IPL 2025 ਵਿੱਚ Karun Nair ਨੇ 89 ਦੌੜਾ ਬਣਾਈਆਂ ਪਰ ਫਿਰ ਵੀ ਰਿਹਾ ਅਸੰਤੁਸ਼ਟ, ਵੇਖੋ ਕੀ ਹੈ IPL ਦੀ ਕਹਾਣੀ
ਇੰਡੀਅਨ ਪ੍ਰੀਮੀਅਰ ਲੀਗ IPL 2025 ਵਿੱਚ ਤਿੰਨ ਸਾਲ ਬਾਅਦ ਮੈਦਾਨ ਵਿੱਚ ਉਤਰੇ Karun Nair ਨੇ 40 ਗੇਂਦਾਂ ਵਿੱਚ 89 ਦੌੜਾਂ ਬਣਾਈਆਂ , ਪਰ ਇਸ ਧਮਾਕੇਦਾਰ ਪਾਰੀ ਤੋਂ ਉਹ ਖੁਸ਼ ਨਹੀਂ ਹਨ , ਕਿਉਂਕਿ ਉਹਨਾਂ ਦੀ ਟੀਮ ਮੈਚ ਹਾਰ ਗਈ , ਮੈਚ ਖਤਮ ਹੋਣ ਤੋਂ ਬਾਅਦ Karun Nair ਨੇ ਕਿਹਾ ਕੀ :-
“ਮੇਰੀ ਕੋਸ਼ਿਸ਼ ਇਹੋ ਸੀ ਕਿ ਟੀਮ ਨੂੰ ਇੱਕ ਵਧੀਆ ਸ਼ੁਰੂਆਤ ਮਿਲੇ ਅਤੇ ਅਸੀਂ ਜਿੱਤ ਨੂੰ ਯਕੀਨੀ ਬਣਾਈਏ, ਹਾਲਾਂਕਿ ਮੈਂ 89 ਦੌੜਾ ਬਣਾਈਆਂ, ਪਰ ਮੈਨੂੰ ਲੱਗਦਾ ਹੈ ਕਿ ਅਜੇ ਵੀ ਮੈਂ ਕੁਛ ਗਲਤੀਆਂ ਕੀਤੀਆਂ ਜੋ ਟਾਲੀਆਂ ਜਾ ਸਕਦੀਆਂ ਸਨ”
ਉਹਨਾਂ ਦੀ ਨਿਰਾਸ਼ਾ ਨੇ ਕ੍ਰਿਕਟ ਦੁਨੀਆਂ ਵਿੱਚ ਇੱਕ ਵਧੀਆ ਸੁਨੇਹਾ ਦਿੱਤਾ ਕਿ ਖਿਡਾਰੀ ਸਿਰਫ ਅੰਕ ਲਈ ਨਹੀਂ ਬਲਕਿ ਸੂਚਨਾ ਅਤੇ ਟੀਮ ਲਈ ਭੂਮਿਕਾ ਨੂੰ ਵੀ ਮਹੱਤਵ ਦਿੰਦਾ ਹੈ।
Karun Nair ਭਾਰਤ ਵਾਸਤੇ Tripple ਸੈਂਚੁਰੀ ਮਾਰਨ ਵਾਲਿਆਂ ਵਿੱਚੋਂ ਇੱਕ ਹਨ ਅਤੇ ਉਹਨਾਂ ਨੇ IPL ਵਿੱਚ ਆਪਣੀ ਫਾਰਮ ਨੂੰ ਦੁਬਾਰਾ ਸਾਬਤ ਵੀ ਕੀਤਾ ਹੈ , ਉਹਨਾਂ ਦੀ ਪਾਰੀ ਉਹਨਾਂ ਦੇ ਕਰੀਅਰ ਲਈ ਵੀ ਇੱਕ ਨਵਾਂ ਮੋੜ ਲੈ ਕੇ ਆ ਸਕਦੀ ਹੈ।
ਕ੍ਰਿਕਟ ਦੇ ਮਾਹਿਰਾਂ ਮੁਤਾਬਕ ਜੇਕਰ ਇਸੇ ਤਰ੍ਹਾਂ ਆਪਣੀ ਖੇਡ ਜਾਰੀ ਰੱਖਦੇ ਹਨ ਤਾਂ ਉਹ ਦੁਬਾਰਾ ਭਾਰਤੀ ਟੀਮ ਵਿੱਚ ਵਾਪਸੀ ਕਰ ਸਕਦੇ ਹਨ। ਪਰ ਉਹਨਾਂ ਦਾ ਬਿਆਨ ਸੋਸ਼ਲ ਮੀਡੀਆ ਦੇ ਸੁਰਖੀਆਂ ਬਟੋਰਦਾ ਹੋਇਆ ਵੀ ਨਜ਼ਰ ਆ ਰਿਹਾ ਹੈ।