Neha Kakkar ਦਾ Melbourne Concert ‘ਚ ਦੇਰੀ ਦਾ ਕਾਰਨ ਆਇਆ ਸਾਹਮਣੇ

Neha Kakkar ਦਾ Melbourne Concert ‘ਚ ਦੇਰੀ ਦਾ ਕਾਰਨ ਆਇਆ ਸਾਹਮਣੇ

Famous ਗਾਇਕਾ Neha Kakkar ਨੇ ਹਾਲ ਹੀ ਵਿੱਚ ਮੈਲਬੌਰਨ ਵਿੱਚ ਆਪਣੇ Show ਦੌਰਾਨ ਸਟੇਜ ‘ਤੇ ਤਿੰਨ ਘੰਟੇ ਦੇਰੀ ਨਾਲ ਪਹੁੰਚ ਕੇ ਪ੍ਰਸ਼ੰਸਕਾਂ ਨੂੰ ਨਿਰਾਸ਼ ਕੀਤਾ। ਸਟੇਜ ‘ਤੇ ਆਉਂਦਿਆਂ, ਉਸਨੇ ਮੁਆਫੀ ਮੰਗੀ ਅਤੇ ਕਿਹਾ, “ਤੁਸੀਂ ਸੱਚਮੁੱਚ ਪਿਆਰੇ ਹੋ! ਤੁਸੀਂ ਇੰਨਾ ਲੰਮਾ ਇੰਤਜ਼ਾਰ ਕੀਤਾ। , ਮੈਂ ਆਪਣੀ ਜ਼ਿੰਦਗੀ ਵਿੱਚ ਕਦੇ ਕਿਸੇ ਨੂੰ ਇੰਤਜ਼ਾਰ ਨਹੀਂ ਕਰਵਾਇਆ।” ਇਹ ਕਹਿਣ ਤੋਂ ਬਾਅਦ ਨੇਹਾ ਕੱਕੜ ਸਟੇਜ ਤੇ ਹੀ ਰੋ ਪਈ। ਜਿਸ ਤੋਂ ਬਾਅਦ ਪ੍ਰਸ਼ੰਸਕਾਂ ਨੇ ਉਸਦਾ ਕਾਫੀ ਸੋਸ਼ਲ ਮੀਡੀਆ ਤੇ ਮਜ਼ਾਕ ਉਡਾਇਆ।

ਘਟਨਾ ਤੋਂ ਬਾਅਦ, Neha Kakkar ਨੇ Instagram Story ‘ਤੇ ਲਿਖਿਆ, “ਸੱਚਾਈ ਲਈ ਇੰਤਜ਼ਾਰ ਕਰੋ, ਤੁਹਾਨੂੰ ਇੰਨੀ ਜਲਦੀ ਮੇਰੀ ਆਲੋਚਨਾ ਕਰਨ ‘ਤੇ ਪਛਤਾਵਾ ਹੋਵੇਗਾ।” ਇਹ ਘਟਨਾ ਸੋਸ਼ਲ ਮੀਡੀਆ ‘ਤੇ ਵਿਆਪਕ ਚਰਚਾ ਦਾ ਵਿਸ਼ਾ ਬਣ ਗਈ ਹੈ, ਪ੍ਰਸ਼ੰਸਕਾਂ ਅਤੇ ਮੀਡੀਆ ਵੱਲੋਂ ਮਿਲੀ-ਜੁਲੀ ਪ੍ਰਤੀਕਿਰਿਆਵਾਂ ਦੇ ਨਾਲ।

