Pahalgam ਵਿੱਚ ਹੋਏ ਅੱਤਵਾਦੀ ਹਮਲੇ ਦਾ ਕੀ ਹੈ ਮੁੱਖ ਕਾਰਨ !
ਵਿਦੇਸ਼ੀ ਅੱਤਵਾਦੀਆਂ ਨੇ ਕਿਉਂ ਸੈਲਾਨੀਆਂ ਨੂੰ ਬਣਾਇਆ ਆਪਣਾ ਸ਼ਿਕਾਰ
Pahalgam ਵਿੱਚ ਹਮਲਾ ਲਸ਼ਕਰ-ਏ-ਤੋਇਬਾ ਨਾਲ ਸੰਬੰਧਿਤ ‘ਦ ਰਜਿਸਟੈਂਸ ਫਰੰਟ’ (TRF) ਵੱਲੋਂ ਕੀਤਾ ਗਿਆ ਹੈ , ਇਸ ਸੰਸਥਾ ਦੇ ਵੱਧ ਤੋਂ ਵੱਧ ਲੋਕ ਗੈਰ ਕਸ਼ਮੀਰੀ ਯਾਨੀ ਵਿਦੇਸ਼ੀ ਹਨ। 90 ਫੀਸਦੀ ਨੌਜਵਾਨ ਪਾਕਿਸਤਾਨ ਦੇ ਕਸ਼ਮੀਰ ਤੋਂ ਆਏ ਹਨ , ਜਿਸ ਕਰਕੇ ਉਹ ਸੈਲਾਨੀਆਂ ਨੂੰ ਨਿਸ਼ਾਨਾ ਬਣਾਉਂਦੇ ਨੇ , ਜੋ ਕਸ਼ਮੀਰ ਦੇ ਨਾਲ ਸੰਬੰਧਿਤ ਲੋਕ ਨੇ ਉਹਨਾਂ ਨੂੰ ਸੈਲਾਨੀਆਂ ਦੇ ਬਾਰੇ ਪੂਰੀ ਜਾਣਕਾਰੀ ਹੈ। ਪਾਕਿਸਤਾਨ ਦੁਨੀਆਂ ਨੂੰ ਇਹ ਦਿਖਾਣਾ ਚਾਹੁੰਦਾ ਹੈ ਕਿ ਭਾਰਤ ਵਿੱਚ ਕੋਈ ਵੀ ਸੁਰੱਖਿਅਤ ਨਹੀਂ ਹੈ ਅਤੇ ਇਹ ਹਮਲਾ ਉਸ ਵੇਲੇ ਹੋਇਆ ਜਦੋਂ ਅਮਰੀਕਾ ਦੇ ਉਪ ਰਾਸ਼ਟਰਪਤੀ ਭਾਰਤ ਦੇ ਦੌਰੇ ਤੇ ਸਨ , ਇਸ ਤੋਂ ਸਾਫ ਹੈ ਕਿ ਇਹ ਹਮਲਾ ਜਾਣਬੂਝ ਕੇ ਭਾਰਤ ਦੀ ਛਵੀ ਨੂੰ ਨੁਕਸਾਨ ਪਹੁੰਚਾਉਣ ਵਾਸਤੇ ਕੀਤਾ ਗਿਆ ਹੈ , ਹਮਲੇ ਦਾ ਮੁੱਖ ਮਕਸਦ ਦੇਸ਼ ਵਿੱਚ ਆਪਸੀ ਤਨਾਵ ਫੈਲਾਣਾ ਹੈ।
ਪਾਕਿਸਤਾਨ ਚਾਹੁੰਦਾ ਹੈ ਕਿ ਭਾਰਤ ਵਿੱਚ ਹਿੰਦੂ ਅਤੇ ਮੁਸਲਮਾਨਾਂ ਵਿੱਚ ਦਰਾਰ ਵਧੇ। ਇਸ ਕਰਕੇ ਉਹ ਕਸ਼ਮੀਰ ਦਾ ਇਸਤੇਮਾਲ ਕਰ ਰਿਹਾ ਹੈ। ਇਹ ਹਮਲਾ ਉਸ ਜਗ੍ਹਾ ਤੇ ਹੋਇਆ ਜਿੱਥੇ ਸਿਰਫ ਸੈਲਾਨੀ ਸਨ। ਹਮ//ਲਾਵਰਾਂ ਨੂੰ ਉਸ ਇਲਾਕੇ ਦੇ ਵਸਨੀਕਾ ਦੀ ਵੀ ਮਦਦ ਹੋਵੇਗੀ। ਪਾਕਿਸਤਾਨ ਕਸ਼ਮੀਰ ਨੂੰ ਆਪਣੇ ਏਜੰਡੇ ਦਾ ਕੇਂਦਰ ਬਣਾ ਕੇ ਭਾਰਤ ਨੂੰ ਅਸਥਿਰ ਕਰਨਾ ਚਾਹੁੰਦਾ ਹੈ , ਪਾਕਿਸਤਾਨ ਦਾ ਮਕਸਦ ਭਾਰਤ ਵਿੱਚ ਸੈਰ ਸਪਾਟਾ ਕਾਰੋਬਾਰ ਨੂੰ ਥੱਲੇ ਕਰਨਾ ਹੈ , ਕੁੱਲ ਮਿਲਾ ਕੇ ਗੱਲ ਕਰੀਏ ਤਾਂ ਵਿਦੇਸ਼ੀ ਅੱਤ//ਵਾਦੀ ਹੋਣ ਕਰਕੇ ਉਹ ਜਿਆਦਾਤਰ ਲੋਕ ਸੈਲਾਨੀਆਂ ਨੂੰ ਨਿਸ਼ਾਨਾ ਬਣਾ ਰਹੇ ਨੇ ਤਾਂ ਕਿ ਭਾਰਤ ਦੀ ਦਿੱਖ ਨੂੰ ਦੁਨੀਆਂ ਭਰ ਵਿੱਚ ਖਰਾਬ ਕੀਤਾ ਜਾਵੇ।