IPL ‘ਚ ਨਵਾਂ ਸਿਤਾਰਾ ਬਣ ਕੇ ਆਏ Vaibhav Sooryavanshi ਦਾ ਕੀ ਹੈ ਪਿਛੋਕੜ!

IPL ਵਿੱਚ ਨਵਾਂ ਸਿਤਾਰਾ ਬਣ ਕੇ ਆਏ Vaibhav Sooryavanshi ਦੇ ਪਿਛੋਕੜ ਬਾਰੇ ਅੱਜ ਅਸੀਂ ਤੁਹਾਨੂੰ ਇੱਕ ਅਹਿਮ ਜਾਣਕਾਰੀ ਦੇਣ ਜਾ ਰਹੇ ਹਾਂ। Vaibhav Sooryavanshi ਦੇ ਪਿਤਾ ਸੰਜੀਵ Sooryavanshi ਬਿਹਾਰ ਦੇ ਸਮਸਤੀਪੁਰ ਵਿੱਚ ਇੱਕ ਛੋਟੇ ਜਿਹੇ ਕਿਸਾਨ ਨੇ ਅਤੇ Jwellery ਦੀ ਛੋਟੀ ਦੀ ਦੁਕਾਨ ਚਲਾਉਂਦੇ ਨੇ । ਉਹਨਾਂ ਦੇ ਬੇਟੇ Vaibhav Suryavanshi ਨੂੰ ਅੱਠਵੀਂ ਕਲਾਸ ਵਿੱਚ ਕ੍ਰਿਕਟ ਦਾ ਸ਼ੌਂਕ ਸੀ ਅਤੇ ਉਹ ਹਰ ਰੋਜ਼ ਕ੍ਰਿਕਟ ਦੀ ਪ੍ਰੈਕਟਿਸ ਕਰਨ ਜਾਂਦਾ ਸੀ,ਲੇਕਿਨ ਪੈਸੇ ਘੱਟ ਹੋਣ ਕਰਕੇ Vaibhav Suryavanshi ਨੂੰ ਪੈਸੇ ਦੀ ਦਿੱਕਤ ਆਉਂਦੀ ਸੀ, ਲੇਕਿਨ ਉਸ ਦੇ ਪਿਤਾ ਨੇ ਆਪਣੇ ਪੁੱਤ ਦਾ ਸੁਪਨਾ ਪੂਰਾ ਕਰਨ ਵਾਸਤੇ 2640 Square feet ਜਮੀਨ ਵੇਚ ਦਿੱਤੀ ਅਤੇ ਉਸਦਾ ਸਾਰਾ ਪੈਸਾ ਆਪਣੇ ਬੇਟੇ ਦੇ ਕ੍ਰਿਕਟ ਕਰੀਅਰ ਦੇ ਉੱਤੇ ਲਗਾ ਦਿੱਤਾ।

ਲੇਕਿਨ ਉਹ ਸਾਰੀ ਮਿਹਨਤ ਉਸ ਵੇਲੇ ਸੱਚ ਹੋਈ ਜਦ Vaibhav Suryavanshi ਨੇ ਸੈਂਕੜਾ ਮਾਰ ਕੇ ਇੱਕ ਨਵਾਂ ਰਿਕਾਰਡ ਦੇਸ਼ ਵਿੱਚ ਕਾਇਮ ਕਰ ਦਿੱਤਾ। ਮਹਿਜ 14 ਸਾਲ ਦੀ ਉਮਰ ਵਿੱਚ ਇਸ ਤਰ੍ਹਾਂ ਦਾ ਕਾਰਨਾਮਾ ਕਰਨ ਵਾਲੇ ਉਹ ਭਾਰਤ ਦੇ ਪਹਿਲੇ ਖਿਡਾਰੀ ਬਣ ਗਏ ਨੇ। ਅੱਜ ਹਰ ਪਾਸੇ ਅਗਰ ਕਿਸੇ ਦਾ ਨਾਮ ਹੈ ਤਾਂ ਉਹ ਨਾਮ ਹੈ 14 ਸਾਲ ਦੇ ਬੱਚੇ Vaibhav Suryavanshi ਦਾ ਜੋ ਕਿ ਅੱਜ ਇੱਕ ਮਿਸਾਲ ਬਣ ਚੁੱਕਾ ਹੈ ਕੁਲ ਮਿਲਾ ਕੇ ਅਗਰ ਗੱਲ ਕੀਤੀ ਜਾਵੇ ਤਾਂ ਇੱਕ ਗਰੀਬ ਪਰਿਵਾਰ ਤੋਂ ਉੱਠ ਕੇ ਬੁਲੰਦੀਆਂ ਤੇ ਪਹੁੰਚਣ ਵਾਲੇ ਇਸ ਬੱਚੇ ਦੀ ਕਹਾਣੀ ਪ੍ਰੇਰਨਾ ਦਾ ਸਰੋਤ ਹੈ।

Leave a Reply

Your email address will not be published. Required fields are marked *