Bollywood ਦੇ He-Man Dharmendra 89 ਸਾਲ ਦੀ ਉਮਰ ਵਿੱਚ ਹੋਇਆ ਦੇਹਾਂਤ 

Bollywood ਦੇ He-Man Dharmendra 89 ਸਾਲ ਦੀ ਉਮਰ ਵਿੱਚ ਹੋਇਆ ਦੇਹਾਂਤ 

Dharmendra Bollywood ਦੇ ਇੱਕ ਐਸੇ ਕਲਾਕਾਰ ਸੀ ਜਿਨਾਂ ਨੇ ਕਰੋੜਾਂ ਦਿਲਾਂ ਤੇ ਰਾਜ ਕੀਤਾ । ਅੱਜ ਅਸੀਂ ਤੁਹਾਨੂੰ ਦੱਸਣੇ ਆ ਕਿ ਉਹਨਾਂ ਦਾ ਜੀਵਨ ਕਿਸ ਤਰੀਕੇ ਦਾ ਸੀ ਅਤੇ ਕਿਵੇਂ ਉਹਨਾਂ ਨੇ ਇੱਕ ਛੋਟੇ ਜਿਹੇ ਪਿੰਡ ਤੋਂ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ। Dharmendra ਦਾ ਜਨਮ 8 ਦਸੰਬਰ 1935 ਨੂੰ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਨਸਰਾਲੀ ਪਿੰਡ ਵਿੱਚ ਹੋਇਆ ਸੀ ਉਸ ਤੋਂ ਬਾਅਦ ਉਹਨਾਂ ਦਾ ਪਰਿਵਾਰ ਸਾਹਨੇਵਾਲ ਪਿੰਡ ਵਿੱਚ ਚਲਾ ਗਿਆ ਜਿੱਥੇ ਕਿ Dharmendra ਨੇ ਆਪਣੇ ਬਚਪਨ ਦੀ ਪੜ੍ਹਾਈ ਪੂਰੀ ਕੀਤੀ । ਉਸ ਤੋਂ ਬਾਅਦ ਉਹ ਇੱਕ ਟਿਊਬਵੈਲ ਤੇ ਕੰਮ ਕਰਨ ਲੱਗ ਪਏ , ਜਿਸ ਤੋਂ ਬਾਅਦ ਉਨਾਂ ਨੇ ਮੁੰਬਈ ਦਾ ਰਾਹ ਫੜਿਆ ਤੇ ਇੱਕ ਸਫਲ ਐਕਟਰ ਦੇ ਤੌਰ ਤੇ ਆਪਣੀ ਵੱਖਰੀ ਪਹਿਚਾਣ ਬਣਾਈ।

ਬਤੌਰ ਐਕਟਰ Dharmendra ਦੀ ਪਹਿਲੀ ਫਿਲਮ ਦਿਲ ਵੀ ਤੇਰਾ ਹਮ ਬੀ ਤੇਰੇ ਸੀ , ਜੋ ਕਿ ਸਾਲ 1960 ਵਿੱਚ ਆਈ ਸੀ, ਪਰ ਉਸ ਫਿਲਮ ਨੂੰ ਲੋਕਾਂ ਵੱਲੋਂ ਨਕਾਰ ਦਿੱਤਾ ਗਿਆ ਉਸ ਵੇਲੇ ਉਹਨਾਂ ਦੀ ਉਮਰ ਮਹਿਜ 25 ਸਾਲ ਸੀ , Dharmendra ਨੇ ਹਾਰ ਨਹੀਂ ਮੰਨੀ ਤਾਂ ਉਸ ਤੋਂ ਬਾਅਦ ਤਿੰਨ ਸਾਲ ਬਾਅਦ ਦੁਬਾਰਾ ਬਾਲੀਵੁੱਡ ਦੀ ਫਿਲਮਾਂ ਵਿੱਚ ਉਹਨਾਂ ਨੇ ਆਪਣੀ ਅਦਾਕਾਰੀ ਨਾਲ ਪੂਰੀ ਦੁਨੀਆ ਦਾ ਦਿਲ ਜਿੱਤ ਲਿਆ 1960 ਤੋਂ ਲੈ ਕੇ 1970 ਦੇ ਦਹਾਕੇ ਵਿੱਚ Dharmendra ਦੀ ਫੂਲ ਔਰ ਪੱਥਰ , ਮੇਰਾ ਗਾਓ ਮੇਰਾ ਦੇਸ਼ , ਸੀਤਾ ਔਰ ਗੀਤਾ , ਰਾਜਾ ਜਾਨੀ , ਜੁਗਨੂ ਅਤੇ ਸਾਲ 1975 ਵਿੱਚ ਰਿਲੀਜ਼ ਹੋਈ ਫਿਲਮ Sholay ਜਿਸ ਵਿੱਚ ਕਿ ਉਹਨਾਂ ਦਾ ਵੀਰੂ ਨਾਮ ਦਾ ਕਿਰਦਾਰ ਦੁਨੀਆਂ ਭਰ ਦੇ ਵਿੱਚ ਮਸ਼ਹੂਰ ਹੋਇਆ। Dharmendra ਨੂੰ ਜਿੱਥੇ ਲੋਕ ਧਰਮ ਭਾਜੀ ਦੇ ਨਾਮ ਤੋਂ ਜਾਣਦੇ ਸਨ ਇਸ ਦੇ ਨਾਲ ਨਾਲ ਉਹਨਾਂ ਨੂੰ ਵੀਰੂ ਵੀ ਕਿਹਾ ਜਾਂਦਾ ਸੀ।

