ਘਰ ਵਿੱਚ ਰੱਖੀ ਮਹਿਲਾ ਨੌਕਰ ਨੇ ਕੀਤੀ ਲੱਖਾਂ ਰੁਪਏ ਦੀ ਚੋਰੀ , ਸੋਨਾ ਅਤੇ ਨਕਦੀ ਲੈ ਕੇ ਹੋਈ ਫਰਾਰ , ਪੁਲਿਸ ਨੇ ਕਰ ਲਿਆ ਕਾਬੂ
ਅੰਮ੍ਰਿਤਸਰ ਸ਼ਹਿਰ ਦੇ ਰਣਜੀਤ ਐਵੀਨਿਊ ਇਲਾਕੇ ਵਿਚ ਹੋਈ ਵੱਡੀ ਚੋਰੀ ਦੀ ਘਟਨਾ ਨੂੰ ਪੁਲਿਸ ਨੇ ਸੁਲਝਾ ਲਿਆ ਹੈ। ਥਾਣਾ ਰਣਜੀਤ ਐਵੀਨਿਊ ਵਲੋਂ ਦੱਸਿਆ ਗਿਆ ਕਿ ਗੁਨਪ੍ਰੀਤ ਸਿੰਘ ਵਾਸੀ ਰਣਜੀਤ ਐਵੀਨਿਊ ਨੇ 14 ਮਈ ਨੂੰ ਚੋਰੀ ਦੀ ਸ਼ਿਕਾਇਤ ਦਰਜ ਕਰਵਾਈ ਸੀ।
ਉਸ ਦੇ ਬਿਆਨ ਅਨੁਸਾਰ, 9 ਮਈ 2025 ਨੂੰ ਉਹ ਆਪਣੀ ਪਤਨੀ ਦੇ ਨਾਲ ਆਪਣੇ ਪਾਲਤੂ ਕੁੱਤੇ ਨੂੰ ਡਾਕਟਰ ਕੋਲ ਲੈ ਕੇ ਗਿਆ ਸੀ। ਵਾਪਸੀ ‘ਤੇ ਪਤਾ ਲੱਗਾ ਕਿ ਘਰ ਵਿਚੋਂ ਸੋਨੇ ਦੇ ਕਈ ਕ਼ੀਮਤੀ ਗਹਿਣੇ ਅਤੇ 10 ਹਜ਼ਾਰ ਰੁਪਏ ਨਕਦ ਗਾਇਬ ਹਨ।
ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਪੁਲਿਸ ਕਮਿਸ਼ਨਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ (IPS) ਦੇ ਦਿਸ਼ਾ-ਨਿਰਦੇਸ਼ਾਂ ਹੇਠ ਐ.ਡੀ.ਸੀ.ਪੀ ਸਿਟੀ-2 ਸ੍ਰੀ ਹਰਪਾਲ ਸਿੰਘ ਅਤੇ ਏ.ਸੀ.ਪੀ ਉੱਤਰੀ ਸ੍ਰੀ ਰਿਸ਼ਭ ਭੋਲਾ (IPS) ਦੀ ਅਗਵਾਈ ਵਿੱਚ ਥਾਣਾ ਰਣਜੀਤ ਐਵੀਨਿਊ ਦੇ ਇੰਸਪੈਕਟਰ ਰੋਬਿਨ ਹੰਸ ਦੀ ਟੀਮ ਨੇ ਕਾਰਵਾਈ ਕਰਦਿਆਂ ਦੋਸ਼ਣ ਕੁਲਵਿੰਦਰ ਕੌਰ ਪਤਨੀ ਕੁਲਦੀਪ ਸਿੰਘ, ਵਾਸੀ ਪਿੰਡ ਹਰਸਾ ਛੀਨਾ, ਜ਼ਿਲਾ ਅੰਮ੍ਰਿਤਸਰ ਨੂੰ ਗ੍ਰਿਫ਼ਤਾਰ ਕਰ ਲਿਆ।
ਪੁਲਿਸ ਨੇ ਦੋਸ਼ਣ ਦੇ ਕਬਜ਼ੇ ਤੋਂ ਹੇਠ ਲਿਖੇ ਚੀਜ਼ਾਂ ਬਰਾਮਦ ਕੀਤੀਆਂ ਹਨ:
1 ਵੱਡਾ ਸੋਨੇ ਦਾ ਹਾਰ
1 ਕਿੱਟੀ ਹਾਰ ਚੇਨ (ਸੋਨਾ ਤੇ ਡਾਇਮੰਡ)
1 ਕੜਾ ਨਗ ਵਾਲਾ (ਸੋਨਾ ਤੇ ਡਾਇਮੰਡ)
2 ਵੱਡੇ ਕਾਟੇ ਨਗ ਵਾਲੇ
2 ਛੋਟੇ ਕਾਟੇ
2 ਕੜੇ ਸੋਨੇ ਦੇ
19 ਨਗ (ਡਾਇਮੰਡ)
₹10,000 ਨਕਦ (ਭਾਰਤੀ ਕਰੰਸੀ)
ਇਹ ਸਾਰੀ ਚੀਜ਼ਾਂ ਕੁਲ ਮਿਲਾ ਕੇ ਕਾਫੀ ਵੱਡੀ ਮੂਲਤੁੱਤਰ ਦੀ ਹਨ। ਪੁਲਿਸ ਵੱਲੋਂ ਮੁਕੱਦਮੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਹੋਰ ਵੀ ਦੋਸ਼ੀਆਂ ਦੀ ਭਾਲ ਜਾਰੀ ਹੈ।