India ਨੇ England ਨੂੰ ਪੰਜਵੇਂ ਟੈਸਟ ਵਿੱਚ 6 ਦੌੜਾਂ ਨਾਲ ਹਰਾਇਆ – Oval ਵਿੱਚ ਹੋਈ ਇਤਿਹਾਸਿਕ ਜਿੱਤ
India ਨੇ England ਪੰਜਵੇਂ ਟੈਸਟ ਮੈਚ ਵਿੱਚ ਹਰਾ ਕੇ ਵੱਡੀ ਜਿੱਤ ਹਾਸਿਲ ਕੀਤੀ ਹੈ। ਇਹ ਟੈਸਟ ਮੈਚ ਭਾਰਤ ਨੇ 6 ਦੌੜਾਂ ਤੋਂ ਜਿੱਤਿਆ , ਭਾਰਤ ਨੇ ਇਸ ਮੈਚ ਵਿੱਚ ਪਹਿਲੇ ਬੱਲੇਬਾਜ਼ੀ ਕਰਦੇ ਹੋਏ 224 ਦੌੜਾਂ ਬਣਾਈਆਂ ਜਵਾਬ ਵਿੱਚ England ਨੇ 247 ਦੌੜਾਂ ਬਣਾਈਆਂ।
India ਨੇ England ਖਿਲਾਫ ਦੂਜੀ ਇਨਿੰਗ ਵਿੱਚ 396 ਦੌੜਾ ਬਣਾਈਆਂ ਅਤੇ ਜਵਾਬ ਵਿੱਚ ਇੰਗਲੈਂਡ ਦੀ ਟੀਮ 367 ਦੌੜਾਂ ਬਣਾ ਕੇ All Out ਹੋ ਗਈ ਅਤੇ ਭਾਰਤ ਨੇ ਛੇ ਦੌੜਾਂ ਨਾਲ ਮੈਚ ਜਿੱਤ ਲਿਆ । ਇਸ ਮੈਚ ਵਿੱਚ ਸਭ ਤੋਂ ਖਾਸ ਰਿਹਾ Mohammed Siraj ਦਾ ਪ੍ਰਦਰਸ਼ਨ , Siraj ਨੇ ਸ਼ਾਨਦਾਰ ਗੇਂਦਬਾਜੀ ਕਰਦੇ ਹੋਏ ਪੰਜ ਵਿਕਟਾਂ ਹਾਸਿਲ ਕੀਤੀਆਂ।
ਚੌਥੇ ਦਿਨ ਦਾ ਖੇਡ ਖਤਮ ਹੋਣ ਤੱਕ ਇਸ ਤਰੀਕੇ ਨਾਲ ਲੱਗ ਰਿਹਾ ਸੀ ਕਿ England ਆਸਾਨੀ ਨਾਲ ਮੈਚ ਜਿੱਤ ਜਾਏਗਾ , ਅੱਜ ਸਵੇਰੇ ਭਾਰਤ ਨੇ ਸ਼ਾਨਦਾਰ ਗੇਂਦਬਾਜੀ ਕਰਦੇ ਹੋਏ ਇਸ ਮੈਚ ਵਿੱਚ ਜਿੱਤ ਹਾਸਿਲ ਕੀਤੀ।
India England ਵਿਚਾਲੇ ਹੋਈ 5 ਮੈਚਾਂ ਦੀ ਟੈਸਟ ਸੀਰੀਜ 2-2 ਨਾਲ ਬਰਾਬਰ ਕਰ ਦਿੱਤੀ ਅਤੇ ਇੱਕ ਟੈਸਟ ਮੈਚ ਇਸਦੇ ਵਿੱਚ Draw ਹੋਇਆ ਸੀ।
India England ਵਿੱਚ ਹੋਈ ਇਸ Test Series ਵਿੱਚ ਭਾਰਤ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ। Shubhman Gill ਦੀ ਕਪਤਾਨੀ ਵਿੱਚ ਪਹਿਲੀ ਵਾਰ ਖੇਡ ਰਹੀ ਟੀਮ ਇੰਡੀਆ ਨੇ ਇਸ ਪੂਰੀ ਸੀਰੀਜ਼ ਵਿੱਚ ਆਪਣਾ ਸਹੀ ਪ੍ਰਦਰਸ਼ਨ ਕੀਤਾ ਹੈ ਅਤੇ ਇੱਕ ਨਵੇਂ ਯੁਗ ਦੀ ਵੀ ਸ਼ੁਰੂਆਤ ਹੋਈ ਹੈ ,
ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਦੇ ਜਾਣ ਤੋਂ ਬਾਅਦ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਸ਼ਾਇਦ ਭਾਰਤੀ ਟੀਮ ਵਿਦੇਸ਼ੀ ਦੌਰੇ ਤੇ ਜਾ ਕੇ ਵਧੀਆ ਪ੍ਰਦਰਸ਼ਨ ਨਾ ਕਰ ਸਕੇ ਪਰ Shubhman Gill ਦੀ ਕਪਤਾਨੀ ਵਿੱਚ ਵਧੀਆ ਪ੍ਰਦਰਸ਼ਨ ਕਰਕੇ ਭਾਰਤੀ ਟੀਮ ਨੇ ਮਿਸਾਲ ਕਾਇਮ ਕੀਤੀ ਹੈ।