IPL 2025 :- ਸਿਰਫ 14 ਸਾਲ ਦੀ ਉਮਰ ‘ਚ Vaibhav Sooryavanshi ਨੇ IPL ‘ਚ ਰਚਿਆ ਇਤਿਹਾਸ

ਸਿਰਫ 14 ਸਾਲ ਦੀ ਉਮਰ ‘ਚ Vaibhav Sooryavanshi ਨੇ IPL ‘ਚ ਰਚਿਆ ਇਤਿਹਾਸ

ਸਭ ਤੋਂ ਤੇਜ਼ Century ਮਾਰਨ ਵਾਲਾ ਸਭ ਤੋਂ ਨੌਜਵਾਨ ਖਿਡਾਰੀ ਬਣਿਆ

 

ਕੇਵਲ 14 ਸਾਲ ਦੀ ਉਮਰ ਵਿੱਚ  Vaibhav Sooryavanshi ਨੇ IPL ਦੇ ਇਤਿਹਾਸ ਵਿੱਚ ਨਵਾਂ ਰਿਕਾਰਡ ਬਣਾ ਦਿੱਤਾ ਹੈ। RR ਯਾਨੀ Rajasthan Royals ਵੱਲੋਂ ਖੇਡਦੇ ਹੋਏ Gujarat Titans ਦੇ ਖਿਲਾਫ Vaibhav Sooryavanshi ਨੇ 38 ਗੇਂਦਾਂ ਵਿੱਚ 101 ਰਨ ਦੀ ਪਾਰੀ ਖੇਡੀ ਅਤੇ ਸਭ ਤੋਂ ਛੋਟੀ ਉਮਰ ਵਿੱਚ ਸਭ ਤੋਂ ਤੇਜ਼ Century ਮਾਰਨ ਵਾਲਾ ਖਿਤਾਬ ਆਪਣੇ ਨਾਮ ਕੀਤਾ।

Vaibhav Suryavanshi ਨੇ 11 ਛੱਕੇ ਅਤੇ 7 ਚੌਕੇ ਲਗਾ ਕੇ ਦਰਸ਼ਕਾਂ ਦਾ ਦਿਲ ਜਿੱਤ ਲਿਆ। ਉਹਨਾਂ ਦੀ ਧਮਾਕੇਦਾਰ ਬੈਟਿੰਗ ਨੇ ਨਾ ਸਿਰਫ ਟੀਮ ਨੂੰ ਮਜਬੂਤ ਸਥਿਤੀ ‘ਚ ਪਹੁੰਚਾਇਆ, ਸਗੋਂ ਸੰਸਾਰ ਭਰ ਵਿੱਚ ਉਹਨਾਂ ਦੀ ਤਾਰੀਫ ਹੋਣੀ ਸ਼ੁਰੂ ਹੋ ਗਈ ਹੈ। ਮੈਚ ਤੋਂ ਬਾਅਦ ਆਪਣੇ ਸੰਵੇਦਨਾ ਸਾਂਝੀਆਂ ਕਰਦਿਆਂ Vaibhav Sooryavanshi ਨੇ ਕਿਹਾ :- “ਮੈਂ ਬਚਪਨ ਤੋਂ IPL ਖੇਡਣ ਦਾ ਸੁਪਨਾ ਦੇਖਦਾ ਸੀ, ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਪਲ ਹੈ, ਮੈਂ ਧੰਨਵਾਦ ਕਰਦਾ ਹਾਂ, ਆਪਣੇ ਕੋਚਾਂ ਪਰਿਵਾਰ ਅਤੇ ਆਪਣੀ ਟੀਮ ਦਾ ਜਿਨਾਂ ਨੇ ਮੈਨੂੰ ਇੱਥੋਂ ਤੱਕ ਪਹੁੰਚਣ ਲਈ ਹੌਸਲਾ ਦਿੱਤਾ।”

ਇਸ ਰਿਕਾਰਡ ਨਾਲ Vaibhav Sooryavanshi ਨੇ IPL ਵਿਚ ਕ੍ਰਿਸ ਗੇਲ ਦੇ ਵੱਲੋਂ ਬਣਾਏ ਗਏ ਸਭ ਤੋਂ ਤੇਜ਼ ਤਰੀਨ ਸੈਂਚਰੀ ਦਾ ਰਿਕਾਰਡ ਵੀ ਪਿੱਛੇ ਕਰ ਦਿੱਤਾ ਹੈ। 14 ਸਾਲ ਦੀ ਉਮਰ ਵਿੱਚ ਇਸ ਤਰ੍ਹਾਂ ਦਾ ਕਾਰਨਾਮਾ ਕਰਨ ਵਾਲਾ ਦੁਨੀਆ ਵਿੱਚ ਇਹ ਖਿਡਾਰੀ ਕਾਬਿਲੇ ਤਾਰੀਫ ਮੰਨਿਆ ਜਾ ਰਿਹਾ ਹੈ।

ਸੋਸ਼ਲ ਮੀਡੀਆ ਤੇ ਵੀ Vaibhav Sooryavanshi ਤਰੀਫਾਂ ਦੇ ਪੁੱਲ ਬੰਨੇ ਜਾ ਰਹੇ ਨੇ ਅਤੇ ਚਾਰੇ ਪਾਸੇ ਧੂਮ ਮਚੀ ਹੋਈ ਹੈ । ਕਈ ਵੱਡੇ ਖਿਡਾਰੀ ਅਤੇ ਵੱਡੀਆਂ ਹਸਤੀਆਂ ਨੇ ਉਹਨਾਂ ਨੂੰ ਵਧਾਈਆਂ ਦਿੱਤੀਆਂ ਹਨ। ਕ੍ਰਿਕਟ ਦੀ ਦੁਨੀਆਂ ਦੇ ਵਿੱਚ ਇੱਕ ਨਵੇਂ ਤਾਰੇ ਦੇ ਰੂਪ ‘ਚ ਜਨਮ ਲੈਣ ਵਾਲੇ ਇਸ ਬੱਚੇ ਦੀ ਕਹਾਣੀ ਲੋਕਾਂ ਨੂੰ ਪ੍ਰੇਰਤ ਕਰਦੀ ਹੈ ਅਤੇ ਇਸ ਦਾ ਜਸ਼ਨ ਅੱਜ ਪੂਰੇ ਜ਼ੋਰ ਸ਼ੋਰ ਨਾਲ ਮਨਾਇਆ ਜਾ ਰਿਹਾ ਹੈ।

Leave a Reply

Your email address will not be published. Required fields are marked *