ਤਾਂ ਹੁਣ ਨੇਹਾ ਕੱਕੜ ਨੇ Insta  Post ਪਾ ਕੇ ਕੰਸਰਟ ਵਿੱਚ ਦੇਰੀ ਹੋਣ ਦੀ ਸੱਚਾਈ ਦੱਸੀ ਹੈ। ਉਹਨਾਂ ਲਿਖਿਆ: ” ਉਹ 3 ਘੰਟੇ ਦੇਰੀ ਨਾਲ ਆਈ, ਕੀ ਉਨ੍ਹਾਂ ਨੇ ਇੱਕ ਵਾਰ ਵੀ ਪੁੱਛਿਆ ਕਿ ਉਸ ਨਾਲ ਕੀ ਹੋਇਆ, ਉਨ੍ਹਾਂ ਨੇ ਉਸ ਨਾਲ ਅਤੇ ਉਸਦੇ ਬੈਂਡ ਨਾਲ ਕੀ ਕੀਤਾ? ਜਦੋਂ ਮੈਂ ਸਟੇਜ ‘ਤੇ ਬੋਲਿਆ ਤਾਂ ਮੈਂ ਕਿਸੇ ਨੂੰ ਇਹ ਵੀ ਨਹੀਂ ਦੱਸਿਆ ਕਿ ਸਾਡੇ ਨਾਲ ਕੀ ਹੋਇਆ ਕਿਉਂਕਿ ਮੈਂ ਨਹੀਂ ਚਾਹੁੰਦੀ ਸੀ ਕਿ ਕਿਸੇ ਨੂੰ ਨੁਕਸਾਨ ਪਹੁੰਚੇ ਕਿਉਂਕਿ ਮੈਂ ਕੌਣ ਹੁੰਦੀ ਹਾਂ ਕਿਸੇ ਨੂੰ ਸਜ਼ਾ ਦੇਣ ਵਾਲੀ ਪਰ ਹੁਣ ਜਦੋਂ ਇਹ ਮੇਰੇ ਨਾਮ ‘ਤੇ ਆ ਗਿਆ ਹੈ, ਤਾਂ ਮੈਨੂੰ ਬੋਲਣਾ ਪਿਆ।

ਕੀ ਤੁਸੀਂ ਸਾਰੇ ਜਾਣਦੇ ਹੋ ਕਿ ਮੈਂ ਆਪਣੇ ਮੈਲਬੌਰਨ ਦਰਸ਼ਕਾਂ ਲਈ ਬਿਲਕੁਲ ਮੁਫਤ ਪ੍ਰਦਰਸ਼ਨ ਕੀਤਾ? ਪ੍ਰਬੰਧਕ ਮੇਰੇ ਪੈਸੇ ਅਤੇ ਹੋਰ ਵੀ ਲੈ ਕੇ ਭੱਜ ਗਏ। ਮੇਰੇ ਬੈਂਡ ਨੂੰ ਖਾਣਾ, ਹੋਟਲ ਅਤੇ ਪਾਣੀ ਵੀ ਨਹੀਂ ਦਿੱਤਾ ਗਿਆ। ਇਸ ਸਭ ਦੇ ਬਾਵਜੂਦ ਅਸੀਂ ਫਿਰ ਵੀ ਸਟੇਜ ‘ਤੇ ਗਏ ਅਤੇ ਬਿਨਾਂ ਕਿਸੇ ਆਰਾਮ ਜਾਂ ਕੁਝ ਵੀ ਸ਼ੋਅ ਕੀਤਾ ਕਿਉਂਕਿ ਉੱਥੇ ਮੇਰੇ ਪ੍ਰਸ਼ੰਸਕ ਮੇਰੇ ਲਈ ਘੰਟਿਆਂ ਤੱਕ ਉਡੀਕ ਕਰ ਰਹੇ ਸਨ।

ਇਸ ਤਰ੍ਹਾਂ ਨੇਹਾ ਕੱਕੜ ਨੇ ਦੱਸਿਆ ਕਿ ਸ਼ੋਅ ਵਿੱਚ ਦੇਰੀ ਹੋਣ ਦਾ ਅਸਲ ਕਾਰਨ ਕੀ ਸੀ ਜਿਸ ਤੋਂ ਬਾਅਦ ਨੇਹਾ ਕੱਕੜ ਨੇ ਲਿਖਿਆ ਕੀ ਇਸ ਮੁਸ਼ਕਿਲ ਘੜੀ ਦੇ ਵਿੱਚ ਜਿਨਾਂ ਨੇ ਵੀ ਉਹਨਾਂ ਦਾ ਸਾਥ ਦਿੱਤਾ ਉਹਨਾਂ ਸਭ ਸਮਰਥਕਾਂ ਦਾ ਦਿਲੋਂ ਧੰਨਵਾਦ।

 

Leave a Reply

Your email address will not be published. Required fields are marked *