ਚਾਹੇ ਉਹ ਕੋਈ ਵੀ ਭੋਜਨ, ਪਕਵਾਨ ਜਾਂ ਮਿੱਠਾ ਹੋਵੇ, ਅਸੀਂ ਸਾਰੇ ਇਸ ‘ਚ ਚੰਗੀ ਖੁਸ਼ਬੂ ਲਿਆਉਣ ਲਈ ਇਲਾਇਚੀ ਦੀ ਵਰਤੋਂ ਕਰਦੇ ਹਾਂ। ਆਮ ਤੌਰ ‘ਤੇ ਇਲਾਇਚੀ ਨੂੰ ਮਸਾਲੇ ਅਤੇ ਮਾਊਥ ਫ੍ਰੈਸਨਰ ਵਜੋਂ ਵਰਤਿਆ ਜਾਂਦਾ ਹੈ। ਇਲਾਇਚੀ ਇੱਕ ਪੌਦਾ ਹੈ ਜੋ ਮੁੱਖ ਤੌਰ ‘ਤੇ ਭਾਰਤੀ ਉਪ ਮਹਾਂਦੀਪ ‘ਚ ਉੱਗਦਾ ਹੈ, ਕਰਨਾਟਕ, ਤਾਮਿਲਨਾਡੂ ਅਤੇ ਕੇਰਲ ‘ਚ ਇਲਾਇਚੀ ਦੀ ਸਭ ਤੋਂ ਵੱਧ ਕਾਸ਼ਤ ਕੀਤੀ ਜਾਂਦੀ ਹੈ। ਜ਼ਿਆਦਾਤਰ ਲੋਕ ਇਹ ਵੀ ਨਹੀਂ ਜਾਣਦੇ ਕਿ ਇਹ ਤੁਹਾਡੀ ਸਿਹਤ ਲਈ ਕਈ ਤਰੀਕਿਆਂ ਨਾਲ ਫਾਇਦੇਮੰਦ ਹੈ।
ਇਲਾਇਚੀ ਦੀਆਂ ਦੋ ਕਿਸਮਾਂ ਹਨ, ਛੋਟੀ ਇਲਾਇਚੀ ਅਤੇ ਵੱਡੀ ਇਲਾਇਚੀ। ਛੋਟੀ ਇਲਾਇਚੀ ਦੀ ਵਰਤੋਂ ਮੂੰਹ ਦੀ ਬਦਬੂ ਦੂਰ ਕਰਨ, ਮਿਠਾਈਆਂ ਬਣਾਉਣ ਅਤੇ ਪਕਵਾਨਾਂ ਦੀ ਖੁਸ਼ਬੂ ਵਧਾਉਣ ਲਈ ਕੀਤੀ ਜਾਂਦੀ ਹੈ। ਜਦਕਿ ਵੱਡੀ ਇਲਾਇਚੀ ਮੁੱਖ ਤੌਰ ‘ਤੇ ਮਸਾਲੇ ਵਜੋਂ ਵਰਤੀ ਜਾਂਦੀ ਹੈ। ਇਲਾਇਚੀ ਦੇ ਇਨ੍ਹਾਂ ਦੋ ਰੂਪਾਂ ‘ਚ ਆਕਾਰ, ਰੰਗ ਅਤੇ ਸੁਆਦ ਵਿੱਚ ਅੰਤਰ ਹੈ। ਛੋਟੀ ਇਲਾਇਚੀ ਹਰੇ ਰੰਗ ਦੀ ਹੁੰਦੀ ਹੈ ਜਦੋਂ ਕਿ ਵੱਡੀ ਇਲਾਇਚੀ ਕਾਲੇ ਰੰਗ ਦੀ ਹੁੰਦੀ ਹੈ, ਇਨ੍ਹਾਂ ਦੇ ਰੰਗ ਕਾਰਨ ਕਈ ਥਾਵਾਂ ‘ਤੇ ਲੋਕ ਇਨ੍ਹਾਂ ਨੂੰ ਹਰੀ ਇਲਾਇਚੀ ਅਤੇ ਕਾਲੀ ਇਲਾਇਚੀ ਵੀ ਕਹਿੰਦੇ ਹਨ।
