ਹੜ ਪੀੜਤਾਂ ਦੀ ਮਦਦ ਲਈ ਅੰਮ੍ਰਿਤਸਰ DC ਨੇ ਦਿਨ ਰਾਤ ਕੀਤਾ ਇੱਕ

ੜ ਪੀੜਤਾਂ ਦੀ ਮਦਦ ਲਈ ਅੰਮ੍ਰਿਤਸਰ DC ਨੇ ਦਿਨ ਰਾਤ ਕੀਤਾ ਇੱਕ

ਅੰਮ੍ਰਿਤਸਰ ਦਾ ਅਜਨਾਲਾ ਇਲਾਕਾ ਹੜਾਂ ਦੀ ਮਾਰ ਹੇਠ ਹੈ ਅਤੇ ਇਲਾਕੇ ਵਿੱਚ ਰਾਹਤ ਕਾਰਜ ਲਗਾਤਾਰ ਜਾਰੀ ਹਨ। ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀਮਤੀ ਸਾਕਸ਼ੀ ਸਾਹਨੀ ਦਿਨ ਰਾਤ ਇਹਨਾਂ ਰਾਹਤ ਕਾਰਜਾਂ ਦੀ ਅਗਵਾਈ ਕਰ ਰਹੇ ਹਨ। ਉਹਨਾਂ ਨਾਲ ਜ਼ਿਲ੍ਹੇ ਦੇ ਨੌਜਵਾਨ ਅਧਿਕਾਰੀ ਜ਼ਿਲਾ ਪੁਲਿਸ ਮੁਖੀ  ਮਨਿੰਦਰ ਸਿੰਘ ਵੀ ਨਿਰੰਤਰ ਰਾਹਤ ਕਾਰਜਾਂ ਵਿੱਚ ਜੁਟੇ ਰਹਿੰਦੇ ਹਨ। ਉਹ ਆਪ ਅੱਗੇ ਹੋ ਕੇ ਆਪਣੀ ਟੀਮ ਦਾ ਸਾਥ ਲੈਂਦੇ ਹਨ।


ਉਨਾਂ ਵੱਲੋਂ ਵਿਖਾਈ ਜਾ ਰਹੀ ਅਪਣਤ, ਕੀਤੀ ਜਾ ਰਹੀ ਮਿਹਨਤ ਅਤੇ ਹਮਦਰਦੀ ਦੇ ਪ੍ਰਗਟਾਵੇ ਦੀਆਂ ਗੱਲਾਂ ਕਰ ਕਰ ਹੋਣ ਲੱਗੀਆਂ ਹਨ। ਵਡੇਰੀ ਉਮਰ ਦੇ ਲੋਕ ਉਹਨਾਂ ਵਿੱਚੋਂ ਆਪਣੀ ਧੀ ਅਤੇ ਛੋਟੀ ਉਮਰ ਦੇ ਲੋਕ ਉਹਨਾਂ ਵਿੱਚੋਂ ਆਪਣੇ ਭੈਣ ਨੂੰ ਵੇਖਦੇ ਹਨ। ਪਾਣੀ ਵਿੱਚ ਘਿਰੇ ਲੋਕ ਉਹਨਾਂ ਨੂੰ ਇੱਦਾਂ ਹੀ ਪਿਆਰ/ਸਤਿਕਾਰ ਦੇ ਰਹੇ ਹਨ ।


ਅਜਿਹਾ ਹੀ ਕੁੱਝ ਵਰਤਾਰਾ ਬਿਆਨ ਕਰ ਰਹੀ ਹੈ ਅਜਨਾਲੇ ਇਲਾਕੇ ਦੇ ਇਸ ਪਿੰਡ ਦੀ ਇਹ , ਜਿੱਥੇ ਡਿਪਟੀ ਕਮਿਸ਼ਨਰ ਪਾਣੀ ਵਿੱਚ ਘਿਰੇ ਪਿੰਡ ਤੋਂ ਸਰਦਾਰ ਜੀ ਨੂੰ ਸੁਰੱਖਿਆਤ ਸਥਾਨ ਉੱਤੇ ਆਉਣ ਲਈ ਜ਼ੋਰ ਪਾ ਰਹੇ ਹਨ, ਪਰ ਉਹ ਸਰਦਾਰ ਜੀ ਰੱਬ ਦੀ ਰਜ਼ਾ ਵਿੱਚ ਮਸਤ ਰਹਿੰਦੇ ਹੋਏ ਉਹਨਾਂ ਨੂੰ ਆਪਣੇ ਘਰ ਲਿਜਾ ਕੇ ਪਰਿਵਾਰ ਨਾਲ ਇਸ ਬਹਾਦਰ ਧੀ ਨੂੰ ਮਿਲਾ ਰਹੇ ਹਨ।

Leave a Reply

Your email address will not be published. Required fields are marked *