Dharmendra ਦਾ ਪਰਿਵਾਰ

Dharmendra ਦੇ ਦੋ ਵਿਆਹ ਹੋਏ ਸਨ ਜਿਸ ਵਿੱਚ ਕੀ ਪਹਿਲੀ ਪਤਨੀ ਪਰਕਾਸ਼ ਕੌਰ ਤੋਂ ਚਾਰ ਬੱਚੇ ਸਨ , ਜਿਸ ਵਿੱਚ Sunny Deol ਅਤੇ Bobby Deol ਜੋ ਕਿ ਇੱਕ ਮਸ਼ਹੂਰ ਅਭਿਨੇਤਾ ਦੇ ਤੌਰ ਤੇ Bollywood ਵਿੱਚ ਆਪਣੀ ਵੱਖਰੀ ਪਹਿਚਾਨ ਬਣਾ ਸਕੇ। Dharmendra ਨੇ ਆਪਣੀ ਸਹਿ ਅਭਿਨੇਤਰੀ ਹੇਮਾ ਮਾਲਨੀ ਨਾਲ ਵੀ ਵਿਆਹ ਕੀਤਾ , ਜਿਸ ਵਿੱਚ ਉਹਨਾਂ ਦੀਆਂ ਦੋ ਧੀਆਂ ਸਨ ਜਿਨਾਂ ਦਾ ਨਾਮ Isha Deol ਅਤੇ Ahana Deol ਹੈ। Dharmendra ਨੂੰ 1997 ਵਿੱਚ ਫਿਲਮਫੇਅਰ ਲਾਈਫ ਟਾਈਮ ਅਚੀਵਮੈਂਟ ਅਵਾਰਡ ਨਾਲ ਵੀ ਨਿਵਾਜਿਆ ਗਿਆ । ਸਾਲ 2012 ਵਿੱਚ ਪਦਮ ਭੂਸ਼ਣ ਨਾਲ ਵੀ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ।

Dharmendra ਇੱਕ ਕਲਾਕਾਰ ਦੇ ਨਾਲ ਨਾਲ ਇੱਕ ਸਫਲ ਪ੍ਰੋਡਕਸ਼ਨ ਹਾਊਸ ਚਲਾਉਣ ਵਾਲੇ ਸ਼ਖਸ ਵੀ ਸਨ ਉਹਨਾਂ ਨੇ ਆਪਣੇ ਪੁੱਤਰਾਂ ਦੇ ਨਾਲ ਮਿਲ ਕੇ ਪ੍ਰੋਡਕਸ਼ਨ ਹਾਊਸ ਦੀ ਸ਼ੁਰੂਆਤ ਕੀਤੀ ਜਿਸ ਦੇ ਵਿੱਚ ਕਿ ਬਹੁਤ ਸਾਰੀਆਂ ਫਿਲਮਾਂ ਉਹਨਾਂ ਵੱਲੋਂ ਬਣਾਈਆਂ ਗਈਆਂ ਜਿਸ ਵਿੱਚ ਕਿ ਉਹਨਾਂ ਨੂੰ ਬਹੁਤ ਸਫਲਤਾ ਵੀ ਮਿਲੀ। Dharmendra ਦਾ ਅੱਜ ਮੁੰਬਈ ਦੇ Vile Parle ਸ਼ਮਸ਼ਾਨ ਘਾਟ ਵਿੱਚ ਅੰਤਿਮ ਸੰਸਕਾਰ ਉਹਨਾਂ ਦੇ ਬੱਚਿਆਂ ਵੱਲੋਂ ਕੀਤਾ ਗਿਆ , ਪਰ ਉਹਨਾਂ ਦੀ ਯਾਦ ਸਾਰੀ ਉਮਰ ਵਾਸਤੇ ਕਾਇਮ ਰਹੇਗੀ। Dharmendra ਦੀ ਜ਼ਿੰਦਗੀ ਬਾਰੇ ਇਸ ਖਾਸ ਜਾਣਕਾਰੀ ਤੇ ਤੁਸੀਂ ਵੀ ਆਪਣੀ ਰਾਏ ਜਰੂਰ ਸਾਂਝੀ ਕਰੋ ਕਿ ਕਿਸ ਫਿਲਮ ਵਿੱਚ ਤੁਹਾਨੂੰ ਉਹਨਾਂ ਦੀਆਂ ਅਦਾਕਾਰੀ ਸਭ ਤੋਂ ਜਿਆਦਾ ਪਸੰਦ ਆਈ।

Leave a Reply

Your email address will not be published. Required fields are marked *