CM ਕੇਜਰੀਵਾਲ ਦੀ ਗ੍ਰਿਫਤਾਰੀ ਦੇ ਵਿਰੋਧ ‘ਚ, ਕੱਲ ਰਾਮਲੀਲਾ ਮੈਦਾਨ ‘ਚ ਮਹਾਂ-ਰੈਲੀ

ਦਿੱਲੀ ਦੇ CM ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਨੇ ਸਿਆਸੀ ਖਲਬਲੀ ਮਚਾ ਦਿੱਤੀ ਹੈ, ਇੰਡੀਆ ਅਲਾਇੰਸ ਦੇ ਨੇਤਾਵਾਂ ਨੇ ਇਸ ਦੀ ਸੱਤਾ ਦੀ ਦੁਰਵਰਤੋਂ ਵਜੋਂ ਆਲੋਚਨਾ ਕੀਤੀ ਹੈ। ਇਸ ਦੇ ਜਵਾਬ ‘ਚ, AAP ਨੇ ਵਿਰੋਧੀ ਪਾਰਟੀ ਦੇ ਨੇਤਾਵਾਂ ਨੂੰ 31 ਮਾਰਚ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ‘ਚ ਇੱਕ ਵੱਡੀ ਰੈਲੀ ਲਈ ਸੱਦਾ ਦਿੱਤਾ ਹੈ। ਮਲਿਕਾਰਜੁਨ ਖੜਗੇ, ਊਧਵ ਠਾਕਰੇ, ਅਤੇ ਫਾਰੂਕ ਅਬਦੁੱਲਾ ਵਰਗੇ ਪ੍ਰਮੁੱਖ ਨੇਤਾਵਾਂ ਨੇ ਰੈਲੀ ‘ਚ ਹਿੱਸਾ ਲੈਣ ਲਈ ਸਹਿਮਤੀ ਦਿੱਤੀ ਹੈ।

ਇਹ ਮੈਗਾ ਰੈਲੀ ਇੰਡੀਆ ਅਲਾਇੰਸ ਦੇ ਬੈਨਰ ਹੇਠ ਹੋਵੇਗੀ ਅਤੇ ਇਸਦਾ ਨਾਅਰਾ ਹੋਵੇਗਾ – ਤਾਨਾਸ਼ਾਹੀ ਹਟਾਓ ਅਤੇ ਲੋਕਤੰਤਰ ਬਚਾਓ। ਇਸ ਰੈਲੀ ‘ਚ ਮਲਿਕਾਅਰਜੁਨ ਖੜਗੇ, ਸ਼ਰਦ ਪਵਾਰ, ਰਾਹੁਲ ਗਾਂਧੀ, ਊਧਵ ਠਾਕਰੇ, ਅਖਿਲੇਸ਼ ਯਾਦਵ, ਤੇਜਸਵੀ ਯਾਦਵ, ਡੇਰੇਕ, ਫਾਰੂਕ ਅਬਦੁੱਲਾ, ਚੰਪਾਈ ਸੋਰੇਨ, ਕਲਪਨਾ ਸੋਰੇਨ ਅਤੇ ਸੀਤਾਰਾਮ ਯੇਚੁਰੀ ਸ਼ਾਮਲ ਹੋਣਗੇ।

ਜ਼ਿਕਰਯੋਗ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਇਸ ਰੈਲੀ ‘ਚ ਸ਼ਾਮਲ ਹੋਣਗੇ। ਇਸ ਤੋਂ ਇਲਾਵਾ ਇਸ ਰੈਲੀ ‘ਚ ਸ਼ਾਮਲ ਹੋਣ ਲਈ ਪੀਡੀਪੀ ਮੁਖੀ ਮਹਿਬੂਬਾ ਮੁਫ਼ਤੀ ਨਾਲ ਵੀ ਕਥਿਤ ਤੌਰ ’ਤੇ ਗੱਲਬਾਤ ਚੱਲ ਰਹੀ ਹੈ। ਦਿੱਲੀ ਪੁਲਿਸ ਨੇ AAP ਨੂੰ ਰਾਮਲੀਲਾ ਮੈਦਾਨ ‘ਚ 20,000 ਲੋਕਾਂ ਨਾਲ ਮੀਟਿੰਗ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ।

Leave a Reply

Your email address will not be published. Required fields are marked *