ਭਾਰਤੀ ਚੋਣ ਕਮਿਸ਼ਨਰ (ECI) ਵੱਲੋਂ ਬਦਲੇ ਗਏ ਪੁਲਿਸ ਕਮਿਸ਼ਨਰ ਕੁਲਦੀਪ ਚਾਹਲ ਦੀ ਥਾਂ ‘ਤੇ ਨੀਲਾਭ ਕਿਸ਼ੋਰ ਨੇ ਲੁਧਿਆਣਾ ‘ਚ ਪੁਲਿਸ ਕਮਿਸ਼ਨਰ ਦਾ ਅਹੁਦਾ ਸੰਭਾਲ ਲਿਆ ਹੈ। ਇਸ ਦੇ ਨਾਲ ਹੀ IPS ਨੀਲਾਭ ਕਿਸ਼ੋਰ ਹੁਣ ਸ਼ਹਿਰ ਦੇ 22ਵੇਂ ਪੁਲਿਸ ਕਮਿਸ਼ਨਰ ਹਨ।
ਇਸ ਤੋਂ ਇਲਾਵਾ ਨੀਲਾਭ ਕਿਸ਼ੋਰ, 1998 ਬੈਚ ਦੇ ਆਈਪੀਐਸ ਅਧਿਕਾਰੀ ਹਨ। ਲੁਧਿਆਣਾ, ਪੰਜਾਬ ਦੇ ਪੁਲਿਸ ਕਮਿਸ਼ਨਰ ਬਣਨ ਤੋਂ ਪਹਿਲਾਂ ਨੀਲਾਭ ਸ਼ਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਏਡੀਜੀਪੀ ਐਸ.ਟੀ.ਐਫ ਸਨ। ਜ਼ਿਕਰਯੋਗ, ਹੁਣ ਉਨ੍ਹਾਂ ਨੂੰ ਲੁਧਿਆਣਾ ਦਾ ਪੁਲਿਸ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ।