ਟਵਿੱਟਰ ਦਾ ਮੁਕਾਬਲਾ ਕਰਨ ਲਈ ਬਣਾਇਆ ਗਿਆ ਇੱਕ ਭਾਰਤੀ ਸੋਸ਼ਲ ਮੀਡੀਆ ਪਲੇਟਫਾਰਮ Koo, ਜੋ ਅਸਫ਼ਲ ਰਲੇਵੇਂ ਦੀ ਗੱਲਬਾਤ ਤੋਂ ਬਾਅਦ ਬੰਦ ਹੋ ਗਿਆ ਹੈ। ਫੰਡਿੰਗ ਚੁਣੌਤੀਆਂ ਦੇ ਬਾਅਦ, ਬੀਤੇ ਕਾਫੀ ਸਮੇਂ ਤੋਂ Koo ਅਤੇ ਡੇਲੀਹੰਟ ਵਿਚਕਾਰ ਗੱਲਬਾਤ ਚੱਲ ਰਹੀ ਸੀ, ਪਰ ਜਦੋਂ ਗੱਲ ਨਹੀਂ ਬਣੀ ਤਾਂ Koo ਨੂੰ ਬੰਦ ਕਰਨ ਦਾ ਫੈਸਲਾ ਕੀਤਾ ਗਿਆ।
ਕੰਪਨੀ ਦੇ ਸਹਿ-ਸੰਸਥਾਪਕ ਮਯੰਕ ਬਿਦਾਵਤਕਾ ਨੇ ਲਿੰਕਡਇਨ ‘ਤੇ ਘੋਸ਼ਣਾ ਕੀਤੀ ਕਿ ਟਵਿੱਟਰ ਨਾਲ ਮੁਕਾਬਲਾ ਕਰਨ ਲਈ ਉਨ੍ਹਾਂ ਅਤੇ ਰਾਧਾਕ੍ਰਿਸ਼ਨ ਦੁਆਰਾ ਬਣਾਇਆ ਗਿਆ ਭਾਰਤੀ ਸੋਸ਼ਲ ਮੀਡੀਆ ਪਲੇਟਫਾਰਮ ਕੂ ਅਧਿਕਾਰਤ ਤੌਰ ‘ਤੇ ਬੰਦ ਹੋ ਗਿਆ ਹੈ। ਕੰਪਨੀ ਨੂੰ ਬਚਾਉਣ ਲਈ ਵੱਡੀਆਂ ਮੀਡੀਆ ਅਤੇ ਇੰਟਰਨੈਟ ਕੰਪਨੀਆਂ ਨਾਲ ਭਾਈਵਾਲੀ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ, ਗੱਲਬਾਤ ਖਤਮ ਹੋ ਗਈ।
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ koo ਸੋਸ਼ਲ ਮੀਡੀਆ ਐਪ ਨੂੰ ਕਾਇਮ ਰੱਖਣ ਦੀ ਕੋਸ਼ਿਸ਼ ਕੀਤੀ, ਪਰ ਤਕਨਾਲੋਜੀ ਸੇਵਾਵਾਂ ਲਈ ਖਰਚੇ ਬਹੁਤ ਜ਼ਿਆਦਾ ਪਾਏ ਗਏ। ਇਸ ਤੋਂ ਇਲਾਵਾ, ਉਪਭੋਗਤਾ ਦੁਆਰਾ ਤਿਆਰ ਸਮੱਗਰੀ ਅਤੇ ਸੋਸ਼ਲ ਮੀਡੀਆ ਬਾਰੇ ਚਿੰਤਾਵਾਂ ਦੇ ਕਾਰਨ ਸੰਭਾਵੀ ਭਾਈਵਾਲ ਸ਼ਾਮਲ ਹੋਣ ਤੋਂ ਝਿਜਕਦੇ ਸਨ। ਆਖ਼ਰਕਾਰ ਆਰਥਿਕ ਤੰਗੀ ਕਾਰਨ ਉਨ੍ਹਾਂ ਨੂੰ ਕੰਮ ਬੰਦ ਕਰਨਾ ਪਿਆ।