ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ 5ਵੀਂ ਜਮਾਤ ਦੀ ਪ੍ਰੀਖਿਆ ਦੇ ਨਤੀਜੇ ਐਲਾਨ ਦਿੱਤੇ ਹਨ। ਵਿਦਿਆਰਥੀ ਆਪਣੇ ਨਤੀਜੇ PSEB ਦੀ ਅਧਿਕਾਰਤ ਵੈੱਬਸਾਈਟ pseb.ac.in ‘ਤੇ ਦੇਖ ਸਕਦੇ ਹਨ। ਨਤੀਜੇ 2 ਅਪ੍ਰੈਲ ਨੂੰ ਸਵੇਰੇ 10 ਵਜੇ ਤੋਂ ਉਪਲਬਧ ਹੋਣਗੇ।
ਇਸ ਦੇ ਨਾਲ ਹੀ ਪ੍ਰੀਖਿਆ ਲਈ ਸਮੁੱਚੀ ਪਾਸ ਪ੍ਰਤੀਸ਼ਤਤਾ 99.84% ਰਹੀ, ਜਿਸ ‘ਚ ਲੜਕੀਆਂ 99.86% ਅਤੇ ਲੜਕਿਆਂ ਦੀ ਪਾਸ ਪ੍ਰਤੀਸ਼ਤਤਾ 99.81% ਰਹੀ। ਪੰਜਾਬ ਬੋਰਡ ਨੇ 5ਵੀਂ ਜਮਾਤ ਦੇ ਇਮਤਿਹਾਨ ਦੇ ਨਤੀਜੇ ਜਾਰੀ ਕਰ ਦਿੱਤੇ ਹਨ, ਜਿਸ ‘ਚ ਲੜਕੀਆਂ ਇੱਕ ਵਾਰ ਫਿਰ ਟਾਪ ‘ਤੇ ਆਈਆਂ ਹਨ।
ਜ਼ਿਕਰਯੋਗ, ਬੋਰਡ ਇਸ ਸਾਲ ਪ੍ਰੀਖਿਆਵਾਂ ਪੂਰੀਆਂ ਹੋਣ ਦੇ 15 ਦਿਨਾਂ ਦੇ ਅੰਦਰ ਨਤੀਜਿਆਂ ਦਾ ਐਲਾਨ ਕਰਨ ਦੇ ਯੋਗ ਸੀ। ਪਠਾਨਕੋਟ ਜ਼ਿਲ੍ਹੇ ‘ਚ 99.96 ਫੀਸਦੀ ਵਿਦਿਆਰਥੀ ਪਾਸ ਹੋਏ ਹਨ ਜਦਕਿ ਮੁਹਾਲੀ ‘ਚ 99.65 ਫੀਸਦੀ ਵਿਦਿਆਰਥੀ ਪਾਸ ਹੋਏ ਹਨ। ਇਸ ਤੋਂ ਇਲਾਵਾ, 587 ਵਿਦਿਆਰਥੀਆਂ ਨੇ PSEB ਜਮਾਤ 5ਵੀਂ ਦੀ ਪ੍ਰੀਖਿਆ ਵਿੱਚ ਸੰਪੂਰਨ ਅੰਕ ਪ੍ਰਾਪਤ ਕੀਤੇ।