ਅੰਮ੍ਰਿਤਸਰ ਦੇ ਪ੍ਰੇਮ ਨਗਰ ਵਿੱਚ ਨੌਜਵਾਨ ਦੇ ਕ*/ਤ//ਲ ਮਾਮਲੇ ਵਿੱਚ 2 ਕਾਬੂ , ਰਾਜੀਨਾਮੇ ਤੇ ਸਹਿਮਤੀ ਨਾ ਹੋਣ ਤੇ ਨੌਜਵਾਨਾਂ ਨੇ ਕਰਤਾ ਆਪਣੇ ਸਾਥੀ ਦਾ ਕ//ਤ//ਲ
ਗ੍ਰਿਫ਼ਤਾਰ ਦੋਸ਼ੀ:
1. ਮੰਨਾ ਸਿੰਘ @ ਮੰਨਾ ਪੁੱਤਰ ਸ਼ਮਸ਼ੇਰ ਸਿੰਘ ਵਾਸੀ ਪ੍ਰੇਮ ਨਗਰ ਨੇੜੇ ਭਵਾਨੀ ਪੈਲਸ ਨੇੜੇ ਪੰਨੂ ਚੌਂਕ ਕੋਟ ਖਾਲਸਾ, ਇਸਲਾਮਾਬਾਦ, ਅੰਮ੍ਰਿਤਸਰ।
(ਉਮਰ: 28 ਸਾਲ, ਕੰਮ: ਈ-ਰਿਕਸ਼ਾ ਚਾਲਕ, ਪੜਾਈ: 10th ਪਾਸ, ਪੁਰਾਣਾ ਮੁਕੱਦਮਾ: ਕੋਈ ਨਹੀ)
2. ਕ੍ਰਿਸ਼ ਪੁੱਤਰ ਸੰਜੀਵ ਸ਼ਰਮਾ ਵਾਸੀ ਗਲੀ ਨੰ. 17, ਨੇੜੇ ਰੋੜੇ ਸ਼ਾਹ, ਗੁਰੂ ਨਾਨਕਪੁਰਾ, ਕੋਟ ਖ਼ਾਲਸਾ, ਇਸਲਾਮਾਬਾਦ, ਅੰਮ੍ਰਿਤਸਰ।
(ਉਮਰ: 18 ਸਾਲ, ਕੰਮ: ਫਿਜੀਓਥੈਰਪੀ (ਸੇਵਾ ਸਮਿਤੀ ਹਸਪਤਾਲ, ਰਾਮਬਾਗ), ਪੜਾਈ: 12th ਪਾਸ, ਪੁਰਾਣਾ ਮੁਕੱਦਮਾ: ਕੋਈ ਨਹੀ)

ਮ੍ਰਿਤਕ ਦਾ ਨਾਮ: ਕਿਸ਼ਨ ਵਾਸੀ ਸ਼ਿਵਪੁਰੀ ਅਬਾਦੀ, ਅੰਮ੍ਰਿਤਸਰ।
ਮੁੱਦਈ ਦਿਵਾਸ਼ ਸ਼ਰਮਾ ਪੁੱਤਰ ਕਿਸ਼ਨ ਵਾਸੀ ਸ਼ਿਵਪੁਰੀ ਅਬਾਦੀ, ਅੰਮ੍ਰਿਤਸਰ ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਕਿ ਮੇਰੇ ਪਿਤਾ ‘ਕੁਨਾਲ ਟ੍ਰੇਡਿੰਗ ਕੰਪਨੀ’ ਦੇ ਨਾਂ ’ਤੇ ਪ੍ਰੇਮ ਨਗਰ ਨੇੜੇ ਭਵਾਨੀ ਪੈਲੇਸ, ਬੋਹੜੀ ਸਾਹਿਬ ਰੋਡ ਵਿਖੇ ਦੁਕਾਨ ਕਰਦੇ ਹਨ। ਜਿਨ੍ਹਾਂ ਦੇ ਨਾਲ ਮੈਂ ਸਕੂਲ ਤੋਂ ਵਹਿਲਾ ਹੋ ਕੇ ਕੰਮ-ਕਾਰ ਵੇਖਦਾ ਹਾਂ। ਮਿਤੀ 22-07-2025 ਨੂੰ ਮੈਂ ਕਰੀਬ 7:00–7:30 PM ਆਪਣੇ ਪਿਤਾ ਨਾਲ ਦੁਕਾਨ ’ਤੇ ਮੌਜੂਦ ਸੀ ਤਾਂ ਸਾਡੀ ਦੁਕਾਨ ਦੇ ਸਾਹਮਣੇ ਰਹਿੰਦੇ ਮੰਨੂ ਪੁੱਤਰ ਮਿੱਠੂ, ਦੀਪੂ ਵਾਸੀ ਪ੍ਰੇਮ ਨਗਰ, ਜਸਪਾਲ ਵਾਸੀ ਸ਼ਿਵਪੁਰੀ, ਟਿੱਕੀ ਵਾਸੀ ਢੱਪਈ ਅਤੇ ਕ੍ਰਿਸ਼ ਵਾਸੀ ਨੇੜੇ ਰੋੜੇ ਸ਼ਾਹ ਦੇ ਨਾਲ ਝਗੜਾ ਹੋ ਰਿਹਾ ਸੀ। ਮੇਰੇ ਪਿਤਾ ਜੀ ਨੇ ਵਿਚ ਪੈ ਕੇ ਉਹਨਾਂ ਦੀ ਆਪਸ ਵਿਚ ਰਾਜੀਨਾਮਾ ਕਰਵਾ ਦਿੱਤਾ, ਜਿਸ ਤੋਂ ਬਾਅਦ ਦੋਨੋ ਧਿਰਾਂ ਮੌਕੇ ਤੋਂ ਚਲੀ ਗਈਆਂ। ਕਰੀਬ 10:30 ਤੋਂ 11:00 ਵਜੇ ਰਾਤ ਨੂੰ, ਜਦੋਂ ਮੈਂ ਅਤੇ ਮੇਰੇ ਪਿਤਾ ਦੁਕਾਨ ਬੰਦ ਕਰਕੇ ਘਰ ਵੱਲ ਚੱਲੇ, ਤਾਂ ਉਕਤ ਮੰਨੂ ਪੁੱਤਰ ਮਿੱਠੂ, ਦੀਪੂ ਵਾਸੀ ਪ੍ਰੇਮ ਨਗਰ, ਜਸਪਾਲ ਵਾਸੀ ਸ਼ਿਵਪੁਰੀ, ਟਿੱਕੀ ਵਾਸੀ ਢੱਪਈ ਅਤੇ ਕ੍ਰਿਸ਼ ਵਾਸੀ ਨੇੜੇ ਰੋੜੇ ਸ਼ਾਹ ਦੁਬਾਰਾ ਸਾਡੀ ਦੁਕਾਨ ਦੇ ਬਾਹਰ ਆ ਗਏ। ਉਨ੍ਹਾਂ ਨੇ ਮੇਰੇ ਪਿਤਾ ਨਾਲ ਬਹਿਸਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਕਿ ‘ਤੂੰ ਸਾਡਾ ਫੈਸਲਾ ਨਹੀਂ, ਸਗੋਂ ਸਾਡੀ ਲੜਾਈ ਕਰਵਾ ਰਿਹਾ ਹੈ।’ ਇਸ ਦੌਰਾਨ, ਮੰਨੂ ਨੇ ਆਪਣੇ ਘਰ ਤੋਂ ਦਾਤਰ ਲਿਆ ਕੇ ਮੇਰੇ ਪਿਤਾ ਦੇ ਸਿਰ ਤੇ ਅਤੇ ਹੋਰ ਸਰੀਰ ਦੇ ਹਿੱਸਿਆਂ ’ਤੇ ਬੇਤਹਾਸਾ ਵਾਰ ਕੀਤੇ। ਮੇਰੇ ਪਿਤਾ ਲਹੂ-ਲੁਹਾਨ ਹੋ ਕੇ ਜ਼ਮੀਨ ’ਤੇ ਡਿੱਗ ਪਏ। ਮੈਂ “ਮਾਰ ਦਿੱਤਾ! ਮਾਰ ਦਿੱਤਾ!” ਚੀਕ ਮਾਰੀ ਤਾਂ ਉਕਤ ਸਾਰੇ ਦੋਸ਼ੀ ਮੌਕੇ ਤੋਂ ਭੱਜ ਗਏ। ਮੇਰੇ ਪਿਤਾ ਦੀ ਸਿਰ ਤੇ ਹੋਈਆਂ ਗੰਭੀਰ ਸੱਟਾਂ ਕਾਰਨ ਮੌਕੇ ਤੇ ਹੀ ਮੌਤ ਹੋ ਗਈ।

ਪੁਲਿਸ ਪਾਰਟੀ ਵੱਲੋਂ ਮੁਕੱਦਮਾ ਦੀ ਤਫਤੀਸ਼ ਹਰ ਪਹਿਲੂ ਤੋਂ ਕਰਨ ਤੇ ਕਤਲ ਦੇ ਮਾਮਲੇ ਵਿੱਚ ਮੰਨਾ ਸਿੰਘ @ ਮੰਨਾ ਪੁੱਤਰ ਸ਼ਮਸ਼ੇਰ ਸਿੰਘ ਵਾਸੀ ਪ੍ਰੇਮ ਨਗਰ ਨੇੜੇ ਭਵਾਨੀ ਪੈਲਸ ਨੇੜੇ ਪੰਨੂ ਚੌਂਕ ਕੋਟ ਖਾਲਸਾ, ਇਸਲਾਮਾਬਾਦ, ਅੰਮ੍ਰਿਤਸਰ ਅਤੇ ਕ੍ਰਿਸ਼ ਪੁੱਤਰ ਸੰਜੀਵ ਸ਼ਰਮਾ ਵਾਸੀ ਗਲੀ ਨੰ. 17, ਨੇੜੇ ਰੋੜੇ ਸ਼ਾਹ, ਗੁਰੂ ਨਾਨਕਪੁਰਾ, ਕੋਟ ਖ਼ਾਲਸਾ, ਇਸਲਾਮਾਬਾਦ, ਅੰਮ੍ਰਿਤਸਰ ਕੁਝ ਹੀ ਘੰਟਿਆਂ ਅੰਦਰ ਕਾਬੂ ਕੀਤਾ। ਬਾਕੀ ਦੋਸ਼ੀਆਂ ਦੀ ਪਛਾਣ ਅਤੇ ਗ੍ਰਿਫ਼ਤਾਰੀ ਲਈ ਟੀਮਾਂ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ।