Mitchell Starc ਨੇ 400 ਵਿਕਟਾਂ ਲੈ ਕੇ ਨਵਾਂ ਮੁਕਾਮ ਕੀਤਾ ਹਾਸਿਲ

Mitchell Starc ਨੇ 400 ਵਿਕਟਾਂ ਲੈ ਕੇ ਨਵਾਂ ਮੁਕਾਮ ਹਾਸਿਲ ਕੀਤਾ ਹੈ। ਇਸ ਦੇ ਨਾਲ ਹੀ Mitchell Starc ਦੀ ਸ਼ਾਨਦਾਰ ਗੇਂਦਬਾਜ਼ੀ ਕਰਕੇ ਵੈਸਟ ਇੰਡੀਜ਼ ਦੀ ਟੀਮ ਨੂੰ 27 ਦੌੜਾਂ ਤੇ ਆਊਟ ਕਰ ਦਿੱਤਾ।

Mitchell Starc ਆਧੁਨਿਕ ਯੁੱਗ ਦੇ ਸਭ ਤੋਂ ਪ੍ਰਭਾਵਸ਼ਾਲੀ ਤੇਜ਼ ਗੇਂਦਬਾਜ਼ਾਂ ਵਿੱਚੋਂ ਇੱਕ ਹਨ। ਉਨਾਂ ਦਾ ਜਨਮ 30 ਜੁਲਾਈ 1990 ਨੂੰ ਨਿਊ ਸਾਊਥ ਵੇਲਸ ਆਸਟਰੇਲੀਆ ਵਿੱਚ ਹੋਇਆ।

Mitchell Starc ਨੇ ਆਪਣਾ Test ਡੈਬਿਊ 2011 ਵਿੱਚ ਨਿਊਜ਼ੀਲੈਂਡ ਖਿਲਾਫ ਕੀਤਾ ਸੀ ਬਾਵਜੂਦ ਸ਼ੁਰੂਆਤੀ ਦੌਰ ਵਿੱਚ ਉਤਾਰ ਚੜਾਵ ਉਹਨਾਂ ਦੇ ਕਰੀਅਰ ਵਿੱਚ ਰਹੇ, ਪਰ ਉਹਨਾਂ ਨੇ ਆਪਣੀ ਲਗਾਤਾਰ ਮਿਹਨਤ ਨਾਲ ਆਸਟਰੇਲੀਆ ਦੀ ਟੈਸਟ ਟੀਮ ਵਿੱਚ ਮਜਬੂਤ ਥਾਂ ਬਣਾਈ।

Mitchell Starc ਦੀ ਖਾਸੀਅਤ ਉਹਦੀ ਰਫਤਾਰ ਲੈਂਥ ਅਤੇ ਕੰਟਰੋਲ ਹੈ। Left Arm ਐਂਗਲ ਤੋਂ ਸਵਿੰਗ ਗੇਂਦਬਾਜੀ ਕਰਨਾ ਉਹਨਾਂ ਦੀ ਇੱਕ ਅਨੂਠੀ ਕਲਾ ਦਾ ਪ੍ਰਦਰਸ਼ਨ ਹੈ। ਉਹਨਾਂ ਨੇ ਬਹੁਤ ਸਾਰੀਆਂ ਵੱਡੀਆਂ ਟੀਮਾਂ ਖਿਲਾਫ ਮੈਚ ਜਿਤਾਉ ਗੇਂਦਬਾਜ਼ੀ ਕੀਤੀ ਹੈ। ਖਾਸ ਕਰਕੇ ਇੰਗਲੈਂਡ ਭਾਰਤ ਅਤੇ ਦੱਖਣੀ ਅਫਰੀਕਾ ਖਿਲਾਫ ਉਹਨਾਂ ਦੇ Yorker ਡਿਲੀਵਰੀ ਅਤੇ ਨਵੀ ਗੇਂਦ ਨਾਲ ਘਾਤਕ ਸਵਿੰਗ ਉਹਨਾਂ ਨੂੰ ਵੱਖਰਾ ਬਣਾਉਂਦੀ ਹੈ।

 

July 2025 ਵਿੱਚ ਵੈਸਟ ਇੰਡੀਜ਼ ਦੇ ਖਿਲਾਫ ਹੋਈ ਤਿੰਨ ਮੈਚਾਂ ਦੀ ਸੀਰੀਜ਼ ਵਿੱਚ
Mitchell Starc ਨੇ ਆਪਣੀ ਗੇਂਦਬਾਜ਼ੀ ਕਾਰਨ ਤੀਜੇ ਮੈਚ ਵਿੱਚ 400 ਟੈਸਟ ਵਿਕਟ ਵੀ ਪੂਰੀ ਕੀਤੀਆਂ ਅਤੇ ਇਸ ਦੇ ਨਾਲ ਨਾਲ ਵੈਸਟ ਇੰਡੀਜ਼ ਦੀ ਟੀਮ ਨੂੰ ਮਹਿਜ 27 ਦੌੜਾਂ ਤੇ ਆਊਟ ਕਰਨ ਵਿੱਚ ਆਪਣਾ ਯੋਗਦਾਨ ਪਾਇਆ। ਇਸ ਮੈਚ ਵਿੱਚ ਕੁੱਲ ਉਹਨਾਂ ਨੇ ਨੌ ਵਿਕਟਾਂ ਹਾਸਲ ਕੀਤੀਆਂ। ਉਹਨਾਂ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਕਾਰਨ ਉਹਨਾਂ ਦੀ ਚਰਚਾ ਅੱਜ ਸੋਸ਼ਲ ਮੀਡੀਆ ਤੇ ਵੀ ਹੋ ਰਹੀ ਹੈ।

Leave a Reply

Your email address will not be published. Required fields are marked *