ਇਲਾਇਚੀ ‘ਚ ਕਾਰਬੋਹਾਈਡਰੇਟ, ਡਾਇਟਰੀ ਫਾਈਬਰ, ਕੈਲਸ਼ੀਅਮ, ਪੋਟਾਸ਼ੀਅਮ, ਮੈਗਨੀਸ਼ੀਅਮ, ਆਇਰਨ ਅਤੇ ਫਾਸਫੋਰਸ ਮੁੱਖ ਤੌਰ ‘ਤੇ ਪਾਏ ਜਾਂਦੇ ਹਨ। ਇਨ੍ਹਾਂ ਤੋਂ ਇਲਾਵਾ ਇਲਾਇਚੀ ‘ਚ ਹੋਰ ਵੀ ਕਈ ਪੋਸ਼ਕ ਤੱਤ ਹੁੰਦੇ ਹਨ ਜੋ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਇਲਾਇਚੀ ਦੇ ਬਹੁਤ ਫਾਇਦੇ ਹੁੰਦੇ ਹਨ ਆਓ ਜਾਣਦੇ, ਇਸ ਦੇ ਕੀ ਫਾਇਦੇ ਹਨ।
- ਸਾਹ ਦੀ ਬਦਬੂ ਨੂੰ ਦੂਰ
ਇਹ ਸਾਹ ਦੀ ਬਦਬੂ ਨੂੰ ਦੂਰ ਕਰਦੀ ਹੈ, ਇਸੇ ਲਈ ਇਲਾਇਚੀ ਨੂੰ ਮਾਊਥ ਫ੍ਰੈਸਨਰ ਦੇ ਤੌਰ ‘ਤੇ ਸਭ ਤੋਂ ਵੱਧ ਵਰਤਿਆ ਜਾਂਦਾ ਹੈ।
- ਦਮੇ ਦੇ ਰੋਗੀਆਂ ਲਈ ਲਾਭਦਾਇਕ
ਇਹ ਦਮੇ ਦੇ ਰੋਗੀਆਂ ਲਈ ਵੀ ਬਹੁਤ ਲਾਭਦਾਇਕ ਦਵਾਈ ਹੈ। ਇਲਾਇਚੀ ਖਾਣ ਨਾਲ ਫੇਫੜਿਆਂ ਨੂੰ ਸਿਹਤਮੰਦ ਰੱਖਿਆ ਜਾਂਦਾ ਹੈ ਅਤੇ ਖੰਘ ਜਾਂ ਦਮੇ ਵਰਗੀਆਂ ਬੀਮਾਰੀਆਂ ਤੋਂ ਬਚਾਅ ਰਹਿੰਦਾ ਹੈ।
- ਪਾਚਨ ਤੰਤਰ ਨੂੰ ਠੀਕ ਰੱਖਦੀ ਅਤੇ ਭੁੱਖ ਵਧਾਉਂਦੀ
ਇਲਾਇਚੀ ਪਾਚਨ ਤੰਤਰ ਨੂੰ ਠੀਕ ਰੱਖਦੀ ਹੈ, ਜਿਸ ਕਾਰਨ ਸਰੀਰ ਦਾ ਮੇਟਾਬੋਲਿਜ਼ਮ ਵੀ ਠੀਕ ਤਰ੍ਹਾਂ ਕੰਮ ਕਰਦਾ ਹੈ ਅਤੇ ਭੁੱਖ ਵਧਦੀ ਹੈ। ਜਿਨ੍ਹਾਂ ਲੋਕਾਂ ਨੂੰ ਭੁੱਖ ਘੱਟ ਲੱਗਣ ਜਾਂ ਘੱਟ ਲੱਗਣ ਦੀ ਸਮੱਸਿਆ ਹੈ, ਉਨ੍ਹਾਂ ਨੂੰ ਇਲਾਇਚੀ ਦਾ ਸੇਵਨ ਕਰਨਾ ਚਾਹੀਦਾ ਹੈ।
- ਹਿਚਕੀ ਤੋਂ ਰਾਹਤ
