Pakistan ਦੇ ਸਾਬਕਾ ਪ੍ਰਧਾਨ ਮੰਤਰੀ Imran Khan ਅਤੇ ਉਸ ਦੀ ਪਤਨੀ ਬੁਸ਼ਰਾ ਬੀਬੀ ਨੂੰ ਅਦਾਲਤ ਨੇ 17 ਸਾਲ ਦੀ ਸੁਣਾਈ ਸਜ਼ਾ
Imran Khan ਨੂੰ ਪਾਕਿਸਤਾਨ ਦੀ ਅਦਾਲਤ ਨੇ ਅੱਜ ਵੱਡਾ ਝਟਕਾ ਦਿੱਤਾ ਹੈ ਜਿੱਥੇ ਕਿ ਉਹਨਾਂ ਨੂੰ ਤੋਸ਼ਾਖਾਨਾ-2 ਦੇ ਮਾਮਲੇ ਵਿੱਚ 17 ਸਾਲ ਦੀ ਸਜ਼ਾ ਸੁਣਾਈ ਗਈ ਹੈ। Imran Khan ਤੇ ਆਰੋਪ ਹਨ ਕਿ ਉਨਾਂ ਨੇ ਤੋਸ਼ਾਖਾਨਾ ਦੀ ਖਰੀਦ ਵਿੱਚ ਕਰੋੜਾਂ ਰੁਪਏ ਦੀ ਹੇਰਾਫੇਰੀ ਕੀਤੀ ਸੀ ਜਿਸ ਕਰਕੇ ਉਹਨਾਂ ਦੇ ਉੱਤੇ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਅੱਜ ਰਾਵਲਪਿੰਡੀ ਦੀ ਅਦਾਲਤ ਨੇ ਉਹਨਾਂ ਨੂੰ ਧਾਰਾ 49 ਤਹਿਤ 10 ਸਾਲ ਅਤੇ ਭਰਿਸ਼ਟਾਚਾਰ ਰੋਕੂ ਕਾਨੂੰਨ ਦੇ ਤਹਿਤ ਸੱਤ ਸਾਲ ਦੀ ਸਜ਼ਾ ਸੁਣਾਈ ਹੈ ਅਤੇ ਇਹ ਦੋਨੋਂ ਸਜਾਵਾਂ ਵੱਖ-ਵੱਖ ਚੱਲਣਗੀਆਂ ਸਜ਼ਾ ਦੇ ਨਾਲ ਨਾਲ Imran Khan ਅਤੇ ਉਸ ਦੀ ਪਤਨੀ ਨੂੰ ਇੱਕ ਕਰੋੜ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ
ਦੋਸ਼
Imran Khan ਤੇ ਦੋਸ਼ ਹਨ ਕੀ 2021 ਵਿੱਚ ਸਾਊਦੀ ਅਰਬ ਤੋਂ ਮਿਲੇ ਕੀਮਤੀ ਗਹਿਨਿਆਂ ਦੇ ਸੈਟ ਨੂੰ ਸਰਕਾਰੀ ਖਜ਼ਾਨੇ ਵਿੱਚ ਜਮਾ ਨਾ ਕਰਾਉਣ ਅਤੇ ਉਹਨਾਂ ਨੂੰ ਨਿਜੀ ਫਾਇਦੇ ਲਈ ਵਰਤਿਆ ਗਿਆ ਸੀ ਜਿਸ ਕਰਕੇ ਅਦਾਲਤ ਨੇ ਇਹ ਵੱਡਾ ਫੈਸਲਾ ਅੱਜ ਪਾਕਿਸਤਾਨ ਦੇ ਹੱਕ ਅਤੇ ਇਮਰਾਨ ਖਾਨ ਦੇ ਖਿਲਾਫ ਸੁਣਾਇਆ ਹੈ।
Imran Khan ਕੋਈ ਆਮ ਵਿਅਕਤੀ ਨਹੀਂ ਹਨ ਦਰਅਸਲ ਪਾਕਿਸਤਾਨ ਨੂੰ 1992 ਦੇ ਵਿੱਚ ਆਸਟਰੇਲੀਆ ਵਿੱਚ ਹੋਏ ਵਿਸ਼ਵ ਕੱਪ ਦੇ ਵਿੱਚ ਜਿੱਤ ਦਵਾਉਣ ਵਾਲੇ ਪਾਕਿਸਤਾਨ ਦੇ ਇਕਲੌਤੇ ਕਪਤਾਨ ਹਨ ਇਮਰਾਨ ਖਾਨ ਸਮਾਜ ਸੇਵਕ ਸਨ ਅਤੇ ਉਸ ਤੋਂ ਬਾਅਦ ਉਹਨਾਂ ਨੇ ਪੀਟੀਆਈ ਨਾਮ ਦੀ ਪਾਰਟੀ ਬਣਾਈ ਤੇ ਉਸ ਤੋਂ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਰਹੇ
ਭਾਰਤ ਨਾਲ ਸੰਬੰਧ
Imran Khan ਦੇ ਭਾਰਤ ਨਾਲ ਕਾਫੀ ਗਹਿਰੇ ਰਿਸ਼ਤੇ ਹਨ ਪਹਿਲਾਂ ਉਹ ਭਾਰਤ ਵਿੱਚ ਕਮੈਂਟਰੀ ਕਰਨ ਵਾਸਤੇ ਆਏ ਅਤੇ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਕਰਤਾਰਪੁਰ ਲਾਂਘੇ ਦੀ ਸ਼ੁਰੂਆਤ ਕੀਤੀ
ਵਿਸ਼ਲੇਸ਼ਣ
Imran Khan ਨੂੰ ਹੋਈ ਸਜ਼ਾ ਤੋਂ ਬਾਅਦ ਪਾਕਿਸਤਾਨ ਵਿੱਚ ਕਾਫੀ ਗੁੱਸਾ ਲੋਕਾਂ ਵਿੱਚ ਵੇਖਣ ਨੂੰ ਮਿਲ ਰਿਹਾ ਹੈ। ਪਰ ਦੇਖਣਾ ਹੋਏਗਾ ਕਿ ਇਸ ਦਾ ਦੇਸ਼ ਦੀ ਸਿਆਸਤ ਵਿੱਚ ਕੀ ਅਸਰ ਪੈਂਦਾ ਹੈ
