ਇਸ ਸਮੇਂ ਪੰਜਾਬ ਦੀ ਲੁਧਿਆਣਾ ਲੋਕ ਸਭਾ ਸੀਟ ‘ਤੇ ਵੋਟਾਂ ਦੀ ਗਿਣਤੀ ਹੋ ਰਹੀ ਹੈ, ਜਿਸ ‘ਚ ਰਾਜਾ ਵੜਿੰਗ ਪੋਸਟਲ ਬੈਲਟ ਗਿਣਤੀ ਦੇ ਪਹਿਲੇ ਗੇੜ ਤੋਂ ਬਾਅਦ 27,531 ਵੋਟਾਂ ਨਾਲ ਅੱਗੇ ਹਨ। ਦੂਜੇ ਨੰਬਰ ਤੇ ਭਾਜਪਾ ਦੇ ਰਵਨੀਤ ਸਿੰਘ ਬਿੱਟੂ ਹਨ। ਤੀਸਰੇ ਨੰਬਰ ਤੇ AAP ਦੇ ਅਸ਼ੋਕ ਪਰਾਸ਼ਰ ਪੱਪੀ ਹਨ। ਇਸ ਦੇ ਨਾਲ ਹੀ ਦੁਪਹਿਰ 2 ਵਜੇ ਤੱਕ ਅੰਤਿਮ ਨਤੀਜਾ ਆਉਣ ਦੀ ਉਮੀਦ ਹੈ।
ਜ਼ਿਕਰਯੋਗ, ਲੋਕ ਸਭਾ ਚੋਣ 1 ਜੂਨ ਨੂੰ ਹੋਈ ਸੀ ਜਿਸ ‘ਚ 43 ਉਮੀਦਵਾਰ ਮੈਦਾਨ ‘ਚ ਸਨ। ਇਸ ਸੀਟ ਲਈ AAP ਦੇ ਮੌਜੂਦਾ ਵਿਧਾਇਕ ਅਤੇ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ, ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ BJP ਉਮੀਦਵਾਰ ਮੌਜੂਦਾ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਸ਼ਹਿਰੀ ਖੇਤਰਾਂ ‘ਚ ਚੋਣ ਲੜ ਰਹੇ ਹਨ।