Harbhajan Singh ਅਤੇ Jofra Archer ਵਿਚਕਾਰ ਵਿਵਾਦ
ਹਾਲ ਹੀ ਵਿੱਚ ਭਾਰਤੀ ਕ੍ਰਿਕਟਰ Harbhajan Singh ਨੂੰ ਇੱਕ ਵੱਡੇ ਵਿਵਾਦ ਦਾ ਸਾਹਮਣਾ ਕਰਨਾ ਪਿਆ ਹੈ। ਇਹ ਵਿਵਾਦ ਉਨ੍ਹਾਂ ਦੀਆਂ ਜ਼ੁਬਾਨੀ ਟਿੱਪਣੀਆਂ ਕਾਰਨ ਪੈਦਾ ਹੋਇਆ, ਜੋ ਉਨ੍ਹਾਂ ਨੇ Jofra Archer ਬਾਰੇ ਕੀਤੀਆਂ ਸਨ। ਇਹ ਘਟਨਾ 23 ਮਾਰਚ 2025 ਨੂੰ Sunrises Hyderabad vs Rajasthan Royals ਵਿਚਕਾਰ ਮੈਚ ਦੌਰਾਨ ਵਾਪਰੀ ਸੀ, ਜਦੋਂ ਹਰਭਜਨ ਸਿੰਘ ਨੇ Archer ਦੀ ਤੁਲਨਾ ਇੱਕ ਕਾਲੀ ਟੈਕਸੀ ਨਾਲ ਕੀਤੀ ਸੀ।
ਮੈਚ ਦੇ 18ਵੇਂ ਓਵਰ ਵਿੱਚ, ਜਦੋਂ Jofra Archer ਦੇ ਦੂਜੇ ਅਤੇ ਤੀਜੇ ਵਿਕਟ ‘ਤੇ ਹੈਨਰਿਕ ਕਲਾਸੇਨ ਨੇ ਲਗਾਤਾਰ ਚੌਕੇ ਮਾਰੇ, ਹਰਭਜਨ ਸਿੰਘ ਨੇ ਟਿੱਪਣੀ ਕੀਤੀ, “ਅੱਜ ਕਾਲੀ Taxi ਬਹੁਤ ਤੇਜ਼ੀ ਨਾਲ ਚੱਲ ਰਹੀ ਹੈ।” ਇਸ ਟਿੱਪਣੀ ਨੇ ਇੱਕ ਵੱਡਾ ਵਿਵਾਦ ਪੈਦਾ ਕਰ ਦਿੱਤਾ।
ਜਦੋਂ ਇਹ ਟਿੱਪਣੀ Social Media ‘ਤੇ Viral ਹੋਈ, ਤਾਂ ਹਰਭਜਨ ਸਿੰਘ ਨੇ ਤੁਰੰਤ ਆਪਣੀ ਗਲਤੀ ਮੰਨ ਲਈ ਅਤੇ ਮੁਆਫ਼ੀ ਮੰਗੀ। ਉਨ੍ਹਾਂ ਕਿਹਾ, “ਜੇਕਰ ਮੇਰੇ ਕਿਸੇ ਵੀ ਬਿਆਨ ਨੇ ਕਿਸੇ ਨੂੰ ਠੇਸ ਪਹੁੰਚਾਈ ਹੈ, ਤਾਂ ਮੈਂ ਮੁਆਫ਼ੀ ਮੰਗਦਾ ਹਾਂ। ਆਰਚਰ ਇੱਕ ਮਹਾਨ ਖਿਡਾਰੀ ਹੈ ਅਤੇ ਮੈਂ ਉਸਦਾ ਸਤਿਕਾਰ ਕਰਦਾ ਹਾਂ।”
ਹਰਭਜਨ ਦੀ ਮੁਆਫ਼ੀ ਦੇ ਬਾਵਜੂਦ, ਵਿਵਾਦ ਸੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਕੁਝ ਲੋਕਾਂ ਨੇ ਹਰਭਜਨ ਦੀ ਟਿੱਪਣੀ ਨੂੰ ਨਸਲੀ ਵਿਤਕਰੇ ਵਜੋਂ ਦੇਖਿਆ ਹੈ ਅਤੇ ਇਸਦੀ ਭਾਰੀ ਆਲੋਚਨਾ ਕੀਤੀ ਹੈ।
ਸਾਨੂੰ ਆਪਣੇ ਵਿਚਾਰ Comment Box ਵਿੱਚ ਦਿਓ, ਤਾਂ ਜੋ ਅਸੀਂ ਉਨ੍ਹਾਂ ਵਿਚਾਰਾਂ ਨੂੰ ਜਨਤਾ ਸਾਹਮਣੇ ਪੇਸ਼ ਕਰ ਸਕੀਏ।