Pakistan ਨੇ Afganistan ਤੋਂ ਭਾਰਤ ਆ ਰਹੇ ਡਰਾਈ ਫਰੂਟ ਦੇ 35 ਟਰੱਕ ਰੋਕੇ
Pahalgam ਘਟਨਾ ਤੋਂ ਬਾਅਦ INDIA ਅਤੇ Pakistan ਦੇ ਵਿਗੜੇ ਰਿਸ਼ਤਿਆਂ ਦਾ ਫਰਕ ਅਫਗਾਨਿਸਤਾਨ ਨਾਲ ਵੀ ਨਜ਼ਰ ਆ ਰਿਹਾ ਹੈ , ਪਾਕਿਸਤਾਨ ਨੇ ਅਫਗਾਨਿਸਤਾਨ ਤੋਂ ਭਾਰਤ ਜਾਣ ਵਾਲੇ ਡਰਾਈ ਫਰੂਟ ਦੇ 35 ਟਰੱਕ ਰੋਕ ਦਿੱਤੇ ਹਨ , ਸੂਤਰਾਂ ਦੀ ਮੰਨੀਏ ਤਾਂ ਪਾਕਿਸਤਾਨ ਦੀ ICP ਦੇ ਵਿੱਚ ਤਕਰੀਬਨ 35 ਟਰੱਕ ਖੜੇ ਹਨ , ਜੋ ਕਿ ਭਾਰਤ ਜਾਣਾ ਚਾਹੁੰਦੇ ਸਨ ਪਰ ਪਾਕਿਸਤਾਨ ਨੇ ਇਸ ਦੇ ਉੱਤੇ ਰੋਕ ਲਗਾ ਦਿੱਤੀ ਹੈ।
ਆਂਕੜਿਆਂ ਦੀ ਗੱਲ ਕਰੀਏ ਤਾਂ Afganistan ਤੋਂ ਰੋਜ਼ 35 ਤੋਂ 40 ਟਰੱਕ Dry Fruit ਦੇ ਆਉਂਦੇ ਨੇ। ਅਫਗਾਨਿਸਤਾਨ ਆਪਣਾ ਸਮਾਨ ਭਾਰਤ ਵਿੱਚ ਭੇਜਣ ਵਾਸਤੇ ਪਾਕਿਸਤਾਨ ਦੀ ਜਮੀਨ ਦੀ ਵਰਤੋਂ ਕਰਦਾ ਹੈ , ਸਾਲ 2019 ਦੀ ਗੱਲ ਕਰੀਏ ਤਾਂ ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਸਰਕਾਰ ਨੇ ਪਾਕਿਸਤਾਨ ਨਾਲ ਕਾਰੋਬਾਰ ਬੰਦ ਕਰ ਦਿੱਤਾ ਹੈ। Wagha ਸਰਹੱਦ ਤੇ ਬਣੀ ICP ਅਟਾਰੀ ਤੇ ਸਿਰਫ ਵਪਾਰ ਅਫਗਾਨਿਸਤਾਨ ਨਾਲ ਹੁੰਦਾ ਹੈ , ਪਰ ਹੁਣ ਪਾਕਿਸਤਾਨ ਨੇ ਅਫਗਾਨਿਸਤਾਨ ਨੂੰ ਭਾਰਤ ਵਿੱਚ ਮਾਲ ਭੇਜਣ ਵਾਸਤੇ ਰਸਤੇ ਬੰਦ ਕਰ ਦਿੱਤੇ ਹਨ , ਜਿਸ ਕਾਰਨ ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਵਪਾਰ ਬੰਦ ਹੋਣ ਦੀ ਕਗਾਰ ‘ਤੇ ਹੈ।
ਇਸ ਮਾਮਲੇ ਵਿੱਚ ਭਾਰਤ ਦੇ ਵਪਾਰੀਆਂ ਦਾ ਕਹਿਣਾ ਹੈ ਕਿ ਪਾਕਿਸਤਾਨ ਦੇ ਨਾਲ ਰਸਤਾ ਬੰਦ ਹੋਣ ਨਾਲ ਕੋਈ ਖਾਸ ਨੁਕਸਾਨ ਨਹੀਂ ਹੋਏਗਾ ਅਤੇ ਵਪਾਰ ਅਫਗਾਨਿਸਤਾਨ ਦਾ ਸਮੁੰਦਰ ਰਾਹੀ ਸ਼ੁਰੂ ਹੋ ਜਾਏਗਾ। ਡਰਾਈ ਫਰੂਟ ਥੋੜੀ ਦੇਰੀ ਨਾਲ ਪਹੁੰਚੇਗਾ, ਪਰ ਪਾਕਿਸਤਾਨ ਨੂੰ ਆਰਥਿਕ ਸੱਟ ਵੀ ਇਸਦੀ ਵਜਦੀ ਨਜ਼ਰ ਆਏਗੀ। ਪਰ ਇਹ ਗੱਲ ਸਾਫ ਹੈ ਕੀ ਪਹਿਲਗਾਮ ਘਟਨਾ ਤੋਂ ਬਾਅਦ ਦੋਹਾਂ ਮੁਲਕਾਂ ਵਿੱਚ ਆਪਸੀ ਮਤਭੇਦ ਵਧ ਗਏ ਹਨ, ਜਿਸ ਕਾਰਨ ਹੋਣ ਅੰਤਰਰਾਸ਼ਟਰੀ ਪੱਧਰ ਤੇ ਇਸ ਦਾ ਨੁਕਸਾਨ ਵੇਖਣ ਨੂੰ ਮਿਲ ਰਹੇ ਨੇ।