ਮਾਨਯੋਗ ਕਮਿਸ਼ਨਰ ਪੁਲਿਸ, ਸ੍ਰੀ ਗੁਰਪ੍ਰੀਤ ਸਿੰਘ, ਭੁਲੱਰ, ਆਈ.ਪੀ.ਐਸ, ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ, ਸ੍ਰੀਮਤੀ ਅਮਨਦੀਪ ਕੋਰ, ਪੀ.ਪੀ.ਐਸ, ਵਧੀਕ ਡਿਪਟੀ ਕਮਿਸ਼ਨਰ ਪੁਲਿਸ, ਟਰੈਫਿਕ ਅਤੇ ਸੜਕ ਸੁਰੱਖਿਆ, ਅੰਮ੍ਰਿਤਸਰ ਵੱਲੋ ਸਮੇਤ ਜੋਨ ਇੰਚਾਰਜਾਂ ਨਾਲ ਸ਼੍ਰੀ ਦੁਰਗਿਆਨਾ ਮੰਦਿਰ ਦੇ ਆਸ-ਪਾਸ ਏਰੀਆ ਵਿੱਚ ਦੁਕਾਨਦਾਰਾ ਅਤੇ ਰੇਹੜੀ/ਫੜੀ ਵਾਲਿਆਂ ਨੂੰ ਮਾਨਯੋਗ ਵਧੀਕ ਜਿਲ੍ਹਾ ਮੈਜਿਸਟ੍ਰੇਟ, ਅੰਮ੍ਰਿਤਸਰ ਜੀ ਦੁਵਾਰਾ ਨਜਾਇਜ ਕਬਜਿਆਂ ਅਤੇ ਗਲਤ ਪਾਰਕਿੰਗ ਖਿਲਾਫ ਧਾਰਾ 163 ਬੀ.ਐਨ.ਐਸ.ਐਸ ਤਹਿਤ ਕਾਰਵਾਈ ਸਬੰਧੀ ਪਾਸ ਕੀਤੇ ਗਏ ਹੁਕਮਾਂ ਬਾਰੇ ਜਾਣੂ ਕਰਵਾਇਆ ਗਿਆ।
ਇਸ ਤੋ ਇਲਾਵਾ ਕੱਟੜਾ ਜੈਮਲ ਸਿੰਘ ਤੋ ਗੁਰੂ ਬਜਾਰ ਤੋ ਚੂੜੇਵਾਲਾ ਬਜਾਰ ਤੋ ਹੈਰੀਟੇਜ ਵਾਕ ਤੋ ਰਾਮਸਰ ਬਜਾਰ ਤੋ ਸ਼ਹੀਦਾ ਸਾਹਿਬ ਤੱਕ ਦੇ ਏਰੀਆ ਵਿੱਚ ਨਜਾਇਜ ਕਬਜੇ ਹਟਾਕੇ ਟਰੈਫਿਕ ਆਵਾਜਾਈ ਲਈ ਰਸਤੇ ਕਲੀਅਰ ਕਰਵਾਏ ਗਏ ਅਤੇ ਧਾਰਾ 163 ਬੀ.ਐਨ.ਐਸ.ਐਸ ਤਹਿਤ ਨਜਾਇਜ ਕਬਜਿਆਂ ਅਤੇ ਗਲਤ ਪਾਰਕਿੰਗ ਖਿਲਾਫ ਕਾਰਵਾਈ ਸਬੰਧੀ ਪਾਸ ਕੀਤੇ ਹੁਕਮਾਂ ਤੋ ਪਬਲਿਕ ਅਤੇ ਦੁਕਾਨਦਾਰਾ ਨੂੰ ਜਾਣੂ ਕਰਵਾਇਆ ਗਿਆ। ਇਹ ਮੁਹਿੰਮ ਭਵਿੱਖ ਵਿੱਚ ਵੀ ਜਾਰੀ ਰੱਖੀ ਜਾਵੇਗੀ, ਤਾਂ ਜੋ ਆਮ ਪਬਲਿਕ ਨੂੰ ਟਰੈਫਿਕ ਸਬੰਧੀ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।