France ਨੇ America ਨਾਲ ਬੰਦ ਕੀਤਾ ਵਪਾਰ , ਕੈਨੇਡਾ ਤੇ ਲਗਾਇਆ 25% ਟੈਰਿਫ
Donald Trump ਵੱਲੋਂ ਦੁਨੀਆਂ ਭਰ ਦੇ ਵਿੱਚ Tariff ਦੇ ਐਲਾਨ ਤੋਂ ਬਾਅਦ Trade War ਵਧਦਾ ਹੋਇਆ ਨਜ਼ਰ ਆ ਰਿਹਾ ਹੈ। Canada ਨੇ ਅਮਰੀਕੀ ਗੱਡੀਆਂ ਦੇ ਉੱਤੇ 25% ਦਾ ਟੈਰਿਫ ਲਾਉਣ ਦਾ ਐਲਾਨ ਕਰ ਦਿੱਤਾ ਹੈ।
France ਦੇ ਰਾਸ਼ਟਰਪਤੀ Emanuel Macron ਨੇ ਅਮਰੀਕਾ ਦੇ ਸਾਰੇ ਨਿਵੇਸ਼ਾਂ ਨੂੰ ਰੋਕ ਦਿੱਤਾ ਹੈ ਅਤੇ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਟਰੰਪ ਇਸ 20% ਦੇ tariff ਨੂੰ ਵਾਪਸ ਲੈਣ।
Trump ਨੇ India ਤੇ ਵੀ 27 ਦਾ tariff ਲਗਾਇਆ ਹੈ ਅਤੇ ਟੈਰਫ ਦੀ ਨਵੀਆਂ ਦਰਾਂ 9 ਅਪ੍ਰੈਲ ਤੋਂ ਲਾਗੂ ਹੋਣਗੀਆਂ , ਇੱਥੇ ਦੱਸਣ ਯੋਗ ਜਰੂਰੀ ਹੈ ਕੀ ਥਾਈਲੈਂਡ ਤੇ 37 ਪ੍ਰਤੀਸ਼ਤ ਤਾਈਵਾਨ ਤੇ 32% ਜਪਾਨ ਤੇ 24% ਦਾ ਟੈਰਿਫ ਲਗਾਇਆ ਗਿਆ ਹੈ ।
ਦੂਜੇ ਪਾਸੇ ਸਾਊਦੀ ਅਰਬ , ਮਿਸਰ , Australia , New Zealand ਤੇ ਬੇਸਲਾਈਨ 10% ਦਾ ਟੈਰੀਫ ਲਗਾਇਆ ਗਿਆ ਹੈ।
ਇਸ ਪੂਰੇ ਮਾਮਲੇ ਵਿੱਚ ਚੀਨ ਵੱਲੋਂ ਇੱਕ ਵੱਡਾ ਬਿਆਨ ਦਿੱਤਾ ਗਿਆ ਹੈ।ਉਹਨਾਂ ਨੇ ਕਿਹਾ ਕਿ ਇਹ ਟਰੰਪ tariff ਲਗਾ ਕੇ ਦਾਦਾਗਿਰੀ ਕਰ ਰਹੇ ਨੇ ਅਤੇ ਇਸ ਦੇ ਵਿੱਚ ਉਹਨਾਂ ਨੂੰ ਜਿੱਤ ਹਾਸਿਲ ਨਹੀਂ ਹੋਏਗੀ ਉਲਟਾ ਹਾਰ ਦਾ ਸਾਹਮਣਾ ਕਰਨਾ ਪਏਗਾ , ਚੀਨ ਦੇ ਇਸ ਬਿਆਨ ਦੇ ਉੱਤੇ ਅਮਰੀਕਾ ਨੇ ਪਲਟਵਾਰ ਕਰਦੇ ਹੋਏ ਕਿਹਾ ਹੈ ਕਿ ਇਹ ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਇਸ ਦੇ ਨਾਲ ਸਾਨੂੰ ਕੋਈ ਨੁਕਸਾਨ ਹੋਵੇ ਅਗਰ ਕਿਸੇ ਨੇ ਕੋਈ ਡੀਲ ਕਰਨੀ ਹੈ ਤਾਂ ਸਾਡੇ ਨਾਲ ਆਪਣਾ ਪਲਾਨ ਲੈ ਕੇ ਆਵੇ।