“Khatron Ke Khiladi 14” ਦੇ ਵਿਜੇਤਾ ਦਾ ਖੁਲਾਸਾ ਹੋਇਆ ਹੈ, ਅਭਿਨੇਤਾ Karan Veer Mehra ਨੇ ਇਹ ਖਿਤਾਬ ਆਪਣੇ ਘਰ ਲੈ ਲਿਆ ਹੈ। ਐਤਵਾਰ ਨੂੰ ਕਲਰਜ਼ ਚੈਨਲ ਦੇ ਇਸ ਸ਼ੋਅ ਦੇ ਫਿਨਾਲੇ ਵਿਚ Karan Veer Mehra ਨੂੰ Krishna Shroff ਅਤੇ Gashmir Mahajani ਤੋਂ ਜ਼ਬਰਦਸਤ ਮੁਕਾਬਲੇ ਦਾ ਸਾਹਮਣਾ ਕਰਨਾ ਪਿਆ।
ਇਸ ਦੇ ਨਾਲ ਹੀ Karan Veer Mehra ਨੇ ਪੂਰੀ ਟੀਮ ਦੇ ਨਾਲ ਆਪਣੀ ਜਿੱਤ ਦਾ ਜਸ਼ਨ ਮਨਾਇਆ। “Khatron Ke Khiladi 14” ਦੀ ਟ੍ਰਾਫੀ ਦੇ ਨਾਲ Karan Veer Mehra ਨੂੰ 20 ਲੱਖ ਰੁਪਏ ਦਾ ਨਕਦ ਇਨਾਮ ਅਤੇ ਇੱਕ ਕਾਰ ਨਾਲ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਆਪਣੀ ਫਿਲਮ ਜਿਗਰਾ ਨੂੰ ਪ੍ਰਮੋਟ ਕਰਨ ਲਈ ਆਲੀਆ ਭੱਟ ਤੇ ਵੇਦਾਂਗ ਰੈਣਾ ਵੀ ਹਾਜ਼ਰ ਰਹੇ।
ਆਪਣੀ ਜਿੱਤ ਤੋਂ ਬਾਅਦ, Karan Veer Mehra ਨੇ ਇੱਕ ਮੀਡੀਆ ਆਉਟਲੈਟ ਨਾਲ ਸਾਂਝਾ ਕੀਤਾ ਕਿ ਮੈਂ ਜ਼ਿੰਦਗੀ ਵਿਚ ਕਦੇ ਨਹੀਂ ਸੋਚਿਆ ਸੀ ਕਿ ਜਿੱਤਣਾ ਹੈ ਜਾਂ ਹਾਰਨਾ ਹੈ। ਮੇਰੇ ਲਈ ਇਹ ਜਿੱਤ ਇਹੋ ਜਿਹੀ ਨਹੀਂ ਹੈ ਕਿ ਕੋਈ ਬਹੁਤ ਵੱਡੀ ਗੱਲ ਹੋ ਗਈ ਹੈ। ਦਰਅਸਲ ਮੈਂ ਖਿਡਾਰੀ ਰਿਹਾ ਹਾਂ, ਅਜਿਹੇ ਵਿਚ ਹਾਰ ਤੇ ਜਿੱਤ ਨੂੰ ਇੱਕੋ ਤਰ੍ਹਾਂ ਲੈਂਦਾ ਹਾਂ। ਬਾਕੀ ਮੈਨੂੰ ਲੱਗਦਾ ਹੈ ਕਿ ਕਿਸਮਤ ਨੇ ਹੀ ਮੇਰਾ ਸਾਥ ਦਿੱਤਾ ਹੈ। ਹਰ ਕੋਈ ਕਿਸੇ ਨਾ ਕਿਸੇ ਗੱਲ ਵਿਚ ਮਾਹਿਰ ਹੁੰਦਾ ਹੈ।
ਜ਼ਿਕਰਯੋਗ, ਸ਼ਾਲਿਨ ਭਨੋਟ ਅਤੇ ਅਭਿਸ਼ੇਕ ਕੁਮਾਰ ਵੀ “Khatron Ke Khiladi 14” ਸ਼ੋਅ ਦੇ ਫਾਈਨਲਿਸਟਾਂ ਵਿੱਚ ਸ਼ਾਮਲ ਸੀ। ਇਸ ਤੋਂ ਇਲਾਵਾ ਸ਼ੋਅ ਦੇ ਹੋਸਟ Rohit Shetty ਦੇ ਬਾਰੇ ‘ਚ Karan Veer Mehra ਨੇ ਕਿਹਾ ਕਿ ਉਨ੍ਹਾਂ ਨੇ ਹੁਣ ਤੱਕ ਜੋ ਵੀ ਕਿਹਾ ਹੈ, ਜੋ ਵੀ ਕੀਤਾ ਜਾਂ ਨਹੀਂ ਕੀਤਾ, ਉਹ ਸਭ ਮੇਰੇ ਕੋਲ ਰਹੇਗਾ। ਮੈਨੂੰ Rohit Sir ’ਤੇ ਬਹੁਤ ਵੱਡਾ ਕ੍ਰਸ਼ ਹੈ। ਮੈਂ ਉਨ੍ਹਾਂ ਵਰਗਾ ਬਣਨਾ ਚਾਹੁੰਦਾ ਹਾਂ। ਮੇਰੇ ਮਨ ਵਿਚ ਉਨ੍ਹਾਂ ਦੇ ਲਈ ਬਹੁਤ ਸਨਮਾਨ ਹੈ।