HSRP ਤੋਂ ਬਿਨਾਂ ਵਾਹਨ ਚਲਾਉਣ ‘ਤੇ ਲੱਗੇਗਾ 10 ਹਜ਼ਾਰ ਰੁਪਏ ਦਾ ਭਾਰੀ ਜੁਰਮਾਨਾ

ਹਾਈ ਸਕਿਓਰਟੀ ਰਜਿਸਟ੍ਰੇਸ਼ਨ ਪਲੇਟ (HSRP) ਨੂੰ ਪੂਰੇ ਦੇਸ਼ ਭਰ ‘ਚ ਲਗਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਇਸ ਦੌਰਾਨ ਉੱਤਰ ਪ੍ਰਦੇਸ਼, ਰਾਜਸਥਾਨ ਤੇ ਮੱਧ ਪ੍ਰਦੇਸ਼ ਸਮੇਤ ਕਈ ਸੂਬਿਆਂ ‘ਚ ਹਾਈ ਸਕਿਓਰਟੀ ਨੰਬਰ ਪਲੇਟ ਨਾ ਲਗਾਉਣ ਵਾਲਿਆਂ ਦੇ ਚਲਾਨ ਕੱਟੇ ਜਾ ਰਹੇ ਹਨ। ਇਹ ਇਕ ਤਰ੍ਹਾਂ ਦੀ ਨੰਬਰ ਪਲੇਟ ਹੈ ਜਿਸ ਨੂੰ ਤੁਹਾਡੀ ਸਹੂਲਤ ਤੇ ਸੁਰੱਖਿਆ ਨੂੰ ਧਿਆਨ ‘ਚ ਰੱਖਦੇ ਹੋਏ ਤਿਆਰ ਕੀਤਾ ਗਿਆ ਹੈ।

ਜੇਕਰ ਤੁਸੀਂ ਅਜੇ ਤੱਕ ਹਾਈ ਸਕਿਓਰਿਟੀ ਨੰਬਰ ਪਲੇਟ ਨਹੀਂ ਲਗਾਈ ਹੈ ਤਾਂ ਇਸ ਨੂੰ ਲਗਾ ਲਓ। ਹਾਈ ਸਕਿਓਰਿਟੀ ਨੰਬਰ ਪਲੇਟ ਤੋਂ ਬਿਨਾਂ ਵਾਹਨ ਪਾਏ ਜਾਣ ‘ਤੇ ਪਹਿਲੀ ਵਾਰ 5,000 ਰੁਪਏ ਤੇ ਦੂਜੀ ਵਾਰ 10,000 ਰੁਪਏ ਦਾ ਜੁਰਮਾਨਾ ਲਗਾਇਆ ਜਾਵੇਗਾ। ਤੀਸਰੇ ਮੌਕੇ ‘ਤੇ ਗੱਡੀ ਨੂੰ ਜ਼ਬਤ ਕਰ ਲਿਆ ਜਾਵੇਗਾ।

ਇਹ ਹਾਈ ਸਕਿਓਰਿਟੀ ਪਲੇਟ ਐਲੂਮੀਨੀਅਮ ਨਾਲ ਤਿਆਰ ਕੀਤੀ ਜਾਂਦੀ ਹੈ। ਇਸ ਪਲੇਟ ‘ਤੇ ਉੱਪਰ ਖੱਬੇ ਕੋਨੇ ‘ਤੇ ਕ੍ਰੋਮੀਅਮ ਆਧਾਰਿਤ ਹੋਲੋਗ੍ਰਾਮ ਲੱਗਾ ਹੁੰਦਾ ਹੈ ਜਿਸ ‘ਚ ਵਾਹਨ ਦਾ ਪੂਰਾ ਵੇਰਵਾ ਦਰਜ ਹੁੰਦਾ ਹੈ। ਸੁਰੱਖਿਆ ਲਈ ਹਾਈ ਸਕਿਓਰਿਟੀ ਨੰਬਰ ਪਲੇਟ ‘ਚ ਵਿਲੱਖਣ ਲੇਜ਼ਰ ਕੋਡ ਵੀ ਹੁੰਦਾ ਹੈ, ਇਹ ਕੋਡ ਹਰ ਵਾਹਨ ਲਈ ਵੱਖਰਾ ਹੁੰਦਾ ਹੈ। ਇਸ ‘ਚ ਖਾਸ ਗੱਲ ਇਹ ਹੈ ਕਿ ਇਸ ਕੋਡ ਨੂੰ ਆਸਾਨੀ ਨਾਲ ਹਟਾਇਆ ਨਹੀਂ ਜਾ ਸਕਦਾ ਹੈ।

ਇਸ ਤੋਂ ਇਲਾਵਾ ਇਸ ਨੂੰ ਨਵੇਂ ਵਾਹਨਾਂ ਦੇ ਨਾਲ-ਨਾਲ ਪੁਰਾਣੇ ਵਾਹਨਾਂ ‘ਤੇ ਵੀ ਲਗਾਉਣਾ ਜ਼ਰੂਰੀ ਹੈ। ਜੇਕਰ ਕਦੇ ਵੀ ਕੋਈ ਵਾਹਨ ਹਾਦਸਾਗ੍ਰਸਤ ਹੁੰਦਾ ਹੈ ਤਾਂ ਵਾਹਨ ਦੇ ਮਾਲਕ ਸਮੇਤ ਸਾਰੀ ਜਾਣਕਾਰੀ ਵਾਹਨ ‘ਤੇ ਲਗਾਈ ਨੰਬਰ ਪਲੇਟ ਤੋਂ ਮਿਲ ਜਾਂਦੀ ਹੈ। ਜੇਕਰ ਇਹ ਪਲੇਟ ਇਕ ਵਾਰ ਟੁੱਟ ਜਾਂਦੀ ਹੈ ਤਾਂ ਇਸਨੂੰ ਦੁਬਾਰਾ ਨਹੀਂ ਜੋੜਿਆ ਜਾ ਸਕਦਾ ਅਤੇ ਨਾ ਹੀ ਕੋਈ ਇਸ ਪਲੇਟ ਦੀ ਨਕਲ ਕਰਕੇ ਨਕਲੀ ਪਲੇਟ ਬਣਾ ਸਕਦਾ ਹੈ। ਇਹ ਪਲੇਟ ਤੁਹਾਡੇ ਵਾਹਨ ਦੀ ਸੁਰੱਖਿਆ ਲਈ ਮਹੱਤਵਪੂਰਨ ਹੈ।

Leave a Reply

Your email address will not be published. Required fields are marked *