Punjab Police:- ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋ ਹਵਾਲਾ ਰੈਕੇਟ ਦਾ ਪਰਦਾਫਾਸ਼ 12 ਲੱਖ 99 ਹਜਾਰ ਰੁਪਏ ਸਮੇਤ ਇੱਕ ਦੋਸ਼ੀ ਗ੍ਰਿਫਤਾਰ

ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋ ਹਵਾਲਾ ਰੈਕੇਟ ਦਾ ਪਰਦਾਫਾਸ਼ 12 ਲੱਖ 99 ਹਜਾਰ ਰੁਪਏ ਸਮੇਤ ਇੱਕ ਦੋਸ਼ੀ ਗ੍ਰਿਫਤਾਰ

ਸ੍ਰੀ ਸਤਿੰਦਰ ਸਿੰਘ ਆਈ.ਪੀ.ਐੱਸ., ਡੀ.ਆਈ.ਜੀ. ਬਾਰਡਰ ਰੇਂਜ, ਅੰਮ੍ਰਿਤਸਰ ਅਤੇ ਸ੍ਰੀ ਮਨਿੰਦਰ ਸਿੰਘ ਆਈ.ਪੀ.ਐੱਸ., ਸੀਨੀਅਰ ਕਪਤਾਨ ਪੁਲਿਸ, ਅੰਮ੍ਰਿਤਸਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀ ਅਦਿੱਤਿਆ ਵਾਰੀਅਰ ਕਪਤਾਨ (ਇੰਨਵੈਸਟੀਗੇਸ਼ਨ) ਜੀ ਦੀ ਅਗਵਾਈ ਵਿੱਚ ਸਪੈਸ਼ਲ ਸੈੱਲ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋ ਸਫਲਤਾ ਹਾਸਿਲ ਕਰਦੇ ਹੋਏ ਮਿਤੀ 01.06.2025 ਨੂੰ ਇੱਕ ਇੰਨਟੈਲੀਜੈਂਸ ਅਧਾਰਿਤ ਆਪਰੇਸ਼ ਦੌਰਾਨ ਇੰਚਾਰਜ ਸਪੈਸ਼ਲ ਸੈੱਲ ਅੰਮ੍ਰਿਤਸਰ ਦਿਹਾਤੀ ਵੱਲੋਂ ਵੱਡੀ ਸਫਲਤਾ ਹਾਸਿਲ ਕਰਦੇ ਹੋਏ ਪਿੰਡ ਬਰਾੜ ਤੋਂ ਪਿੰਡ ਕੁਹਾਲਾ ਨੂੰ ਜਾਂਦੀ ਲਿੰਕ ਸੜਕ ਤੋਂ ਫਤਿਹ ਸਿੰਘ ਉਰਫ ਗਾਂਧੀ ਪੁੱਤਰ ਬਿੱਟੂ ਸਿੰਘ, ਰਣਜੀਤ ਸਿੰਘ ਉਰਫ ਕਾਲਾ ਪੁੱਤਰ ਲਖਵਿੰਦਰ ਸਿੰਘ ਅਤੇ ਜਗਰੂਪ ਸਿੰਘ ਉਰਫ ਲੱਲੀ ਪੁੱਤਰ ਪ੍ਰੇਮ ਸਿੰਘ ਵਾਸੀਆਨ ਪਿੰਡ ਵਣੀਕੇ ਥਾਣਾ ਲੋਪੋਕੇ ਨੂੰ 05 ਗਲੋਕ ਪਿਸਟਲ, 02 ਪਿਸਟਲ .30 ਬੋਰ, 01 ਜਿਗਾਨਾ ਪਿਸਟਲ ਅਤੇ 10 ਜਿੰਦਾ ਰੌਂਦ .30 ਬੋਰ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ।

ਜਿਸ ਸਬੰਧੀ ਉਕਤ ਦੋਸ਼ੀਆ ਖਿਲਾਫ ਥਾਣਾ ਲੋਪੋਕੇ ਵਿਖੇ ਮੁਕੱਦਮਾ ਨੰ. 120ਜੁਰਮ 25 ARMS ACT, 61(2) BNS ਤਹਿਤ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਸੀ। ਜੋ ਦੌਰਾਨੇ ਤਫਤੀਸ਼ ਉਕਤ ਗ੍ਰਿਫਤਾਰ ਦੋਸ਼ੀਆ ਦੇ ਬੈਕਵਰਡ ਲਿੰਕਾ ਨੂੰ ਖੰਘਾਲਣ ਦੌਰਾਨ ਹਵਾਲਾ ਰੈਕੇਟ ਦਾ ਪਰਦਾਫਾਸ਼ ਕਰਦਿਆ ਬਚਿੱਤਰ ਸਿੰਘ ਉਰਫ ਦਲਪ੍ਰੀਤ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਡੁਗਰੀ ਜਿਲ੍ਹਾ ਲੁਧਿਆਣਾ ਨੂੰ 12 ਲੱਖ 99 ਹਜਾਰ ਰੁਪਏ (ਹਵਾਲਾ ਦੀ ਰਕਮ) ਅਤੇ ਇੱਕ ਮੋਬਾਇਲ ਫੋਨ ਸਮੇਤ ਗ੍ਰਿਫਤਾਰ ਕੀਤਾ ਗਿਆ। ਉਕਤ ਗ੍ਰਿਫਤਾਰ ਦੇਸ਼ੀ ਕੋਲੋ ਪੁੱਛਗਿਛ ਜਾਰੀ ਹੈ ਅਤੇ ਹੋਰ ਜਿਸ ਕਿਸੇ ਦੀ ਵੀ ਸ਼ਮੂਲੀਅਤ ਸਾਹਮਣੇ ਆਵੇਗੀ ਉਸ ਖਿਲਾਫ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *