ਕਮਿਸ਼ਨਰਏਟ ਪੁਲਿਸ, ਅੰਮ੍ਰਿਤਸਰ ਵੱਲੋਂ ਪਹਿਲ ਕਦਮੀ ਕਰਦੇ ਹੋਏ ਇੱਕ ਉਪਰਾਲਾ ਤਹਿਤ ਹੜ ਨਾਲ ਪ੍ਰਭਾਵਿਤ ਏਰੀਏ ਰਮਦਾਸ ਅਤੇ ਅਜਨਾਲਾ ਦੇ ਵੱਖ ਵੱਖ ਪਿੰਡਾਂ ਵਿੱਚ ਵੱਲੋਂ ਲੋਕਾਂ ਦੀ ਮੱਦਦ ਲਈ ਰੋਜਾਨਾ ਵਰਤੋਂ ਵਿੱਚ ਆਉਣ ਵਾਲੀਆਂ ਵਸਤਾਂ, ਪਾਣੀ ਅਤੇ ਦਵਾਈਆਂ ਦੇ ਤਿੰਨ ਟਰੱਕ ਭੇਜੇ ਗਏ।
ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਆਈਪੀਐਸ, ਕਮਿਸ਼ਨਰ ਪੁਲਿਸ ਅੰਮ੍ਰਿਤਸਰ, ਸ੍ਰੀ ਜਗਜੀਤ ਸਿੰਘ ਵਾਲੀਆ ਡੀਸੀਪੀ ਸਿਟੀ ਅੰਮ੍ਰਿਤਸਰ, ਸ੍ਰੀਮਤੀ ਅਮਨਦੀਪ ਕੌਰ ਏਡੀਸੀਪੀ ਟਰੈਫਿਕ ਅੰਮ੍ਰਿਤਸਰ, ਸ੍ਰੀ ਰਿਸ਼ਬ ਭੋਲਾ ਏਸੀਪੀ ਨੌਰਥ, ਅੰਮ੍ਰਿਤਸਰ ਵੱਲੋਂ ਦਫਤਰ ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਤੋਂ ਇਹ ਟਰੱਕ ਰਵਾਨਾ ਕੀਤੇ ਗਏ। ਇਹਨਾਂ ਟਰੱਕਾਂ ਵਿੱਚ 700 ਪੈਕਿਟ ਪੈਕਿੰਗ, ਜਿਨਾਂ ਵਿੱਚ ਬਿਸਕੁਟ, ਰਸ, ਨਮਕੀਨ, ਬਰੈਡ, ਬੰਦ, ਜੈਮ, ਅਚਾਰ, ਮੁਰੱਬਾ, ਮਾਚਿਸ, ਮੋਮਬੱਤੀਆਂ , ਮੋਸਕਿੱਟੋ ਕੋਇਲ ਤੇ ਪੇਪਰ ਸਨ। ਇਸਤੋਂ ਇਲਾਵਾ ਪੀਣ ਵਾਲੇ ਪਾਣੀ ਦੀ ਇਕ ਲੀਟਰ ਦੀਆਂ 01 ਲੱਖ ਤੇ 20 ਹਾਜ਼ਰ ਬੋਤਲਾਂ ਅਤੇ ਦਵਾਈਆਂ ਵੀ ਭੇਜੀਆਂ ਗਈਆਂ। ਇਹ ਰਸਦ ਕਮਿਸ਼ਨਰਏਟ ਪੁਲਿਸ ਅੰਮ੍ਰਿਤਸਰ ਦੀ ਪੁਲਿਸ ਫੋਰਸ ਤੇ ਸਮਾਜ ਸੇਵਕ ਸੰਸਥਾਵਾਂ ਦੀ ਮਦਦ ਦੇ ਨਾਲ ਇਕੱਠੀ ਕਰਕੇ ਹੜ ਵਿੱਚ ਫਸੇ ਲੋਕਾਂ ਦੀ ਮਦਦ ਲਈ ਭੇਟਾ ਕੀਤੀ ਗਈ। ਹੜ ਪੀੜਤ ਲੋਕਾਂ ਦੀ ਮਦਦ ਲਈ ਇਹ ਉਪਰਾਲਾ ਨਿਰੰਤਰ ਜਾਰੀ ਰਹੇਗਾ।
ਇਸ ਦੇ ਨਾਲ ਹੀ ਕਮਿਸ਼ਨਰ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ ਆਈਪੀਐਸ ਦੇ ਵੱਲੋਂ ਇਸ ਔਖੀ ਘੜੀ ਦੇ ਵਿੱਚ ਇੱਕ ਦੂਜੇ ਦੀ ਮਦਦ ਕਰਨ ਅਤੇ ਅਫਵਾਹਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਗਈ।