ਗ੍ਰਹਿ ਮੰਤਰਾਲੇ ਨੇ ਸਾਰੇ ਰਾਜਾਂ ਨੂੰ 7 ਮਈ ਨੂੰ ਨਾਗਰਿਕ ਸੁਰੱਖਿਆ ਦੀ ਤਿਆਰੀ ਲਈ ਮਾਕ ਡ੍ਰਿਲ ਕਰਨ ਲਈ ਕਿਹਾ ਹੈ। Mock Drill ਦੇ ਉਦੇਸ਼ਾਂ ਦੀ ਗੱਲ ਕਰੀਏ ਤਾਂ ਸੁਰੱਖਿਆ ਬਲਾਂ ਅਤੇ ਸਿਹਤ ਕਰਮਚਾਰੀਆਂ ਦੀ ਤਿਆਰੀ ਦੀ ਜਾਂਚ ਕਰਨਾ ਅਤੇ ਉਨਾਂ ਦੇ ਵਿਚਕਾਰ ਕੋਆਰਡੀਨੇਸ਼ਨ ਨੂੰ ਮਜਬੂਤ ਕਰਨਾ ਹੁੰਦਾ ਹੈ। ਸਥਾਨਕ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ Mock Drill ਘਬਰਾਉਣ ਦੀ ਲੋੜ ਨਹੀਂ ਹੈ। ਇਹ ਸਿਰਫ ਇੱਕ ਤਿਆਰੀ ਹੈ, ਇਸ ਦੌਰਾਨ ਸੜਕਾਂ ਤੇ ਟਰੈਫਿਕ ਰੋਕਿਆ ਜਾ ਸਕਦਾ ਹੈ ਜਾਂ ਕੁਝ ਖੇਤਰਾਂ ਵਿੱਚ ਆਵਾਜਾਈ ਤੇ ਅਸਥਾਈ ਰੋਕ ਲਗਾਈ ਜਾ ਸਕਦੀ ਹੈ।
ਇਸ ਅਭਿਆਸ ਵਿੱਚ ਲੋਕਾਂ ਨੂੰ ਐਮਰਜੈਂਸੀ ਦੀ ਸਥਿਤੀ ਨਾਲ ਨਜਿੱਠਣ ਲਈ ਜ਼ਰੂਰੀ ਉਪਾਇਆ ਸਿਖਾਏ ਜਾਣਗੇ। ਇਸ ਦੇ ਤਹਿਤ ਹੇਠ ਲਿਖੇ ਸੌਖੇ ਉਪਾਇਆ ਕੀਤੇ ਜਾਣਗੇ:
*ਹਵਾਈ ਹਮਲੇ ਦੀ ਚੇਤਾਵਨੀ ਦੇਣ ਲਈ ਸਾਇਰਨ ਵੱਜਾਏ ਜਾਣਗੇ ਤਾਂ ਜੋ ਲੋਕ ਸਮਝ ਸਕਣ ਕਿ ਕੋਈ ਖਤਰਾ ਹੈ।
*ਲੋਕਾਂ ਨੂੰ ਇਹ ਸਿਖਾਇਆ ਜਾਵੇਗਾ ਕਿ ਜੇਕਰ ਦੁਸ਼ਮਣ ਹਮਲਾ ਕਰੇ ਤਾਂ ਆਪਣੇ ਆਪ ਨੂੰ ਕਿਵੇਂ ਸੁਰੱਖਿਅਤ ਰੱਖਣਾ ਹੈ। ਇਸ ਵਿੱਚ ਆਮ ਨਾਗਰਿਕਾਂ, ਵਿਦਿਆਰਥੀਆਂ ਆਦਿ ਨੂੰ ਸ਼ਾਮਿਲ ਕੀਤਾ ਜਾਵੇਗਾ।
*ਬਲੈਕਆਉਟ ਦਾ ਅਭਿਆਸ ਕੀਤਾ ਜਾਵੇਗਾ, ਜਿਸ ਵਿੱਚ ਲਾਈਟਾਂ ਬੰਦ ਰੱਖੀਆਂ ਜਾਣਗੀਆਂ ਤਾਂ ਜੋ ਦੁਸ਼ਮਣ ਨੂੰ ਨਿਸ਼ਾਨਾ ਬਣਾਉਣ ਵਿੱਚ ਮੁਸ਼ਕਿਲ ਹੋਵੇ।
*ਜ਼ਰੂਰੀ ਥਾਵਾਂ ਨੂੰ ਲੁਕਾਉਣ ਦੀ ਤਿਆਰੀ ਕੀਤੀ ਜਾਵੇਗੀ ਜਿਵੇਂ ਕਿ ਫੈਕਟਰੀਆਂ, ਬਿਜਲੀ ਘਰ ਆਦਿ ਤਾਂ ਜੋ ਉਨ੍ਹਾਂ ਨੂੰ ਹਮਲੇ ਤੋਂ ਬਚਾਇਆ ਜਾ ਸਕੇ।
*ਨਿਕਾਸੀ ਯੋਜਨਾ (Evacuation Plan) ਨੂੰ ਅੱਪਡੇਟ ਕੀਤਾ ਜਾਵੇਗਾ ਅਤੇ ਉਸਦਾ ਅਭਿਆਸ ਕੀਤਾ ਜਾਵੇਗਾ ਤਾਂ ਜੋ ਲੋਕ ਸਮੇਂ ‘ਤੇ ਸੁਰੱਖਿਅਤ ਥਾਂ ‘ਤੇ ਪਹੁੰਚ ਸਕਣ।
ਇਸ ਅਭਿਆਸ ਵਿੱਚ ਸਿਹਤ ਵਿਭਾਗ, ਫਾਇਰ ਬ੍ਰਿਗੇਡ ਪੁਲਿਸ ਅਤੇ ਹੋਰ ਸੰਬੰਧਿਤ ਏਜੰਸੀਆਂ ਸਾਂਝੇ ਤੌਰ ਦੇ ਉੱਤੇ ਕੰਮ ਕਰਨਗੇ।
ਪੰਜਾਬ ਵਿੱਚ Mock Drill
ਪੰਜਾਬ ਦੇ ਵੀ ਸ਼ਹਿਰਾਂ ਵਿੱਚ Mock Drill ਹੋਣੀ ਹੈ, ਜਿਸਦੇ ਵਿੱਚ ਕਿ ਅੰਮ੍ਰਿਤਸਰ, ਬਠਿੰਡਾ, ਫਿਰੋਜ਼ਪੁਰ, ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ, ਲੁਧਿਆਣਾ, ਪਟਿਆਲਾ, ਪਠਾਣਕੋਟ, ਗੁਰਦਾਸਪੁਰ, ਆਦਮਪੁਰ, ਬਰਨਾਲਾ, ਭਾਖੜਾ ਨੰਗਲ, ਕੋਟਕਪੁਰ, ਮੋਹਾਲੀ, ਬਟਾਲਾ, ਅਬੋਹਰ ਵੱਡੇ ਸ਼ਹਿਰ ਸ਼ਾਮਿਲ ਨੇ।