GoldRate:- ਲਗਾਤਾਰ ਵਧ ਰਹੀਆਂ ਸੋਨੇ ਦੀਆਂ ਕੀਮਤਾਂ

ਲਗਾਤਾਰ ਵਧ ਰਹੀਆਂ ਸੋਨੇ ਦੀਆਂ ਕੀਮਤਾਂ

ਸੋਨੇ ਦੀ ਕੀਮਤ ਵਧਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਅਤੇ ਵੀਰਵਾਰ ਵਾਲੇ ਦਿਨ ਸੋਨਾ 97000 ਦੀ ਕੀਮਤ ਤੋਂ ਪਾਰ ਕਰ ਗਿਆ , ਅੰਤਰਰਾਸ਼ਟਰੀ ਬਾਜ਼ਾਰ ਦੀ ਗੱਲ ਕਰੀਏ ਤਾਂ 24 ਕੈਰਟ ਗੋਲਡ ਸੋਨੇ ਦੀ ਆਨਲਾਈਨ ਕੀਮਤ ਅੱਜ 97,400 ਰੁਪਏ ਦੱਸੀ ਜਾ ਰਹੀ ਹੈ।

ਜੇਕਰ ਅਮਰੀਕੀ ਟੈਰੀਫ ਦੀ ਗੱਲ ਕੀਤੀ ਜਾਵੇ ਤਾਂ ਤਕਰੀਬਨ 24 ਘੰਟੇ ਵਿੱਚ 1500 ਰੁਪਏ ਕੀਮਤ ਦਾ ਵਾਧਾ ਵੇਖਣ ਨੂੰ ਮਿਲ ਰਿਹਾ ਹੈ।

ਅੰਤਰਰਾਸ਼ਟਰੀ ਬਾਜ਼ਾਰ ਦੀ ਗੱਲ ਕੀਤੀ ਜਾਵੇ ਤਾਂ ਪੂਰੀ ਦੁਨੀਆਂ ਵਿੱਚ ਸੋਨੇ ਦੀ ਕੀਮਤਾਂ ਇਸ ਵੇਲੇ ਸਭ ਤੋਂ ਉੱਚੇ ਦਰ ਤੇ ਨੇ।

ਸੋਨੇ ਦੀ ਕੀਮਤਾਂ ਵਧਣ ਦਾ ਮੁੱਖ ਕਾਰਨ ਦੁਨੀਆਂ ਭਰ ਦੇ ਵਿੱਚ ਆਰਥਿਕ ਤੌਰ ਤੇ ਵਪਾਰਕ ਫੇਰ ਬਦਲ ਚੱਲ ਰਿਹਾ ਹੈ, ਜਿਸ ਨੂੰ ਲੈ ਕੇ ਸੋਨਾ ਤੇਜੀ ਫੜਦਾ ਹੋਇਆ ਨਜ਼ਰ ਆ ਰਿਹਾ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਜਿਸ ਤਰੀਕੇ ਨਾਲ ਟੈਰੀਫ ਵਾਰ ਦੁਨੀਆਂ ਵਿੱਚ ਚੱਲ ਰਹੀ ਹੈ, ਉਸ ਦਾ ਅਸਰ ਸੋਨੇ ਦੀ ਕੀਮਤਾਂ ਤੇ ਪਿਆ ਹੈ।

Leave a Reply

Your email address will not be published. Required fields are marked *