ਜਦੋਂ ਤੁਹਾਨੂੰ ਹਿਚਕੀ ਆਵੇ ਤਾਂ ਆਪਣੇ ਮੂੰਹ ਵਿੱਚ ਇਲਾਇਚੀ ਪਾਓ ਅਤੇ ਇਸ ਨੂੰ ਕੁਝ ਦੇਰ ਤੱਕ ਹੌਲੀ-ਹੌਲੀ ਚਬਾਓ, ਇਸ ਨਾਲ ਹਿਚਕੀ ਜਲਦੀ ਬੰਦ ਹੋ ਜਾਵੇਗੀ।
- ਮੂਡ ਨੂੰ ਤਰੋਤਾਜ਼ਾ ਅਤੇ ਤਣਾਅ ਨੂੰ ਖ਼ਤਮ
ਇਲਾਇਚੀ ਦੀ ਖੁਸ਼ਬੂ ਤੁਹਾਡੇ ਮੂਡ ਨੂੰ ਤਰੋਤਾਜ਼ਾ ਰੱਖਦੀ ਹੈ, ਇਸ ਲਈ ਜ਼ਿਆਦਾਤਰ ਲੋਕ ਸਵੇਰੇ ਇਲਾਇਚੀ ਵਾਲੀ ਚਾਹ ਦਾ ਸੇਵਨ ਕਰਦੇ ਹਨ। ਇਸ ਨਾਲ ਨਾ ਸਿਰਫ ਪੇਟ ਅਤੇ ਸਾਹ ਦੀਆਂ ਬੀਮਾਰੀਆਂ ਤੋਂ ਰਾਹਤ ਮਿਲਦੀ ਹੈ ਸਗੋਂ ਤਣਾਅ ਤੋਂ ਵੀ ਰਾਹਤ ਦਿੰਦੀ ਹੈ ਅਤੇ ਮੂਡ ਨੂੰ ਤਰੋਤਾਜ਼ਾ ਰੱਖਦੀ ਹੈ।
- ਦਿਲ ਦੀ ਧੜਕਣ ਅਤੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ
ਕਾਲੀ ਇਲਾਇਚੀ ‘ਚ ਅਜਿਹੇ ਗੁਣ ਹੁੰਦੇ ਹਨ ਜੋ ਦਿਲ ਦੀ ਧੜਕਣ ਨੂੰ ਕੰਟਰੋਲ ਕਰਦੇ ਹਨ, ਜਿਸ ਕਾਰਨ ਬਲੱਡ ਪ੍ਰੈਸ਼ਰ ਵੀ ਕੰਟਰੋਲ ‘ਚ ਰਹਿੰਦਾ ਹੈ। ਇਸ ਦਾ ਨਿਯਮਤ ਸੇਵਨ ਦਿਲ ਨੂੰ ਸਿਹਤਮੰਦ ਰੱਖਦਾ ਹੈ ਅਤੇ ਦਿਲ ਨਾਲ ਜੁੜੀਆਂ ਬਿਮਾਰੀਆਂ ਦਾ ਖਤਰਾ ਘੱਟ ਕਰਦਾ ਹੈ।
- ਦੰਦਾਂ ਦੇ ਦਰਦ ਤੋਂ ਰਾਹਤ
ਕਾਲੀ ਇਲਾਇਚੀ ਨੂੰ ਖਾਣ ਨਾਲ ਦੰਦਾਂ ਅਤੇ ਮਸੂੜਿਆਂ ਦੀ ਲਾਗ ਜਲਦੀ ਠੀਕ ਹੋ ਜਾਂਦੀ ਹੈ ਅਤੇ ਦੰਦਾਂ ਦੇ ਦਰਦ ਤੋਂ ਰਾਹਤ ਮਿਲਦੀ ਹੈ। ਇਹ ਮੂੰਹ ਦੀ ਬਿਹਤਰ ਤਰੀਕੇ ਨਾਲ ਦੇਖਭਾਲ ਕਰਦੀ ਹੈ।