਅਤੇ West Bengal ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਏ ਸਾਹਮਣੇ
Punjab ਦੀ ਲੁਧਿਆਣਾ ਵੈਸਟ ਸੀਟ ਦੀ ਗੱਲ ਕੀਤੀ ਜਾਵੇ ਤਾਂ ਇਸ ਸੀਟ ਤੇ ਆਮ ਆਦਮੀ ਪਾਰਟੀ, ਕਾਂਗਰਸ, ਭਾਰਤੀ ਜਨਤਾ ਪਾਰਟੀ ਅਤੇ ਅਕਾਲੀ ਦਲ ਵਿਚਾਲੇ ਕੜਾ ਮੁਕਾਬਲਾ ਸੀ, ਜਿਸ ਵਿੱਚ ਕਿ ਆਮ ਆਦਮੀ ਪਾਰਟੀ ਦੇ ਸੰਜੀਵ ਅਰੋੜਾ ਨੂੰ 35,179 ਵੋਟਾਂ ਪਈਆਂ, ਜਿਸ ਨਾਲ ਉਹ 10,637 ਵੋਟਾਂ ਨਾਲ ਜਿੱਤ ਹਾਸਿਲ ਕੀਤੀ ਅਤੇ ਦੂਸਰੇ ਨੰਬਰ ਤੇ ਕਾਂਗਰਸ ਪਾਰਟੀ ਦੇ ਭਾਰਤ ਭੂਸ਼ਣ ਆਸ਼ੂ ਰਹੇ, ਜਿਨਾਂ ਨੂੰ ਕਿ 24,542 ਵੋਟਾਂ ਪਈਆਂ , ਤੀਜੇ ਨੰਬਰ ਤੇ ਭਾਜਪਾ ਦੇ ਜੀਵਨ ਗੁਪਤਾ ਰਹੇ, ਜਿਨਾਂ ਨੂੰ ਕਿ 20,323 ਵੋਟਾਂ ਪਈਆਂ ਅਤੇ ਚੌਥੇ ਨੰਬਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਪਰਉਪਕਾਰ ਸਿੰਘ ਘੁੰਮਣ ਰਹੇ, ਜਿਨਾਂ ਨੇ 8203 ਵੋਟਾਂ ਹਾਸਿਲ ਕੀਤੀਆਂ।
ਇਸ ਚੋਣ ਦੀ ਖਾਸ ਗੱਲ ਇਹ ਰਹੀ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਪਹਿਲਾ ਹੀ ਰਾਜਸਭਾ ਦੇ ਮੈਂਬਰ ਸਨ ਅਤੇ ਇਸ ਸੀਟ ਤੇ ਉਹਨਾਂ ਨੇ ਵਿਧਾਨ ਸਭਾ ਦੀ ਚੋਣ ਲੜੀ। ਫਿਲਹਾਲ ਰਾਜਨੀਤੀ ਦੇ ਗਲਿਆਰਿਆਂ ਵਿੱਚ ਇਹ ਚਰਚਾ ਸੀ ਕਿ ਅਰਵਿੰਦ ਕੇਜਰੀਵਾਲ ਰਾਜਸਭਾ ਜਾਣਗੇ, ਪਰ ਪ੍ਰੈਸ ਵਾਰਤਾ ਕਰਕੇ ਉਹਨਾਂ ਨੇ ਇਸ ਗੱਲ ਤੋਂ ਸਾਫ ਨਾਂਹ ਕਰ ਦਿੱਤੀ ਕਿ ਉਹ ਰਾਜ ਸਭਾ ਵਿੱਚ ਨਹੀਂ ਜਾਣਗੇ।
Congress ਪਾਰਟੀ ਦੀ ਆਪਸੀ ਕਲੇਸ਼ ਇਸ ਚੋਣਾਂ ਵਿੱਚ ਨਜ਼ਰ ਆਈ, ਜਦੋਂ ਕਿ ਸਾਫ ਤੌਰ ਤੇ ਪੰਜਾਬ ਪ੍ਰਧਾਨ ਜਿਹੜੇ ਨੇ ਉਹ ਕਾਂਗਰਸ ਦੇ ਉਮੀਦਵਾਰ ਤੋਂ ਨਾਰਾਜ਼ ਸਨ ਅਤੇ ਪਾਰਟੀ ਦਾ ਇੱਕ ਧੜਾ ਇਸ ਚੋਣ ਤੋਂ ਪਿੱਛੇ ਰਿਹਾ।
BJP ਲਈ ਹੈਰਾਨ ਕਰ ਦੇਣ ਵਾਲੀ ਗੱਲ ਹੈ ਕੀ ਪਿਛਲੀ 2024 ਦੀ ਲੋਕ ਸਭਾ ਚੋਣਾਂ ਵਿੱਚ ਤਕਰੀਬਨ 45 ਹਜਾਰ ਵੋਟ ਉਹਨਾਂ ਦੇ ਖਾਤੇ ‘ਚ ਸੀ, ਲੇਕਿਨ ਇਸ ਵਾਰ ਵੋਟ ਕੱਟ ਕੇ ਮਹਿਜ 20 ਹਜਾਰ ਰਹਿ ਗਈ ਜੋ ਕਿ ਭਾਜਪਾ ਵਾਸਤੇ ਇੱਕ ਵੱਡਾ ਨੁਕਸਾਨ ਹੈ।
Akali Dal ਲਈ ਇਹ ਚੋਣ ਨਤੀਜੇ ਬਹੁਤ ਹੀ ਖਰਾਬ ਰਹੇ, ਕਿਉਂਕਿ ਇਸ ਵਾਰ ਜਿਸ ਇਨਸਾਨ ਨੂੰ ਉਹਨਾਂ ਨੇ ਟਿਕਟ ਦਿੱਤੀ ਸੀ, ਉਹਨਾਂ ਦੀ ਛਵੀ ਕਾਫੀ ਚੰਗੀ ਸੀ ਪਰ ਉਹਨਾਂ ਦੀ ਜਮਾਨਤ ਤੱਕ ਜਪਤ ਹੋ ਗਈ।
ਪੰਜਾਬ ਵਿੱਚ ਆਮ ਆਦਮੀ ਪਾਰਟੀ ਕੋਲ 94 ਸੀਟਾਂ ਹਨ ਅਤੇ ਸੂਬੇ ਵਿੱਚ ਉਹਨਾਂ ਦੀ ਸਰਕਾਰ ਹੈ ਅਤੇ ਹੁਣ ਜਨਤਾ 2027 ਵਿੱਚ ਫੈਸਲਾ ਕਰੇਗੀ ਕਿ ਪੰਜਾਬ ਦਾ ਰਾਜਾ ਕੌਣ ਹੋਵੇਗਾ।