ਪੰਜਾਬ ਦੀ ਸਿਆਸਤ ਨੂੰ ਲੈ ਕੇ ਇੱਕ ਵੱਡੀ ਅਹਿਮ ਖ਼ਬਰ ਹੈ। ਲੋਕ ਸਭਾ ਚੋਣਾਂ 2024 ਤੋਂ ਪਹਿਲਾ ‘ਆਪ’ ਨੂੰ ਲੱਗਾ ਵੱਡਾ ਝੱਟਕਾ। ਜ਼ਿਕਰਯੋਗ, ‘AAP’ ਮੈਂਬਰ ਜਗਬੀਰ ਸਿੰਘ ਬਰਾੜ ਨੇ ਆਮ ਆਦਮੀ ਪਾਰਟੀ ਛੱਡ ਦਿੱਤੀ ਹੈ ਤੇ ਉਹ ਦਿੱਲੀ ਸਥਿਤ ਪਾਰਟੀ ਦੇ ਮੁੱਖ ਦਫ਼ਤਰ ਵਿਖੇ ਭਾਜਪਾ ‘ਚ ਸ਼ਾਮਿਲ ਹੋ ਗਏ ਹਨ।
ਇਸ ਦੇ ਨਾਲ ਹੀ ਜਗਬੀਰ ਸਿੰਘ ਬਰਾੜ ਨੂੰ ਤਰੁਣ ਚੁੱਘ ਨੇ ਪਾਰਟੀ ‘ਚ ਸ਼ਾਮਿਲ ਕਰਵਾਇਆ ਹੈ। ਇਸ ਤੋਂ ਇਲਾਵਾ ਜਗਬੀਰ ਸਿੰਘ ਬਰਾੜ ਇੱਕ ਸਾਲ ਪਹਿਲਾਂ ਹੀ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਸਨ। ਹੁਣ ਉਹ AAP ਦਾ ਪੱਲਾ ਛੱਡ ਕੇ BJP ‘ਚ ਸ਼ਾਮਲ ਹੋ ਗਏ ਹਨ।