ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਦੇ CIA ਸਟਾਫ-2 ਅਤੇ 3 ਵੱਲੋਂ ਨਸ਼ਾ ਤੱਸਕਰੀ ਤੇ ਗੈਰ ਕਾਨੂੰਨੀ ਹਥਿਆਰਾ ਦੇ ਨੈਵਟਰਕ ਦਾ ਪਰਦਾਫਾਸ਼ ਕਰਕੇ 02 ਪਿਸਟਲ, ਕਾਰਤੂਸ ਅਤੇ 01 ਕਿਲੋਂ ਹੈਰੋਇਨ ਤੇ ਡਰੱਗ ਮਨੀ ਸਮੇਤ 02 ਨੂੰ ਕੀਤਾ ਕਾਬੂ।
ਸ੍ਰੀ ਗੁਰਪ੍ਰੀਤ ਸਿੰਘ ਭੁੱਲਰ,ਆਈ.ਪੀ.ਐਸ, ਕਮਿਸ਼ਨਰ ਪੁਲਿਸ,ਅੰਮ੍ਰਿਤਸਰ ਜੀ ਦੀਆਂ ਹਦਾਇਤਾਂ ਤੇ ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਵੱਲੋਂ ਨਸ਼ੀਲੇ ਪਦਾਰਥਾਂ/ ਹਥਿਆਰਾ ਦੀ ਤਸਕਰੀ ਵਿਰੁੱਧ ਚੱਲ ਰਹੀ ਵਿਸ਼ੇਸ਼ ਮੁਹਿੰਮ ਤਹਿਤ ਸ਼੍ਰੀ ਰਵਿੰਦਰ ਪਾਲ ਸਿੰਘ, ਡੀਸੀਪੀ ਇੰਵੈਸਟੀਗੇਸ਼ਨ, ਅਤੇ ਸ਼੍ਰੀ ਜਗਬਿੰਦਰ ਸਿੰਘ, ਏਡੀਸੀਪੀ ਇੰਨਵੇਸਟੀਗੇਸ਼ਨ,ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾ ਤੇ ਸ਼੍ਰੀ ਹਰਮਿੰਦਰ ਸਿੰਘ ਸੰਧੂ, ਏਸੀਪੀ ਡਿਟੈਕਟਿਵ,ਅੰਮ੍ਰਿਤਸਰ ਦੀ ਨਿਗਰਾਨੀ ਹੇਠ ਇੱਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਸੀ.ਆਈ.ਏ ਸਟਾਫ-2, ਸਬ-ਇੰਸਪੈਕਟਰ ਰਵੀ ਕੁਮਾਰ ਸਮੇਤ ਪੁਲਿਸ ਪਾਰਟੀ ਵੱਲੋਂ ਇੱਕ ਨਸ਼ਾ ਤੱਸਕਰ ਨੂੰ ਕਾਬੂ ਕਰਕੇ 01 ਕਿਲੋਂ ਹੈਰੋਇਨ ਅਤੇ 06 ਹਜ਼ਾਰ ਡਰੱਗ ਮਨੀ ਤੇ ਮੋਬਾਇਲ ਫੋਨ ਬ੍ਰਾਮਦ ਕੀਤਾ ਗਿਆ ਹੈ।

ਪੁਲਿਸ ਪਾਰਟੀ ਨੇ ਇੱਕ ਗੁਪਤ ਸੂਚਨਾਂ ‘ਤੇ ਕਾਰਵਾਈ ਕਰਦਿਆਂ ਅਤੇ ਯੋਜਨਾਬੱਧ ਤਰੀਕੇ ਨਾਲ ਕਾਰਵਾਈ ਕਰਦੇ ਹੋਏ ਜਸ਼ਨਦੀਪ ਸਿੰਘ ਉਰਫ ਮੱਧੀ ਵਾਸੀ ਪਿੰਡ ਬਿਸਬਰਾਨਪੁਰਾ, ਮਾਨਾਵਾਲਾ, ਥਾਣਾ ਚਾਟੀਵਿੰਡ, ਅੰਮ੍ਰਿਤਸਰ ਦਿਹਾਤੀ ਨੂੰ ਗ੍ਰਿਫ਼ਤਾਰ ਕਰਕੇ ਉਸ ਪਾਸੋਂ 01 ਕਿਲੋ ਹੈਰੋਇਨ, ਇੱਕ ਮੋਬਾਈਲ ਫੋਨ ਅਤੇ ₹6,000/- ਡਰੱਗ ਮਨੀ ਬਰਾਮਦ ਕੀਤੀ ਗਈ।
ਇਸਦੇ ਖਿਲਾਫ਼ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਦੋਸ਼ੀ ਨੂੰ ਹੋਰ ਪੁੱਛਗਿੱਛ ਲਈ ਪੁਲਿਸ ਰਿਮਾਂਡ ‘ਤੇ ਲੈ ਲਿਆ ਗਿਆ ਹੈ ਤੇ ਇਸਦੇ ਅਗਲੇ ਪਿੱਛਲੇ ਸਬੰਧਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

ਸੀ.ਆਈ.ਏ ਸਟਾਫ-2 ਦਾ ਵੇਰਵਾ:-
ਮੁਕੱਦਮਾਂ ਨੰਬਰ 193 ਮਿਤੀ 06-09-2025 ਅਧੀਨ 21, 21-ਸੀ, 27-ਏ/29/61/85 ਐਨ.ਡੀ.ਪੀ.ਐਸ ਐਕਟ, ਥਾਣਾ ਮਕਬੂਲਪੁਰਾ, ਅੰਮ੍ਰਿਤਸਰ।
ਗ੍ਰਿਫ਼ਤਾਰ ਦੋਸ਼ੀ:- ਜਸ਼ਨਦੀਪ ਸਿੰਘ ਉਰਫ ਮੱਧੀ ਨਿਵਾਸੀ ਪਿੰਡ ਬਿਸਬਰਾਨਪੁਰਾ, ਮਾਨਵਾਲਾ, ਅੰਮ੍ਰਿਤਸਰ ਦਿਹਾਤੀ,ਉਮਰ: 20 ਸਾਲ।
ਬ੍ਰਾਮਦਗੀ:- 01 ਕਿਲੋ ਹੈਰੋਇਨ
01 ਮੋਬਾਈਲ ਫੋਨ
₹ 6,000/- ਨਸ਼ੀਲੇ ਪਦਾਰਥਾਂ ਦੀ ਰਕਮ (ਭਾਰਤੀ ਕਰੰਸੀ)
