ਥਾਣਾ ਕੱਥੂਨੰਗਲ ਪੁਲਿਸ ਵੱਲੋ 100 ਨਸ਼ੀਲੀਆ ਅਤੇ ਇੱਕ ਗੱਡੀ ਸਮੇਤ 04 ਦੋਸ਼ੀ ਗ੍ਰਿਫਤਾਰ

ਥਾਣਾ ਕੱਥੂਨੰਗਲ ਪੁਲਿਸ ਵੱਲੋ 100 ਨਸ਼ੀਲੀਆ ਅਤੇ ਇੱਕ ਗੱਡੀ ਸਮੇਤ 04 ਦੋਸ਼ੀ ਗ੍ਰਿਫਤਾਰ

ਗ੍ਰਿਫਤਾਰ ਦੋਸ਼ੀ:-
1. ਸਹਿਬਾਜ ਸਿੰਘ ਪੁੱਤਰ ਨਰਿੰਦਰਪਾਲ ਸਿੰਘ ਵਾਸੀ ਪਾਖਰਪੁਰਾ
2. ਗੁਰਪ੍ਰੀਤ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਸੇਖੂਪਰਾ ਖੁਰਦ ਜਿਲਾ ਗੁਰਦਾਸਪੁਰ
3. ਕੋਮਲਪ੍ਰੀਤ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਸਹਿਨੇਵਾਲੀ
4. ਹਰਪ੍ਰੀਤ ਸਿੰਘ ਪੁੱਤਰ ਇਕਬਾਲ ਸਿੰਘ ਵਾਸੀ ਸਹਿਨੇਵਾਲੀ

ਰਿਕਵਰੀ:-
1. 100 ਨਸ਼ੀਲੀਆ ਗੋਲੀਆ
2. ਇੱਕ ਆਲਟੋ ਗੱਡੀ (PB18-P-5573)

ਮਾਣਯੋਗ ਮੁੱਖ ਮੰਤਰੀ ਪੰਜਾਬ ਵੱਲੋਂ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ” ਤਹਿਤ ਮਾਣਯੋਗ ਡੀ.ਜੀ.ਪੀ. ਪੰਜਾਬ ਜੀ ਦੀਆਂ ਹਦਾਇਤਾਂ ਅਨੁਸਾਰ ਸ਼੍ਰੀ ਮਨਿੰਦਰ ਸਿੰਘ ਆਈ.ਪੀ.ਐਸ., ਸੀਨੀਅਰ ਕਪਤਾਨ ਪੁਲਿਸ ਜਿਲ੍ਹਾ ਅੰਮ੍ਰਿਤਸਰ ਦਿਹਾਤੀ ਜੀ ਅਤੇ ਸ਼੍ਰੀ ਧਰਮਿੰਦਰ ਕਲਿਆਣ DSP ਮਜੀਠਾ ਜੀ ਦੀ ਅਗਵਾਈ ਹੇਠ ਥਾਣਾ ਕੱਥੂਨੰਗਲ ਪੁਲਿਸ ਵੱਲੋ 100 ਨਸ਼ੀਲ਼ੀਆ ਗੋਲੀਆ ਅਤੇ ਇੱਕ ਆਲਟੋ ਗੱਡੀ ਸਮੇਤ 04 ਦੋਸ਼ੀਆ ਨੂੰ ਗ੍ਰਿਫਤਾਰ ਕੀਤਾ ਗਿਆ।

ਇਸ ਸਬੰਧੀ ਸ਼੍ਰੀ ਧਰਮਿੰਦਰ ਕਲਿਆਣ ਡੀ.ਐਸ.ਪੀ ਮਜੀਠਾ ਜੀ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਥਾਣਾ ਕੱਥੂਨੰਗਲ ਪੁਲਿਸ ਵੱਲੋ ਗਸ਼ਤ ਦੌਰਾਨ ਮੋੜ ਪਿੰਡ ਮੁੰਘੋ ਸੋਹੀ ਤੋਂ ਚਾਰ ਆਲਟੋ ਗੱਡੀ ਸਵਾਰ ਸ਼ੱਕੀ ਵਿਅਕਤੀਆ ਨੂੰ 100 ਨਸ਼ੀਲੀਆ ਗੋਲੀਆ ਸਮੇਤ ਗ੍ਰਿਫਤਾਰ ਕੀਤਾ ਗਿਆ। ਜਿਸ ਸਬੰਧੀ ਉਕਤ ਦੋਸ਼ੀਆ ਖਿਲਾਫ ਥਾਣਾ ਕੱਥੂਨੰਗਲ ਵਿਖੇ ਮੁਕੱਦਮਾ ਨੰ. 142 ਮਿਤੀ 28-09-25 ਜੁਰਮ 22-61-85 ਐਨ.ਡੀ.ਪੀ.ਐਸ ਐਕਟ ਤਹਿਤ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ।

ਉਕਤ ਗ੍ਰਿਫਤਾਰ ਦੋਸ਼ੀਆ ਦੇ Forward and Backward Links ਨੂੰ ਚੰਗੀ ਤਰ੍ਹਾ ਖੰਘਾਲਿਆ ਜਾ ਰਿਹਾ ਹੈ ਅਤੇ ਹੋਰ ਜਿਸ ਕਿਸੇ ਦੀ ਵੀ ਸ਼ਮੂਲੀਅਤ ਸਾਹਮਣੇ ਉਸ ਖਿਲਾਫ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Leave a Reply

Your email address will not be published. Required fields are marked *