ਪਾਕਿਸਤਾਨ ਦੀ ਜੇਲ ‘ਚ ਭਾਰਤੀ ਮਛੇਰਿਆਂ ਦੀ ਮੌ//ਤ
ਪਿਛਲੇ ਦੋ ਸਾਲਾਂ ਵਿੱਚ ਪਾਕਿਸਤਾਨ ਦੀ ਕਰਾਚੀ ਸ਼ਹਿਰ ਦੀ ਮਲੇਰ ਅਤੇ ਲਾਂਡੀ ਜੇਲ ਵਿੱਚ ਦਸ ਭਾਰਤੀ ਮਛੇਰਿਆਂ ਦੀ ਭੇਦ ਭਰੇ ਹਾਲਾਤ ਚ ਮੌਤ ਹੋ ਚੁੱਕੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹਨਾਂ ਕੈਦੀਆਂ ਨੇ ਖੁਦਕੁਸ਼ੀ ਕੀਤੀ ਹੈ। ਪਿਛਲੇ ਸਿਰਫ 20 ਦਿਨਾਂ ਚ ਮਲੇਰ ਜੇਲ ਦੇ ਅੰਦਰ ਦੋ ਭਾਰਤੀ ਕੈਦੀ ਗੌਰਵ ਰਾਮ ਆਨੰਦ ਅਤੇ ਘੁਰਹੂ ਬਿੰਦ ਵੱਲੋਂ ਖੁਦਕੁਸ਼ੀ ਕਰਨ ਦੇ ਮਾਮਲੇ ਸਾਹਮਣੇ ਆਏ ਸਨ । ਪਾਕਿਸਤਾਨ ਜਲ ਖੇਤਰ ਵਿੱਚ ਕਥਿਤ ਤੌਰ ਤੇ ਗੈਰ ਕਾਨੂੰਨੀ ਤੌਰ ਤੇ ਮੱਛੀਆਂ ਫੜਨ ਦੇ ਦੋਸ਼ ਚ ਦਾਖਲ ਹੋਣ ਤੇ ਭਾਰਤੀ ਮਛੇਰਿਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੀਆਂ ਕਿਸ਼ਤੀਆਂ ਨੂੰ ਪੱਕੇ ਤੌਰ ਤੇ ਜਬਤ ਕਰ ਲਿਆ ਜਾਂਦਾ ਹੈ।
ਪਾਕਿਸਤਾਨੀ ਅਧਿਕਾਰੀਆਂ ਮੁਤਾਬਿਕ ਉਹਨਾਂ ਨੂੰ ਹਿਰਾਸਤ ਚ 49 ਭਾਰਤੀ ਨਾਗਰਿਕ ਕੈਦੀ ਅਤੇ 217 ਮਛੇਰੇ ਹਨ ਪਾਕਿਸਤਾਨ ਨੇ ਸਾਲ 2014 ਤੋਂ ਹੁਣ ਤੱਕ 2639 ਭਾਰਤੀ ਮਛੇਰੇ ਅਤੇ 71 ਭਾਰਤੀ ਨਾਗਰਿਕ ਕੈਦੀਆਂ ਨੂੰ ਵਾਪਸ ਭੇਜਿਆ ਹੈ। ਜਦਕਿ ਬੀਤੇ ਸਾਲ ਵਿੱਚ 478 ਭਾਰਤੀ ਮਛੇਰੇ ਅਤੇ 13 ਭਾਰਤੀ ਨਾਗਰਿਕ ਕੈਦੀ ਵਾਪਸ ਭੇਜੇ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਵੱਡੀ ਗਿਣਤੀ ਚ ਭਾਰਤੀ ਮਛੇਰੇ ਜਿਨਾਂ ਨੇ ਆਪਣੀ ਸਜ਼ਾ ਪੂਰੀ ਕਰ ਲਈ ਹੈ ਪਾਕਿਸਤਾਨ ਜੇਲ ਤੋਂ ਰਿਹਾਈ ਦੀ ਉਡੀਕ ਕਰ ਰਹੇ ਹਨ। ਭਾਰਤ ਪਾਕ ਕੋਲ ਕੈਦੀਆਂ ਦੀ ਜਲਦ ਰਿਹਾਈ ਦਾ ਮੁੱਦਾ ਲਗਾਤਾਰ ਉਠਾਉਂਦਾ ਆ ਰਿਹਾ ਹੈ ।
ਦੋਹਾਂ ਦੇਸ਼ਾਂ ਵਿਚਾਲੇ ਮਛੇਰੇ ਫੜੇ ਜਾਂਦੇ ਨੇ ਪਰ ਉਹਨਾਂ ਦੀ ਸੁੱਖ ਸਾਂਦ ਲੈਣ ਵਾਲਾ ਕੋਈ ਨਹੀਂ ਹੈ ਇਸ ਵਿੱਚ ਦਸ ਮਥੇਰੀਆ ਦੀ ਮੌਤ ਪਾਕਿਸਤਾਨ ਦੀ ਜੇਲ ਦੇ ਉੱਤੇ ਵੀ ਸਵਾਲ ਖੜੇ ਕਰਦੇ ਹਨ ਕਿ ਉੱਥੇ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਵਿੱਚ ਕਿਤੇ ਕਮੀ ਵੇਖੀ ਜਾ ਰਹੀ ਹੈ