Glenn Maxwell ਨੇ One Day Cricket ਤੋਂ ਲਿਆ ਸੰਨਿਆਸ
ਸ਼ਾਨਦਾਰ ਕਰੀਅਰ ਤੇ ਖ਼ਾਸ ਨਜ਼ਰ
Australia ਦੇ ਮਸ਼ਹੂਰ ਆਲ ਰਾਉਂਡਰ Glenn Maxwell ਨੇ ਇੱਕ ਦਿਨਾਂ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ ਕਰ ਦਿੱਤਾ ਹੈ। Glenn Maxwell ਇੱਕ ਵਿਸਫੋਟਕ ਬੱਲੇਬਾਜ ਦੇ ਤੌਰ ਤੇ ਜਾਣੇ ਜਾਂਦੇ ਸਨ ਅਤੇ ਉਹਨਾਂ ਦੇ ਖੇਡ ਦਾ ਅੰਦਾਜ਼ ਵੀ ਬਹੁਤ ਸ਼ਾਨਦਾਰ ਸੀ। Spin Bowling ਲਈ ਉਸ ਨੇ ਆਪਣੇ ਦੇਸ਼ ਨੂੰ ਬੁਲੰਦੀਆਂ ਤੇ ਪਹੁੰਚਾਇਆ ਆਪਣੀ ਵਿਲੱਖਣ ਕਾਬਲੀਅਤ ਨਾਲ ਦੁਨੀਆ ਭਰ ਵਿੱਚ ਕ੍ਰਿਕਟ ਪ੍ਰੇਮੀਆਂ ਦੇ ਦਿਲ ਜਿੱਤੇ ।
Glenn Maxwell ਨੇ ਆਪਣੇ ਇੱਕ ਦਿਨਾਂ ਕਰੀਅਰ ਦੀ ਸ਼ੁਰੂਆਤ ਸਾਲ 2012 ਵਿੱਚ ਕੀਤੀ ਅਤੇ ਪਹਿਲੇ ਮੈਚ ਵਿੱਚ ਹੀ ਉਹਨਾਂ ਨੇ ਦਿਖਾ ਦਿੱਤਾ ਕਿ ਉਹ ਆਮ ਖਿਡਾਰੀ ਨਹੀਂ ਹਨ ਅਤੇ ਆਪਣੇ ਵੱਖਰੇ ਅੰਦਾਜ਼ ਕਰਕੇ ਉਹਨਾਂ ਦੀ ਇੱਕ ਵੱਖਰੀ ਪਹਿਚਾਣ ਵੀ ਬਣੀ। ਇਸ ਤੋਂ ਬਾਅਦ ਉਹਨਾਂ ਦਾ ਕਰੀਅਰ ਸਿਖਰਾਂ ਤੇ ਰਿਹਾ ਅਤੇ World Cup ਦੇ ਵਿੱਚ ਅਫਗਾਨਿਸਤਾਨ ਨੂੰ ਹਰਾ ਕੇ ਉਹਨਾਂ ਨੇ ਆਪਣੇ ਕਰੀਅਰ ਦੀ ਸਭ ਤੋਂ ਵੱਡੀ ਭਾਰੀ ਖੇਡੀ।
Glenn Maxwell ਨੇ ਆਪਣੇ ਕਰੀਅਰ ਦੌਰਾਨ 142 ਮੈਚਾਂ ਵਿੱਚ 3800 ਤੋਂ ਵੱਧ ਰਨ ਬਣਾਏ ਅਤੇ ਜਿਸਦਾ ਸਟਰਾਈਕ ਰੇਟ 125+ ਹੈ, ਜਿਸ ਵਿੱਚ 24 ਅੱਧ ਸ਼ਤਕ ਅਤੇ ਦੋ ਸ਼ਤਕ ਹਨ। ਇਸ ਦੇ ਨਾਲ ਨਾਲ 60 ਵਿਕਟਾਂ ਵੀ ਉਹਨਾਂ ਨੇ ਲਈਆਂ।
Glenn Maxwell ਸਾਲ 2015 ਅਤੇ 2023 ਵਿੱਚ ਵਿਸ਼ਵ ਕੱਪ ਜਿੱਤਣ ਵਾਲੀ ਆਸਟਰੇਲੀਆ ਟੀਮ ਦਾ ਹਿੱਸਾ ਬਣੇ , 2023 ਵਿੱਚ ਉਹਨਾਂ ਨੇ ਅਫਗਾਨਿਸਤਾਨ ਵਿਰੁੱਧ ਇੱਕ ਸ਼ਾਨਦਾਰ ਸ਼ਤਕ ਬਣਾਇਆ ਜਿੱਥੇ ਉਹਨਾਂ ਨੇ 200 ਰਨ ਸਿਰਫ 128 ਗੇਂਦਾਂ ਵਿੱਚ ਮਾਰ ਕੇ ਆਪਣੀ ਟੀਮ ਨੂੰ ਜਿੱਤ ਦਵਾਈ ਜੋ ਕਿ ਉਹਨਾਂ ਦੀ ਇੱਕ ਯਾਦਗਾਰ ਪਾਰੀਆਂ ਵਿੱਚੋਂ ਇੱਕ ਹੈ।
