Prabhas
Ormax ਮੀਡੀਆ ਰਿਪੋਰਟ ਦੇ ਅਨੁਸਾਰ, ਦੱਖਣ ਭਾਰਤੀ ਸੁਪਰਸਟਾਰ Prabhas ਨੂੰ 2024 ਦਾ ਸਭ ਤੋਂ ਮਸ਼ਹੂਰ Male Film Star ਚੁਣਿਆ ਗਿਆ ਹੈ। ਉਸਨੇ ਆਪਣੀ ਨਵੀਨਤਮ ਫਿਲਮ ‘ਕਲਕੀ 2898 AD’ ਨਾਲ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਕੀਤੀ, ਜਿਸ ਨੇ 1100 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਹੈ। Prabhas ਨੇ ਇਸ ਰੈਂਕਿੰਗ ‘ਚ ਬਾਲੀਵੁੱਡ ਆਈਕਨ Shah Rukh Khan ਅਤੇ Salman Khan ਨੂੰ ਪਛਾੜ ਦਿੱਤਾ ਹੈ।
ਜ਼ਿਕਰਯੋਗ, ਇਸੇ ਤਰ੍ਹਾਂ Thalapathy Vijay, Jr. NTR, Akshay Kumar ਸਮੇਤ ਕਈ ਸਿਤਾਰਿਆਂ ਨੂੰ ਪਿੱਛੇ ਛੱਡ ਦਿੱਤਾ ਹੈ। Prabhas ਨੇ ਇਸ ਤੋਂ ਪਹਿਲਾਂ ਸ਼ਾਹਰੁਖ ਖਾਨ ਦੀ ਫਿਲਮ ‘ਜਵਾਨ’ ਦੇ ਘਰੇਲੂ ਬਾਕਸ ਆਫਿਸ ਰਿਕਾਰਡ ਨੂੰ ਤੋੜ ਦਿੱਤਾ ਹੈ। ਜਿੱਥੇ ‘ਜਵਾਨ’ ਨੇ ਭਾਰਤ ‘ਚ 640.15 ਕਰੋੜ ਰੁਪਏ ਦੀ ਕਮਾਈ ਕੀਤੀ, ਉਥੇ ਪ੍ਰਭਾਸ ਦੀ ‘ਕਲਕੀ 2898 ਈ.’ ਨੇ ਇਸ ਨੂੰ ਪਛਾੜਦਿਆਂ 2024 ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਭਾਰਤੀ ਫ਼ਿਲਮ ਬਣ ਗਈ ਹੈ।
ਨਾਗ ਅਸ਼ਵਿਨ ਦੁਆਰਾ ਨਿਰਦੇਸ਼ਤ ‘ਕਲਕੀ 2898 ਈ.’ ਨੇ ਵਿਸ਼ਵ ਪੱਧਰ ‘ਤੇ 1100 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਹੈ। ਫਿਲਮ ‘ਚ ਅਮਿਤਾਭ ਬੱਚਨ, ਕਮਲ ਹਾਸਨ, ਦੀਪਿਕਾ ਪਾਦੂਕੋਣ ਅਤੇ ਦਿਸ਼ਾ ਪਟਾਨੀ ਦੀਆਂ ਪ੍ਰਮੁੱਖ ਭੂਮਿਕਾਵਾਂ ਹਨ। ਇਸ ਤੋਂ ਇਲਾਵਾ, ਐਸ.ਐਸ. ਰਾਜਾਮੌਲੀ, ਵਿਜੇ ਦੇਵਰਕੋਂਡਾ, ਅਤੇ ਦੁਲਕਰ ਸਲਮਾਨ ਨੇ ਮਹੱਤਵਪੂਰਨ ਕੈਮਿਓ ਪੇਸ਼ਕਾਰੀ ਕੀਤੀ। ਇਹ 27 ਜੂਨ ਨੂੰ ਪ੍ਰੀਮੀਅਰ ਹੋਇਆ ਅਤੇ 15 ਅਗਸਤ ਨੂੰ ਸਿਨੇਮਾਘਰਾਂ ਵਿੱਚ 50 ਦਿਨਾਂ ਦੇ ਮੀਲ ਪੱਥਰ ‘ਤੇ ਪਹੁੰਚ ਗਿਆ।
Prabhas beat Shah Rukh-Salman to become the Most Popular Male Film Star
South Indian superstar Prabhas has been named the hottest Male Film Star of 2024, according to an Ormax media report. He shot to international fame with his latest film ‘Kalki 2898 AD’, which has earned over Rs 1100 crores. Prabhas has surpassed Bollywood icon Shah Rukh Khan and Salman Khan in this ranking.
Notably, similarly Thalapathy Vijay, Jr. NTR has left behind many stars including Akshay Kumar. Prabhas has earlier broken the domestic box office record of Shah Rukh Khan’s film ‘Jawaan’. While ‘Jawan’ earned Rs 640.15 crore in India, Prabhas’s ‘Kalki 2898 AD’ has surpassed it to become the highest grossing Indian film of 2024.
‘Kalki 2898 AD’ directed by Nag Ashwin. has grossed over Rs 1100 crore globally. The film has Amitabh Bachchan, Kamal Haasan, Deepika Padukone and Disha Patani in the lead roles. In addition, SS. Rajamouli, Vijay Deverakonda, and Dulquer Salmaan make important cameo appearances. It premiered on June 27 and reached the milestone of 50 days in theaters on August 15.