ਹੁਣ ਪੰਜਾਬ ਦੇ ਵਿੱਚ ਵੀ ਹੋਵੇਗੀ ਸੇਬ ਦੀ ਖੇਤੀ
ਪੰਜਾਬ ਦੇ ਵਿੱਚ ਹੁਣ ਸੇਬ ਦੀ ਖੇਤੀ ਹੋ ਸਕਦੀ ਹੈ ਇਸ ਗੱਲ ਨੂੰ ਸੱਚ ਕਰ ਦਿਖਾਇਆ ਹੈ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ, ਦਰਅਸਲ ਇੱਥੇ ਇੱਕ ਬਾਗ ਲਗਾਇਆ ਗਿਆ ਸੀ ਜਿਸ ਦੇ ਵਿੱਚ ਸੇਬ ਦੇ ਬੂਟੇ ਲਗਾਏ ਗਏ ਸਨ ਅਤੇ ਇਸ ਵਾਰ ਉਸ ਦੀ ਬੰਪਰ ਫਸਲ ਵੀ ਹੋਈ ਹੈ , ਇਸ ਦੇ ਨਾਲ ਹੀ ਕਿਸਾਨਾਂ ਨੂੰ ਨਵੇਂ ਰਾਹ ਮਿਲਣੇ ਸ਼ੁਰੂ ਹੋ ਗਏ ਹਨ , ਅਕਸਰ ਸੇਬ ਦੀ ਖੇਤੀ ਜੰਮੂ ਕਸ਼ਮੀਰ ਜਾਂ ਹਿਮਾਚਲ ‘ਚ ਹੁੰਦੀ ਸੀ ਲੇਕਿਨ ਖੇਤੀ ਵਿਭਾਗ ਦੇ ਮਾਹਿਰਾ ਨੇ ਪੰਜਾਬ ਵਿੱਚ ਵੀ ਇਸ ਨੂੰ ਸੱਚ ਕਰ ਵਿਖਾਇਆ ਹੈ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਖੇਤੀਬਾੜੀ ਵਿਭਾਗ ਦੇ ਮੁਖੀ ਡਾਕਟਰ ਪੀ.ਕੇ ਪਤੀ ਨੇ ਦੱਸਿਆ ਕਿ ਇਹਨਾਂ ਬੂਟਿਆਂ ਦੀ ਵੱਖ ਵੱਖ ਕਿਸਮਾਂ ਹਨ, ਜਿਨਾਂ ਨੂੰ ਘੱਟ ਠੰਡੇ ਮੌਸਮ ਦੇ ਵਿੱਚ ਵੀ ਲਗਾਇਆ ਜਾ ਸਕਦਾ ਹੈ ਤੇ ਉਸ ਦੇ ਨਾਲ ਫਸਲ ਵੀ ਚੰਗੀ ਹੁੰਦੀ ਹੈ। ਉਹਨਾਂ ਨੇ ਕਿਹਾ ਕਿ ਉਹਨਾਂ ਦਾ ਮਕਸਦ ਖੇਤੀ ਵਿਭਿੰਨਤਾ ਨੂੰ ਲੈ ਕੇ ਆਉਣਾ ਹੈ, ਜਿਸ ਦੇ ਨਾਲ ਕੀ ਪੰਜਾਬ ਦੇ ਕਿਸਾਨਾਂ ਨੂੰ ਨਵੀਂ ਫਸਲ ਮਿਲ ਸਕੇ ਅਤੇ ਉਹਨਾਂ ਦੀ ਆਮਦਨ ਵੀ ਵੱਧ ਸਕੇ ਅਤੇ ਜੇਕਰ ਸੇਬ ਦੀ ਖੇਤੀ ਵੱਡੇ ਪੱਧਰ ਤੇ ਕੀਤੀ ਜਾਂਦੀ ਹੈ ਤਾਂ ਇਹਦੇ ਨਾਲ ਕਿਸਾਨਾਂ ਦੀ ਆਮਦਨ ਵੀ ਵਧੇਗੀ, ਉਹਨਾਂ ਨੇ ਕਿਹਾ ਕਿ ਖੇਤੀ ਮਾਹਿਰਾ ਅਤੇ ਕਿਸਾਨਾਂ ਨੇ ਮਿਲ ਕੇ ਇਸ ਚੀਜ਼ ਨੂੰ ਸੱਚ ਕਰ ਵਿਖਾਇਆ ਹੈ ਇਸ ਦੇ ਨਾਲ ਹੀ ਉਹਨਾਂ ਨੇ ਕਿਸਾਨ ਵੀਰਾਂ ਵਾਸਤੇ ਇੱਕ ਪਹਿਲਕਦਮੀ ਸ਼ੁਰੂ ਕੀਤੀ ਹੈ ਕਿ ਜਿਹੜਾ ਵੀ ਕਿਸਾਨ ਇਸ ਖੇਤੀ ਨੂੰ ਅਪਣਾਉਣਾ ਚਾਹੁੰਦਾ ਹੈ ਤੇ ਉਹਨਾਂ ਨਾਲ ਸੰਪਰਕ ਕਰ ਸਕਦਾ ਹੈ ,ਜਿਸ ਦੇ ਨਾਲ ਕਿ ਉਹ ਕਿਸਾਨਾਂ ਨੂੰ ਜਾਗਰੂਕ ਕਰਨਗੇ ਅਤੇ ਉਹ ਵੀ ਪੰਜਾਬ ਦੀ ਧਰਤੀ ਤੇ ਸੇਬ ਉਗਾ ਕੇ ਚੰਗੀ ਆਮਦਨ ਲੈ ਸਕਦੇ ਨੇ।