Glenn Maxwell ਇੱਕ ਸ਼ਾਨਦਾਰ ਫੀਲਡਰ ਵੱਲੋਂ ਵੀ ਜਾਂਦੇ ਰਹੇ ਨੇ ਖੇਡ ਦੇ ਮੈਦਾਨ ਵਿੱਚ ਬੈਟਿੰਗ, ਬੋਲਿੰਗ ਅਤੇ ਫੀਲਡਿੰਗ ਕਰਦੇ ਵਕਤ ਵੀ ਉਹਨਾਂ ਦਾ ਅੰਦਾਜ਼ ਕੁਛ ਵੱਖਰਾ ਸੀ ਅਤੇ ਕ੍ਰਿਕਟ ਇਤਿਹਾਸ ਵਿੱਚ ਕੁਝ ਸ਼ਾਨਦਾਰ ਕੈਚਾਂ ਨੂੰ ਫੜਨ ਦਾ ਰਿਕਾਰਡ ਵੀ ਉਹਨਾਂ ਦੇ ਨਾਮ ਹਨ।
Glenn Maxwell ਸੰਨਿਆਸ ਤੋਂ ਬਾਅਦ ਇੱਕ ਬਿਆਨ ਜਾਰੀ ਕੀਤਾ ਉਹਨਾਂ ਨੇ ਕਿਹਾ ਕਿ “ਆਸਟਰੇਲੀਆ ਦੀ ਕੈਪ ਪਹਿਨਨਾ ਹਮੇਸ਼ਾ ਮੈਨੂੰ ਮਾਨ ਦਿੰਦਾ ਰਹੇਗਾ ਹੁਣ ਸਮਾਂ ਆ ਗਿਆ ਹੈ ਕਿ ਮੈਂ ਨਵੇਂ ਖਿਡਾਰੀਆਂ ਨੂੰ ਅੱਗੇ ਲੈ ਕੇ ਆਵਾਂ ਅਤੇ ਉਹਨਾਂ ਲਈ ਜਗ੍ਹਾ ਛੱਡਾਂ ਅਤੇ ਆਪਣੇ ਪਰਿਵਾਰ ਨਾਲ ਸਮਾਂ ਬਿਤਾਵਾਂ “।
Glenn Maxwell ਆਉਣ ਵਾਲੇ ਸਮੇਂ ਵਿੱਚ T-20 ਕ੍ਰਿਕਟ ਵਿੱਚ ਉਪਲਬਧ ਰਹਿਣਗੇ ਅਤੇ ਆਸਟਰੇਲੀਆ ਦੀ ਟੀ-20 ਟੀਮ ਵਿੱਚ ਸ਼ਾਮਿਲ ਹੋ ਸਕਦੇ ਹਨ। ਇਸ ਦੇ ਨਾਲ ਨਾਲ ਉਹ ਭਾਰਤ ਵਿੱਚ ਆਈਪੀਐਲ ਅਤੇ ਆਸਟਰੇਲੀਆ ਦੇ ਵਿੱਚ ਬੀਬੀਐਲ ਅਤੇ ਹੋਰ ਕੁਝ ਫਰੈਂਚਾਈਜ ਲੀਗਾਂ ਦੇ ਨਾਲ ਵੀ ਜੁੜੇ ਰਹਿਣਗੇ।
Glenn Maxwell ਦੇ ਕਰੀਅਰ ਦੀ ਗੱਲ ਕੀਤੀ ਜਾਵੇ ਤਾਂ ਇੱਕ ਉਤਸਾਹ ਭਰਿਆ ਉਹਨਾਂ ਦਾ ਕਰੀਅਰ ਰਿਹਾ, ਜਿਸ ਦੇ ਵਿੱਚ ਦਿਲਚਸਪੀ ਅਤੇ ਜੋਸ਼ੀਲਾ ਖੇਡ ਹਮੇਸ਼ਾ ਉਹਨਾਂ ਦਾ ਯਾਦ ਰਹੇਗਾ ਅਤੇ ਅੱਜ ਇਸ ਖਿਡਾਰੀ ਦੇ ਜਾਨ ਨਾਲ ਕ੍ਰਿਕਟ ਜਗਹਾ ਦੇ ਵਿੱਚ ਇੱਕ ਵੱਖਰੇ ਅੰਦਾਜ਼ ਨਾਲ ਖੇਡ ਖੇਡਣ ਵਾਲੇ ਖਿਡਾਰੀ ਦਾ ਵੀ ਅੰਤ ਹੋ ਗਿਆ ਹੈ।