BSF ਦੀ 100 ਬਟਾਲਿਅਨ ਨੇ ਆਪਣੀ ਮਾਨਵਤਾਵਾਦੀ ਸੇਵਾ ਦੀ ਮਿਸਾਲ ਪੇਸ਼ ਕਰਦਿਆਂ ਇੱਕ ਮਾਨਸਿਕ ਤੌਰ ‘ਤੇ ਅਸਥਿਰ ਵਿਅਕਤੀ ਨੂੰ ਉਸਦੇ ਪਰਿਵਾਰ ਨਾਲ ਮਿਲਾ ਕੇ ਇਕ ਉਤਕ੍ਰਿਸ਼ਟ ਕੰਮ ਕੀਤਾ।
ਰਾਮਤੀਰਥ, ਅੰਮ੍ਰਿਤਸਰ ‘ਚ ਅੰਤਰਰਾਸ਼ਟਰੀ ਸਰਹੱਦ ਦੇ ਨੇੜੇ ਇਕ ਵਿਅਕਤੀ ਮਿਲਿਆ, ਜਿਸ ਦੀ ਪਛਾਣ ਲੱਡੂ ਦਾਸ ਪੁੱਤਰ ਪ੍ਰਕਾਸ਼ ਦਾਸ, ਨਿਵਾਸੀ ਪਿੰਡ ਮੋਰਸੰਡ, ਥਾਣਾ ਰੁੰਨੀ ਸੈਦਪੁਰ, ਜ਼ਿਲ੍ਹਾ ਸਿਤਾਮੜੀ, ਬਿਹਾਰ ਵਜੋਂ ਹੋਈ। ਉਕਤ ਵਿਅਕਤੀ ਮਾਨਸਿਕ ਤੌਰ ‘ਤੇ ਅਸਥਿਰ ਸੀ ਅਤੇ ਗਲਤੀ ਨਾਲ ਸਰਹੱਦ ਦੇ ਨੇੜੇ ਆ ਗਿਆ ਸੀ।
ਬੀਐਸਐਫ ਦੇ ਜਵਾਨਾਂ ਨੇ ਆਪਣੀ ਸੂਝ-ਬੂਝ ਤੇ ਲਗਾਤਾਰ ਕੋਸ਼ਿਸ਼ਾਂ ਰਾਹੀਂ ਉਕਤ ਵਿਅਕਤੀ ਦੀ ਪਛਾਣ ਕੀਤੀ ਤੇ ਉਸਦੇ ਪਰਿਵਾਰ ਨਾਲ ਟੈਲੀਫੋਨ ਰਾਹੀਂ ਸੰਪਰਕ ਕੀਤਾ। ਪਰਿਵਾਰ ਵੱਲੋਂ ਵੀ ਦਿੱਤੀ ਗਈ ਜਾਣਕਾਰੀ ਦੀ ਪੁਸ਼ਟੀ ਕੀਤੀ ਗਈ। ਇਸ ਉਪਰੰਤ, ਬੀਐਸਐਫ ਨੇ ਪੰਜਾਬ ਪੁਲਿਸ ਦੀ ਮੌਜੂਦਗੀ ‘ਚ ਉਕਤ ਵਿਅਕਤੀ ਨੂੰ ਸੁਰੱਖਿਅਤ ਢੰਗ ਨਾਲ ਪਰਿਵਾਰਿਕ ਮੈਂਬਰਾਂ ਦੇ ਹਵਾਲੇ ਕੀਤਾ।
ਇਹ ਘਟਨਾ ਸਿਰਫ਼ ਸਰਹੱਦ ਦੀ ਰੱਖਿਆ ਤੱਕ ਸੀਮਤ ਨਹੀਂ, ਸਗੋਂ ਬੀਐਸਐਫ ਵੱਲੋਂ ਮਾਨਵਤਾ ਅਤੇ ਸਹਾਨੁਭੂਤੀ ਦੀ ਭਾਵਨਾ ਨਾਲ ਭਰਪੂਰ ਇੱਕ ਮਿਸਾਲ ਵੀ ਹੈ। ਇਸ ਕਰਵਾਈ ਰਾਹੀਂ ਬੀਐਸਐਫ ਨੇ ਦਿਖਾ ਦਿੱਤਾ ਕਿ ਉਹ ਸਿਰਫ਼ ਦੇਸ਼ ਦੀ ਰਾਖੀ ਨਹੀਂ ਕਰਦੀ, ਸਗੋਂ ਸਮਾਜ ਦੀ ਭਲਾਈ ਅਤੇ ਲੋਕਾਂ ਦੀ ਸੇਵਾ ਲਈ ਵੀ ਹਮੇਸ਼ਾ ਤਤਪਰ ਰਹਿੰਦੀ ਹੈ।