Punjab Police ਨੂੰ ਬਿਨਾਂ ਇਜਾਜ਼ਤ ਲਈ ਗੁਆਂਢੀ ਮੁਲਕ ਆਪਰੇਸ਼ਨ ਕਰਨਾ ਪਿਆ ਮਹਿੰਗਾ

Punjab Police  ਨੂੰ ਬਿਨਾਂ ਇਜਾਜ਼ਤ ਲਈ ਗੁਆਂਢੀ ਮੁਲਕ ਆਪਰੇਸ਼ਨ ਕਰਨਾ ਪਿਆ ਮਹਿੰਗਾ

Punjab Police  ਨੂੰ ਬਿਨਾਂ ਇਜਾਜ਼ਤ ਗੁਆਂਢੀ ਮੁਲਕ ਨੇਪਾਲ ਵਿੱਚ ਜਾ ਕੇ ਆਪਰੇਸ਼ਨ ਕਰਨਾ ਮਹਿੰਗਾ ਪੈ ਗਿਆ। ਦਰਅਸਲ ਫਰਵਰੀ ਦੇ ਮਹੀਨੇ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਵੱਲੋਂ ਅੱਧਾ ਦਰਜਨ ਮੁਲਾਜ਼ਮਾਂ ਨਾਲ ਇੱਕ ਟੀਮ ਕਾਠਮੰਡੂ ਦੇ ਨਾਗਾਰਜੁਨ ਇਲਾਕੇ ਵਿੱਚ ਗਈ, ਜਿੱਥੇ ਕਿ ਉਹਨਾਂ ਨੇ ਇੱਕ ਗੈਂਗਸਟਰ ਨੂੰ ਫੜਨ ਦਾ ਆਪਰੇਸ਼ਨ ਕੀਤਾ। ਇਹ ਆਪਰੇਸ਼ਨ ਇੱਕ ਵੱਡੇ ਤਸਕ//ਰ ਨੂੰ ਫੜਨ ਵਾਸਤੇ ਕੀਤਾ ਗਿਆ ਸੀ। ਪਰ ਇਸ ਆਪਰੇਸ਼ਨ ਵਾਸਤੇ ਕੋਈ ਵੀ ਮਨਜ਼ੂਰੀ ਗ੍ਰਿਹ ਮੰਤਰਾਲੇ ਵੱਲੋਂ ਨਹੀਂ ਲਈ ਗਈ ਅਤੇ ਨਾ ਹੀ ਇਸ ਮਾਮਲੇ ਵਿੱਚ ਨੇਪਾਲ ਪੁਲਿਸ ਨੂੰ ਕੋਈ ਸੂਚਨਾ ਦਿੱਤੀ ਗਈ।

ਨੇਪਾਲ ਦੀ ਪੁਲਿਸ ਨੂੰ ਜਿਸ ਵੇਲੇ ਪਤਾ ਚੱਲਿਆ ਕਿ ਪੰਜਾਬ ਪੁਲਿਸ ਦੇ ਅਧਿਕਾਰੀ ਇਹ ਆਪਰੇਸ਼ਨ ਕਰ ਰਹੇ ਨੇ ਤੇ ਉਹਨਾਂ ਨੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੂੰ ਗ੍ਰਿਫਤਾਰ ਕਰ ਲਿਆ। ਉਸ ਤੋਂ ਬਾਅਦ ਨੇਪਾਲ ਸਰਕਾਰ ਨੇ ਕੇਂਦਰ ਸਰਕਾਰ ਦੇ ਸਾਹਮਣੇ ਇਹ ਮਸਲਾ ਉਠਾਇਆ ਉਸ ਤੋਂ ਬਾਅਦ ਦੋਨਾਂ ਦੇਸ਼ਾਂ ਦੇ ਅਧਿਕਾਰੀਆਂ ਵਿਚਾਲੇ ਗੱਲਬਾਤ ਹੋਈ ਤੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੂੰ ਹਿਰਾਸਤ ‘ਚੋਂ ਬਾਹਰ ਕੱਢਿਆ ਗਿਆ। ਇਸ ਘਟਨਾ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰਾਲੇ ਨੇ ਕੜਾ ਰੁੱਖ ਅਪਣਾਇਆ ਹੈ। ਇੱਕ ਪਾਸੇ ਜਿੱਥੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਦੀ ਖਿਚਾਈ ਕੀਤੀ ਗਈ, ਦੂਜੇ ਪਾਸੇ ਸਾਰੇ ਸੂਬਾ ਸਰਕਾਰਾਂ ਨੂੰ ਇੱਕ ਚਿੱਠੀ ਜਾਰੀ ਕੀਤੀ ਗਈ ਕਿ ਭਵਿੱਖ ਵਿੱਚ ਅਗਰ ਦੂਸਰੇ ਦੇਸ਼ ਚ ਕੋਈ ਆਪਰੇਸ਼ਨ ਕਰਨਾ ਹੈ ਤਾਂ ਉਸ ਵਾਸਤੇ ਜੋ ਕਾਨੂੰਨ ਨੇ ਉਹਨਾਂ ਦੀਆਂ ਸ਼ਰਤਾਂ ਨੂੰ ਪੂਰਾ ਕਰਨਾ ਪਏਗਾ। ਉਧਰ ਇਸ ਮਾਮਲੇ ਦੇ ਵਿੱਚ AGTF ਦੇ ਪ੍ਰਮੁੱਖ ਪ੍ਰਮੋਦ ਭਾਨ ਦਾ ਕਹਿਣਾ ਹੈ ਕਿ ਪੰਜਾਬ ਪੁਲਿਸ ਵੱਲੋਂ ਇਸ ਤਰ੍ਹਾਂ ਦਾ ਕੋਈ ਵੀ ਆਪਰੇਸ਼ਨ ਨੇਪਾਲ ਵਿੱਚ ਨਹੀਂ ਕੀਤਾ ਗਿਆ ਅਤੇ ਉਨਾਂ ਦੀ ਟੀਮ ਸਿਰਫ ਜਾਣਕਾਰੀ ਲੈਣ ਵਾਸਤੇ ਉੱਥੇ ਗਈ ਸੀ।

Leave a Reply

Your email address will not be published. Required fields are marked *