Pakistan ਤੋਂ ਆਈ ਔਰਤ ਨੇ ਅਟਾਰੀ ਸਰਹੱਦ ‘ਤੇ ਬੱਚੀ ਨੂੰ ਦਿੱਤਾ ਜਨਮ

Pakistan ਤੋਂ ਆਈ ਔਰਤ ਨੇ ਅਟਾਰੀ ਸਰਹੱਦ ‘ਤੇ ਬੱਚੀ ਨੂੰ ਦਿੱਤਾ ਜਨਮ

ਪਾਕਿਸਤਾਨ ਦੇ ਸਿੰਧ ਪ੍ਰਾਂਤ ਤੋਂ ਪਲਾਇਨ ਕਰਕੇ ਆਈ ਇੱਕ ਔਰਤ ਨੇ ਅਟਾਰੀ ਸਰਹੱਦ ਤੇ ਇੱਕ ਬੇਟੀ ਨੂੰ ਜਨਮ ਦਿੱਤਾ ਹੈ , ਇਹ ਹਿੰਦੂ ਪਰਿਵਾਰ ਪਾਕਿਸਤਾਨ ਤੋਂ ਪਲਾਇਨ ਕਰਕੇ ਭਾਰਤ ਆਇਆ ਸੀ ਅਤੇ ਜਿਸ ਵੇਲੇ ਪਾਕਿਸਤਾਨ ਵਾਪਸ ਜਾਣ ਲੱਗਾ ਉਸ ਵੇਲੇ ਔਰਤ ਦੀ ਤਬੀਅਤ ਖਰਾਬ ਹੋ ਗਈ ਉਸ ਤੋਂ ਬਾਅਦ ਉਸ ਨੂੰ ਅਟਾਰੀ ਦੇ ਸਰਕਾਰੀ ਹਸਪਤਾਲ ‘ਚ ਭਰਤੀ ਕਰਾਇਆ ਗਿਆ ਜਿੱਥੇ ਕਿ ਉਸਨੇ ਇੱਕ ਲੜਕੀ ਨੂੰ ਜਨਮ ਦਿੱਤਾ ਅਤੇ ਉਸ ਦਾ ਨਾਮ ਭਾਰਤੀ ਰੱਖਿਆ ਗਿਆ। ਇਸ ਤੋਂ ਪਹਿਲਾਂ 2021 ਵਿੱਚ ਵੀ ਅਟਾਰੀ ਸਰਹੱਦ ਤੇ ਇੱਕ ਪਾਕਿਸਤਾਨ ਦੀ ਔਰਤ ਨੇ ਬੱਚੇ ਨੂੰ ਜਨਮ ਦਿੱਤਾ ਸੀ ਜਿਸਦਾ ਨਾਮ ਬਾਰਡਰ ਰੱਖਿਆ ਗਿਆ ਸੀ


ਪਾਕਿਸਤਾਨ ਤੋਂ 149 ਸਿੰਧੀ ਹਿੰਦੂਆਂ ਦਾ ਜੱਥਾ ਅਟਾਰੀ ਬਾਰਡਰ ਤੇ ਪੁੱਜਾ ਸੀ, ਜਿਸ ਵਿੱਚ ਆਈ ਸਾਨੂੰ ਨਾਮ ਦੇ ਵਿਅਕਤੀ ਦੀ ਪਤਨੀ ਮਾਇਆ ਨੂੰ ਇਮੀਗਰੇਸ਼ਨ ਦੌਰਾਨ ਉਸ ਦੀ ਤਬੀਅਤ ਖਰਾਬ ਹੋ ਗਈ ਜਿਸ ਤੋਂ ਬਾਅਦ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਮਾਇਆ ਨੂੰ ਅਟਾਰੀ ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ, ਜਿੱਥੇ ਡਾਕਟਰਾਂ ਦੇ ਸਫਲ ਇਲਾਜ ਤੋਂ ਬਾਅਦ ਉਸ ਨੇ ਇੱਕ ਬੇਟੀ ਨੂੰ ਜਨਮ ਦਿੱਤਾ ਬੇਟੀ ਦਾ ਜਨਮ ਸਰਹੱਦ ਦੇ ਉੱਤੇ ਹੋਇਆ ਇਸ ਕਰਕੇ ਬੇਟੀ ਦਾ ਨਾਮ ਭਾਰਤੀ ਰੱਖਿਆ ਗਿਆ। ਡਾਕਟਰਾਂ ਦੇ ਮੁਤਾਬਕ ਜੱਚਾ ਅਤੇ ਬੱਚਾ ਦੋਨੋਂ ਤੰਦਰੁਸਤ ਨੇ ਅਤੇ ਉਹਨਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ, ਜਿਸ ਵੇਲੇ ਇਸ ਹਸਪਤਾਲ ਵਿੱਚ ਬੱਚੀ ਦਾ ਜਨਮ ਹੋਇਆ ਉਸ ਵੇਲੇ ਉੱਥੇ ਲੱਡੂ ਵੰਡੇ ਗਏ।

Leave a Reply

Your email address will not be published. Required fields are marked *